ਫਾਜਿਲਕਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋ ਇੱਕ ਸਿਵਲ ਸਰਜਨ ਹਸਪਤਾਲ ਦਾ ਹਾਜਰੀ ਰਜਿਸਟਰ ਚੁੱਕ ਕੇ ਲੈ ਗਿਆ।
ਜਾਣਕਾਰੀ ਮੁਤਾਬਿਕ ਅੱਜ ਫਾਜ਼ਿਲਕਾ ਦੇ ਸਿਵਿਲ ਸਰਜਨ ਦਫਤਰ ਦੇ ਵਿੱਚ ਹੰਗਾਮਾ ਹੋ ਗਿਆ ਦੱਸ ਦੇਈਏ ਕਿ ਸਿਵਿਲ ਸਰਜਨ ਦੇ ਵੱਲੋਂ ਹਾਜ਼ਰੀ ਰਜਿਸਟਰ ਚੈੱਕ ਜਾ ਰਿਹਾ ਸੀ। ਅਤੇ ਲੇਟ ਆਉਣ ਵਾਲੇ ਕਰਮਚਾਰੀਆਂ ਪ੍ਰਤੀ ਨਾਰਾਜ਼ਗੀ ਜਾਹਿਰ ਕੀਤੀ ਗਈ।
ਸਿਵਿਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਵੱਲੋਂ 9:40 ਮਿੰਟ ਤੱਕ ਜੋ ਕਰਮਚਾਰੀ ਆਏ ਸਨ ਉਹਨਾਂ ਦੇ ਲਿਸਟ ਬਣਾ ਲਈ ਗਈ ਤੇ ਉਸ ਤੋਂ ਬਾਅਦ ਰਜਿਸਟਰ ਨੂੰ ਆਪਦੇ ਕੋਲੇ ਰੱਖਣ ਦੀ ਗੱਲ ਆਖੀ ਗਈ ਅਤੇ ਕਿਹਾ ਗਿਆ ਕਿ ਇਸ ਤੋਂ ਬਾਅਦ ਜਿਹੜੇ ਵੀ ਕਰਮਚਾਰੀ ਆਉਣਗੇ ਉਹ ਮੇਰੇ ਦਫਤਰ ਦੇ ਵਿੱਚ ਹਾਜ਼ਰੀ ਲਗਾਉਣਗੇ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਸਹੂਲਤਾਂ ਦੇਣਾ ਪੰਜਾਬ ਸਰਕਾਰ ਦੇ ਪਰਿਓਰਟੀ ਹੈ ਅਤੇ ਜੇਕਰ ਕਰਮਚਾਰੀ ਲੇਟ ਆਉਣਗੇ ਤਾਂ ਫਿਰ ਲੋਕਾਂ ਨੂੰ ਪਰੇਸ਼ਾਨੀਆਂ ਪੈਦਾ ਹੋਣਗੀਆਂ।
ਉਧਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਿਵਿਲ ਸਰਜਨ ਦੇ ਨਾਲ ਆਏ ਵਿਅਕਤੀ ਦੇ ਵੱਲੋਂ ਬਦਸਲੂਕੀ ਕੀਤੀ ਗਈ ਅਤੇ ਧਮਕਾਇਆ ਗਿਆ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਫਿਲਹਾਲ ਦੋਨੇ ਧਿਰਾਂ ਦੇ ਵੱਲੋਂ ਆਪੋ ਆਪਣਾ ਪੱਖ ਰੱਖਿਆ ਜਾ ਰਿਹਾ ਪਰ ਸਿਵਿਲ ਸਰਜਨ ਦਫਤਰ ਦੇ ਵਿੱਚ ਜੰਮ ਕੇ ਹੋਏ ਹੰਗਾਮੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹਨ