ਸਮਰਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਨਕਲੀ ਅਫਸਰ ਬਣਕੇ ਇੱਕ ਵਪਾਰੀ ਕੋਲ ਗਏ ਤੇ ਉਥੇ ਜਾਕੇ ਉਹਨਾਂ ਨੇ ਵਪਾਰੀ ਤੋਂ NOC ਦੇ ਬਦਲੇ ਪੈਸਿਆਂ ਦੀ ਮੰਗ ਕੀਤੀ।
ਨਕਲੀ ਅਧਿਕਾਰੀ ਅਤੇ ਮੁਲਾਜ਼ਮ ਬਣ ਕਈ ਸ਼ਰਾਰਤੀ ਅਨਸਰਾਂ ਤੋਂ ਅਨੇਕਾਂ ਲੋਕ ਸੂਬੇ ‘ਚ ਸ਼ਿਕਾਰ ਹੋ ਚੁੱਕੇ ਹਨ। ਦੱਸ ਦੇਈਏ ਕਿ ਅਜਿਹਾ ਮਾਮਲਾ ਸਮਰਾਲਾ ਅਤੇ ਖਮਾਣੋ ਵਿੱਚ ਸਾਹਮਣੇ ਹੋਇਆ ਹੈ। ਜਿੱਥੇ ਕਿ ਦੋ ਸ਼ਰਾਰਤੀ ਅਨਸਰ ਨਕਲੀ ਫਾਇਰ ਵਿਭਾਗ ਦੇ ਮੁਲਾਜ਼ਮ ਬਣ ਇੱਕ ਵਪਾਰੀ ਨਿਵਾਸੀ ਖਮਾਣੋਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ ਅਤੇ 5 ਹਜਾਰ ਰੁਪਏ ਰਿਸ਼ਵਤ ਲੈ ਚੁੱਕੇ ਹਨ,
ਜਾਣਕਾਰੀ ਅਨੁਸਾਰ ਰਿਸ਼ਵਤ ਲੈਂਦੇ ਦੀ CCTV ਵੀ ਸਾਹਮਣੇ ਆਈ ਹੈ ਅਤੇ ਦੂਸਰੇ ਵਿਅਕਤੀ ਨੂੰ ਸ਼ਿਕਾਰ ਬਣਾਉਣ ਗਏ ਸ਼ਰਾਰਤੀ ਅਨਸਰਾਂ ਦੀ ਉਥੇ ਪੋਲ ਖੁੱਲ ਗਈ ਅਤੇ ਮੌਕੇ ‘ਤੇ ਨਗਰ ਕੌਂਸਲ ਸਮਰਾਲਾ ਦੇ ਕਾਰਜਸਾਧਕ ਅਫਸਰ ਨੂੰ ਬੁਲਾ ਲਿਆ।
NOC ਲਈ ਸਮਰਾਲਾ ਵਿਅਕਤੀ ਕੋਲ ਰਿਸ਼ਵਤ ਲੈਣ ਗਏ ਉਕਤ ਸ਼ਰਾਰਤੀ ਅਨਸਰਾਂ ਦੀ ਵੀਡੀਓ ਬਣੀ ਹੋਈ ਹੈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।ਇਹ ਦੋਨੋਂ ਮਾਮਲਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵਪਾਰੀ ਅਤੇ ਵਿਅਕਤੀ ਵੱਲੋਂ ਸੰਬੰਧਿਤ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦੇ ਦਿੱਤੀ ਹੈ। ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਜ਼ਿਕਰਯੋਗ ਖਾਸ ਗੱਲ ਇਹ ਹੈ ਕਿ ਸ਼ਿਕਾਰ ਹੋਏ ਵਪਾਰੀ ਵੱਲੋਂ ਫਾਇਰ ਬ੍ਰਿਗੇਡ ਦੀ NOC ਲੈਣ ਲਈ ਅਪਲਾਈ ਸਮਰਾਲਾ ਫਾਇਰ ਬ੍ਰਿਗੇਡ ਨੂੰ ਕੀਤਾ ਗਿਆ ਸੀ ਅਤੇ ਇਸ ਦੀ ਸੂਚਨਾ ਉਕਤ ਦੋ ਨਕਲੀ ਮੁਲਾਜ਼ਮਾਂ ਨੂੰ ਕਿਵੇਂ ਲੱਗੀ ਇਹ ਇੱਕ ਸਵਾਲੀਆ ਨਿਸ਼ਾਨ ਸਮਰਾਲਾ ਫਾਇਰ ਬ੍ਰਿਗੇਡ ਦੀ ਟੀਮ ਅਤੇ ਨਗਰ ਕੌਂਸਲ ਸਮਰਾਲਾ ਤੇ ਖੜਾ ਕਰਦਾ ਹੈ।