ਜੇਕਰ ਤੁਸੀਂ ਰਾਤ ਨੂੰ ਘਰ ਦੇ ਬਾਹਰ ਤਾਲਾ ਲਗਾ ਕੇ ਕਿਸੇ ਸਮਾਗਮ ਵਿੱਚ ਜਾ ਰਹੇ ਹੋ ਤਾਂ ਤੁਸੀਂ ਵੀ ਹੋ ਜਾਵੋ ਸਾਵਧਾਨ, ਕਿਉ ਕਿ ਇਹ ਖਬਰ ਤੁਹਾਡੇ ਲਈ ਬਹੁਤ ਹੀ ਅਹਿਮ ਹੈ ਕਿਉਂਕਿ ਘਰ ਦੇ ਬਾਹਰ ਤਾਲਾ ਵੇਖ ਕੇ ਚੋਰ ਸਰਗਰਮ ਹੋ ਜਾਂਦੇ ਹਨ ਅਤੇ ਤੁਹਾਡੇ ਘਰ ਦੇ ਅੰਦਰ ਤਾਲਾ ਤੋੜ ਕੇ ਚੋਰੀ ਕਰਨ ਵਿੱਚ ਹੋ ਜਾਂਦੇ ਹਨ ਕਾਮਯਾਬ।
ਦੱਸ ਦੇਈਏ ਕਿ ਨਾਭਾ ਸ਼ਹਿਰ ਵਿੱਚ 2 ਚੋਰਾਂ ਵੱਲੋਂ ਘਰ ਦੇ ਬਾਹਰ ਲੱਗੇ ਤਾਲੇ ਨੂੰ ਵੇਖਦੇ ਹੋਏ ਤਾਲਾ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ, ਜਾਣਕਾਰੀ ਅਨੁਸਾਰ ਪਰਿਵਾਰ ਵਿਆਹ ਸਮਾਗਮ ਤੇ ਗਿਆ ਹੋਇਆ ਸੀ।
ਪੁਲਿਸ ਵੱਲੋਂ ਸੀਸੀਟੀਵੀ ਦੇ ਅਧਾਰ ਤੇ ਹੁਣ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੋਰ ਉਸ ਘਰ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ ਜਿਸ ਘਰ ਦੇ ਬਾਹਰ ਤਾਲਾ ਲੱਗਿਆ ਹੁੰਦਾ ਸੀ। ਇਹਨਾਂ ਕੋਲੋਂ ਸੋਨੇ ਦੇ ਗਹਿਣੇ, ਚੋਰੀ ਕੀਤਾ ਮੋਟਰਸਾਈਕਲ ਅਤੇ 4 ਮੋਬਾਇਲ ਵੀ ਬਰਾਮਦ ਕੀਤੇ ਗਏ ਹਨ।