ਸੱਪ ਦਾ ਨਾਂ ਸੁਣਦਿਆਂ ਹੀ ਹਰ ਕੋਈ ਡਰ ਜਾਂਦਾ ਹੈ, ਕੋਈ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਘਰ ਕਿਤੇ ਵੀ ਸੱਪ ਆ ਜਾਵੇ। ਪਰ ਸੱਪ ਸਾਡੇ Ecosystem ਦਾ ਇੱਕ ਮਹੱਤਵਪੂਰਨ ਹਿੱਸਾ ਹਨ , ਉਨ੍ਹਾਂ ਵਿੱਚੋਂ ਕੁਝ ਜ਼ਹਿਰੀਲੇ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਰੱਖਣਾ ਵੀ ਪਸੰਦ ਨਹੀਂ ਕਰਦੇ। ਕੁਝ ਪੌਦਿਆਂ ਦੀ ਇੱਕ ਸੂਚੀ ਜਰੂਰ ਹੈ ਜੋ ਸੱਪ ਨੂੰ ਘਰ ਤੋਂ ਦੂਰ ਰੱਖਦੇ ਹਨ ,ਪਰ ਇਨ੍ਹਾਂ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਹੈ।
ਸਰਪਗੰਧਾ (Sarpagandha) : ਇਸ ਵਿਚ ਕਈ ਕੁਦਰਤੀ ਗੁਣ ਛੁਪੇ ਹੋਏ ਹਨ। ਸਰਪਗੰਧਾ ਪੌਦੇ ਦੀ ਇੱਕ ਕਿਸਮ ਹੈ, ਇਸ ਦੀਆਂ ਜੜ੍ਹਾਂ ਦਾ ਰੰਗ ਪੀਲਾ ਜਾਂ ਭੂਰਾ ਹੁੰਦਾ ਹੈ। ਜਦੋਂ ਕਿ ਇਸ ਦੇ ਪੱਤਿਆਂ ਦਾ ਰੰਗ ਚਮਕਦਾਰ ਹਰਾ ਹੁੰਦਾ ਹੈ। Sarpagandha ਦਾ ਵਿਗਿਆਨਕ ਨਾਮ Sawolfia serpentina ਹੈ। ਇਸ ਪੌਦੇ ਦੀ ਮਹਿਕ ਇੰਨੀ ਅਜੀਬ ਹੈ ਕਿ ਇਸ ਨੂੰ ਸੁੰਘਦੇ ਹੀ ਸੱਪ ਭੱਜ ਜਾਂਦੇ ਹਨ।
ਮਗਵਰਟ (mugwort): ਮਗਵਰਟ ਪੌਦਾ ਇੱਕ ਸਦੀਵੀ ਹੁੰਦਾ ਹੈ ਅਤੇ ਇਸ ਵਿਚ ਬਹੁਤ ਖੁਸ਼ਬੂ ਹੁੰਦੀ ਹੈ। ਹਾਲਾਂਕਿ ਮਗਵਰਟ ਨੂੰ ਇੱਕ ਬੂਟੀ ਮੰਨਿਆ ਜਾਂਦਾ ਹੈ, ਸੱਪ ਇਸ ਦੀ ਮੌਜੂਦਗੀ ਨੂੰ ਪਸੰਦ ਨਹੀਂ ਕਰਦੇ ।
ਲਸਣ (garlic) : ਲਸਣ ਬਹੁਤ ਲਾਭਦਾਇਕ ਚੀਜ਼ ਹੈ। ਇਸ ਵਿੱਚ ਸਲਫੋਨਿਕ ਐਸਿਡ ਹੁੰਦਾ ਹੈ ਜੋ ਇੱਕ ਤੇਜ਼ smell ਦਿੰਦਾ ਹੈ ਅਤੇ ਸੱਪਾਂ ਨੂੰ ਇਹ ਪਸੰਦ ਨਹੀਂ ਹੁੰਦਾ।
ਮਦਰ ਇਨ ਲੋਸਟ ਟੰਗ (Mother in Lost Tongue): ਇਸ ਪੌਦੇ ਦਾ ਇਹ ਨਾਮ ਲੰਬੀਆਂ ਜੜਾਂ ਕਰਕੇ ਪਿਆ ਹੈ, ਇਹ ਜੀਭ ਵਾਂਗ ਤਿੱਖੇ ਹੁੰਦੇ ਹਨ। ਸੱਪ ਇਸ ਪੌਦੇ ਨੂੰ ਦੇਖਣਾ ਪਸੰਦ ਨਹੀਂ ਕਰਦੇ।
ਲੈਮਨ ਗ੍ਰਾਸ (Lemon grass): ਇੱਕ ਔਸ਼ਧੀ ਪੌਦਾ ਹੈ, ਜੋ ਖਾਸ ਤੌਰ ‘ਤੇ ਦੱਖਣ-ਪੂਰਬੀ ਏਸ਼ੀਆ ਵਿੱਚ ਪਾਇਆ ਜਾਂਦਾ ਹੈ। ਇਹ ਘਾਹ ਵਰਗਾ ਲੱਗਦਾ ਹੈ। ਇਸ ਦੀ ਮਹਿਕ ਵੀ ਨਿੰਬੂ ਵਰਗੀ ਸੀ। ਇਸ ਤੋਂ ਸੱਪ ਅਤੇ ਮੱਛਰ ਦੋਵੇਂ ਭੱਜਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h
iOS: https://apple.co/3F63oER