YOGA FOR JOINT PAIN: ਸਰਦੀਆਂ ਦੇ ਮੌਸਮ ਵਿੱਚ ਜੋੜਾਂ ਦਾ ਦਰਦ ਇੱਕ ਆਮ ਸਮੱਸਿਆ ਬਣ ਜਾਂਦੀ ਹੈ। ਠੰਢ ਕਾਰਨ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਹੱਡੀਆਂ ਵਿਚਕਾਰ ਲੁਬਰੀਕੇਸ਼ਨ ਘੱਟ ਜਾਂਦਾ ਹੈ ਅਤੇ ਦਰਦ ਹੁੰਦਾ ਹੈ। ਖਾਸ ਤੌਰ ‘ਤੇ ਬਜ਼ੁਰਗਾਂ ਲਈ ਇਹ ਸਮੱਸਿਆ ਵੱਧ ਜਾਂਦੀ ਹੈ। ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ! ਕੁਝ ਯੋਗਾ ਆਸਣ ਇਸ ਮੌਸਮ ‘ਚ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਣ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ‘ਚ ਮਦਦਗਾਰ ਸਾਬਤ ਹੁੰਦੇ ਹਨ। ਆਓ ਜਾਣਦੇ ਹਾਂ ਅਜਿਹੇ 5 ਯੋਗ ਆਸਣਾਂ ਬਾਰੇ।
ਇਸ ਨੂੰ ਯੋਗ ਦਾ ਪੂਰਨ ਅਭਿਆਸ ਮੰਨਿਆ ਜਾਂਦਾ ਹੈ, ਇਸ ਵਿੱਚ 12 ਆਸਣ ਹੁੰਦੇ ਹਨ, ਜੋ ਸਰੀਰ ਦੇ ਸਾਰੇ ਅੰਗਾਂ ਨੂੰ ਖਿੱਚਦੇ ਅਤੇ ਮਜ਼ਬੂਤ ਕਰਦੇ ਹਨ। ਸੂਰਜ ਨਮਸਕਾਰ ਨੂੰ ਨਿਯਮਿਤ ਤੌਰ ‘ਤੇ ਕਰਨ ਨਾਲ ਜੋੜਾਂ ਦੇ ਦਰਦ ਨੂੰ ਘੱਟ ਕਰਦਾ ਹੈ, ਲਚਕਤਾ ਵਧਦੀ ਹੈ ਅਤੇ ਖੂਨ ਸੰਚਾਰ ਵਿੱਚ ਵੀ ਸੁਧਾਰ ਹੁੰਦਾ ਹੈ।
ਇਹ ਆਸਣ ਰੁੱਖ ਦੀ ਤਰ੍ਹਾਂ ਖੜ੍ਹੇ ਹੋ ਕੇ ਕੀਤਾ ਜਾਂਦਾ ਹੈ, ਇਹ ਲੱਤਾਂ ਅਤੇ ਗੋਡਿਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਨਾਲ ਜੋੜਾਂ ‘ਤੇ ਦਬਾਅ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਇਹ ਆਸਣ ਸਰੀਰ ਦਾ ਸੰਤੁਲਨ ਵੀ ਠੀਕ ਕਰਦਾ ਹੈ।
ਇਹ ਆਸਣ ਦੋ ਰੂਪਾਂ ਵਿੱਚ ਕੀਤਾ ਜਾਂਦਾ ਹੈ, ਵੀਰਭਦਰਾਸਨ 1 ਅਤੇ ਵੀਰਭਦਰਾਸਨ 2। ਦੋਵੇਂ ਆਸਣ ਲੱਤਾਂ ਦੀਆਂ ਮਾਸਪੇਸ਼ੀਆਂ ਨੂੰ ਖਿੱਚਦੇ ਅਤੇ ਮਜ਼ਬੂਤ ਕਰਦੇ ਹਨ, ਅਤੇ ਰੀੜ੍ਹ ਦੀ ਹੱਡੀ ਨੂੰ ਵੀ ਲਚਕਦਾਰ ਬਣਾਉਂਦੇ ਹਨ। ਜੋੜਾਂ ਦੇ ਦਰਦ ਵਿੱਚ ਇਹ ਆਸਣ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।
ਇਸਨੂੰ ਪਰਵਤਾਸਨ ਜਾਂ ਪਹਾੜੀ ਪੋਜ਼ ਵੀ ਕਿਹਾ ਜਾਂਦਾ ਹੈ। ਇਹ ਆਸਣ ਸਿੱਧੀਆਂ ਬਾਹਾਂ ਅਤੇ ਲੱਤਾਂ ਨਾਲ ਖੜ੍ਹੇ ਹੋ ਕੇ ਕੀਤਾ ਜਾਂਦਾ ਹੈ। ਇਹ ਆਸਣ ਸਰੀਰ ਦਾ ਸੰਤੁਲਨ ਸੁਧਾਰਦਾ ਹੈ, ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖਦਾ ਹੈ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਇਹ ਆਸਣ ਆਰਾਮ ਲਈ ਬਹੁਤ ਵਧੀਆ ਹੈ। ਇਸ ਵਿੱਚ ਗੋਡਿਆਂ ਦੇ ਭਾਰ ਬੈਠਣਾ ਪੈਂਦਾ ਹੈ ਅਤੇ ਮੱਥੇ ਨੂੰ ਜ਼ਮੀਨ ਉੱਤੇ ਟਿਕਾਉਣਾ ਹੁੰਦਾ ਹੈ। ਇਹ ਆਸਣ ਰੀੜ੍ਹ ਦੀ ਹੱਡੀ ਨੂੰ ਆਰਾਮ ਦਿੰਦਾ ਹੈ, ਤਣਾਅ ਨੂੰ ਘਟਾਉਂਦਾ ਹੈ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪ੍ਰਦਾਨ ਕਰਦਾ ਹੈ।