[caption id="attachment_111115" align="alignnone" width="696"] ਅੱਜ ਦੇ ਸਮੇਂ 'ਚ ਲੋਕ ਫਿੱਟ ਰਹਿਣ ਲਈ ਬਹੁਤ ਤਰੀਕੇ ਅਪਣਾਉਂਦੇ ਹਨ। ਜਿੰਮ ਜਾਣ ਤੋਂ ਲੈ ਕੇ ਯੋਗਾ ਕਰਨ ਤੱਕ ਲੋਕ ਆਪਣੀ ਸਹੂਲਤ ਦੇ ਮੁਤਾਬਕ ਖੁਦ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ, ਕੁਝ ਦਿਨਾਂ ਬਾਅਦ, ਸਮੇਂ ਦੀ ਘਾਟ ਜਾਂ ਹੋਰ ਕਾਰਨਾਂ ਕਰਕੇ, ਉਹ ਕਿਤੇ ਵੀ ਜਾਣਾ ਬੰਦ ਕਰ ਦਿੰਦੇ ਹਨ।[/caption] [caption id="attachment_111116" align="alignnone" width="799"] ਪਰ ਜੇਕਰ ਬਿਨਾਂ ਜ਼ਿਆਦਾ ਮਿਹਨਤ ਕੀਤੇ ਤੁਹਾਡੀ ਫੈਟ ਨੂੰ ਘੱਟ ਕੀਤਾ ਜਾਵੇ ਤਾਂ ਹਰ ਕੋਈ ਇਸ ਨੂੰ ਅਪਣਾਉਣਾ ਚਾਹੇਗਾ। ਇਸ ਦੇ ਲਈ ਰਸੋਈ 'ਚ ਮੌਜੂਦ ਛੋਟੀਆਂ-ਛੋਟੀਆਂ ਚੀਜ਼ਾਂ ਦੀ ਹੀ ਵਰਤੋਂ ਕਰਨੀ ਪੈਂਦੀ ਹੈ।[/caption] [caption id="attachment_111117" align="alignnone" width="804"] ਸਰ੍ਹੋਂ ਦਾ ਤੇਲ- ਫੈਟ ਨੂੰ ਘੱਟ ਕਰਨ ਲਈ ਸਰ੍ਹੋਂ ਦਾ ਤੇਲ ਬਿਹਤਰ ਵਿਕਲਪ ਹੈ। ਇਸ 'ਚ ਦੂਜੇ ਤੇਲ ਦੇ ਮੁਕਾਬਲੇ ਘੱਟ ਫੈਟ ਹੁੰਦੀ ਹੈ, ਇਸ ਲਈ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰ੍ਹੋਂ ਦੇ ਤੇਲ 'ਚ ਖਾਣਾ ਪਕਾਉਣਾ ਚਾਹੀਦਾ ਹੈ। ਇਸ 'ਚ ਮੌਜੂਦ ਤੱਤ ਕੈਲੋਰੀ ਬਰਨ ਕਰਨ ਤੇ ਭਾਰ ਘਟਾਉਣ 'ਚ ਮਦਦ ਕਰਦੇ ਹਨ।[/caption] [caption id="attachment_111118" align="alignnone" width="1000"] ਹਲਦੀ— ਹਲਦੀ 'ਚ ਫੈਟ ਨੂੰ ਘੱਟ ਕਰਨ ਦੇ ਕਈ ਗੁਣ ਹੁੰਦੇ ਹਨ। ਇਹ ਫੈਟ ਨੂੰ ਪਿਘਲਾਉਣ ਦਾ ਕੰਮ ਕਰਦੀ ਹੈ, ਜਿਸ ਨਾਲ ਸਰੀਰ 'ਚ ਫੈਟ ਜਮ੍ਹਾ ਨਹੀਂ ਹੁੰਦੀ ਹੈ। ਇਸ ਦੇ ਨਾਲ ਹੀ ਬੈਡ ਕੋਲੈਸਟ੍ਰਾਲ ਤੇ ਹਾਈ ਬਲੱਡ ਪ੍ਰੈਸ਼ਰ 'ਚ ਵੀ ਹਲਦੀ ਫਾਇਦੇਮੰਦ ਹੈ।[/caption] [caption id="attachment_111119" align="alignnone" width="1200"] ਲਸਣ— ਹਰ ਕੋਈ ਜਾਣਦਾ ਹੈ ਕਿ ਲਸਣ ਦਿਲ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ, ਇਹ ਭਾਰ ਘਟਾਉਣ 'ਚ ਵੀ ਮਦਦਗਾਰ ਹੈ। ਲਸਣ ਦਿਮਾਗ ਨੂੰ ਸਿਗਨਲ ਭੇਜਦਾ ਹੈ ਤੇ ਪੇਟ ਭਰਿਆ ਹੋਇਆ ਰਹਿੰਦਾ ਹੈ, ਜਿਸ ਨਾਲ ਭੁੱਖ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਸ਼ੂਗਰ ਕੰਟਰੋਲ 'ਚ ਰਹਿੰਦਾ ਹੈ।[/caption] [caption id="attachment_111120" align="alignnone" width="1200"] Buttermilk - ਇਸ ਵਿੱਚ ਬਹੁਤ ਘੱਟ ਫੈਟ ਤੇ ਕੈਲੋਰੀ ਹੁੰਦੀ ਹੈ, ਇਸ ਲਈ ਇਹ ਭਾਰ ਘਟਾਉਣ 'ਚ ਬਹੁਤ ਮਦਦਗਾਰ ਹੈ।[/caption] [caption id="attachment_111121" align="alignnone" width="1155"] ਸ਼ਹਿਦ— ਵਜ਼ਨ ਘਟਾਉਣ 'ਚ ਸ਼ਹਿਦ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਰੋਜ਼ਾਨਾ ਸਵੇਰੇ ਕੋਸੇ ਪਾਣੀ 'ਚ ਸ਼ਹਿਦ ਤੇ ਨਿੰਬੂ ਮਿਲਾ ਕੇ ਪੀਣ ਨਾਲ ਚਰਬੀ ਘੱਟ ਹੁੰਦੀ ਹੈ। ਸ਼ਹਿਦ 'ਚ ਬਹੁਤ ਸਾਰੇ ਜ਼ਰੂਰੀ ਵਿਟਾਮਿਨ ਤੇ ਖਣਿਜ ਪਾਏ ਜਾਂਦੇ ਹਨ, ਜੋ ਕੋਲੈਸਟ੍ਰੋਲ ਤੇ ਚਰਬੀ ਨੂੰ ਘੱਟ ਕਰਦੇ ਹਨ।[/caption]