ਸਮਰਾਲਾ ਸ਼ਹਿਰ ਤੋਂ ਇੱਕ ਸਾਹਮਣੇ ਆ ਰਹੀ ਹੈ ਜਿਸ ਵਿੱਚ ਦਸਿਆ ਜਾ ਰਿਹਾ ਹੈ ਕਿ ਸਮਰਾਲਾ ਵਿੱਚ ਨੋਸਰਬਾਜਾਂ ਵੱਲੋਂ ਕਈ ਅਲੱਗ ਅਲੱਗ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਅਣਪਛਾਤੇ ਨੌਸਰਬਾਜਾਂ ਵੱਲੋਂ ਇੱਕ 80 ਸਾਲਾ ਬਜੁਰਗ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ। ਇਸ ਸਬੰਧੀ ਪੀੜਿਤ ਔਰਤ ਵੱਲੋਂ ਸਮਰਾਲਾ ਪੁਲਿਸ ਸਟੇਸ਼ਨ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਨੇਹ ਲਤਾ (80) ਵਾਸੀ ਗੁਰੂ ਨਾਨਕ ਰੋਡ ਸਮਰਾਲਾ ਜੋ ਕਿ ਬਜਾਰ ਨੂੰ ਜਾ ਰਹੀ ਸੀ ਤਾਂ ਇੱਕ ਸਵਿਫਟ ਕਾਰ ਉਸਦੇ ਨਜਦੀਕ ਆ ਕੇ ਰੁਕੀ ਤਾਂ ਇੱਕ ਅਣਪਛਾਤੀ ਔਰਤ ਨੌਸਰਬਾਜ਼ ਨੇ ਉਸਨੂੂੰ ਅਵਾਜ ਮਾਰ ਕੇ ਕਿਹਾ ਕਿ ਤੁਹਾਡੇ ਚੰਡੀਗੜ੍ਹ ਰੋਡ ਤੇ ਰਿਸ਼ਤੇਦਾਰ ਬੈਠੇ ਹਨ, ਉਹ ਥੋਨੂੰ ਮਿਲਣ ਲਈ ਬੁਲਾ ਰਹੇ ਹਨ।
ਦੱਸ ਦੇਈਏ ਕਿ ਜਦੋਂ ਉਹ ਚੰਡੀਗੜ੍ਹ ਰੋਡ ਤੇ ਪਹੁੰਚੀ ਤਾਂ ਉਸਨੂੰ ਉਨ੍ਹਾਂ ਨੇ ਗੱਡੀ ਵਿੱਚ ਬਿਠਾ ਲਿਆ, ਤਾਂ ਉਸ ਤੋਂ ਬਾਅਦ ਨੋਸਰਬਾਜਾਂ ਵੱਲੋਂ ਪੀੜਿਤ ਔਰਤ ਵੱਲੋਂ ਕੁਝ ਸੁੰਘਾ ਕੇ ਉਸਦੇ ਇੱਕ ਕੰਨ ਦੀ ਵਾਲੀ, ਇੱਕ ਅੰਗੂਠੀ ਖੋਹ ਲਈ, ਬਜ਼ੁਰਗ ਔਰਤ ਨੂੰ ਮਾਲਵਾ ਕਾਲਜ ਬੌਂਦਲੀ ਕੋਲ ਗੱਡੀ ਵਿੱਚੋਂ ਉਤਾਰ ਕੇ ਫਰਾਰ ਹੋ ਗਏ।
ਉਸ ਤੋਂ ਬਾਅਦ ਪੀੜਿਤ ਔਰਤ ਨੂੰ ਜਦੋਂ ਹੋਸ਼ ਆਈ ਤਾਂ ਇੱਕ ਮੋਟਰ ਸਾਈਕਲ ਨੂੰ ਹੱਥ ਦੇ ਕੇ ਘਰ ਵਾਪਸ ਆਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦੇ ਕਰੀਬ ਸਾਢੇ ਪੰਜ ਗ੍ਰਾਮ ਸੋਨੇ ਦੀ ਲੁੱਟ ਹੋਈ ਹੈ, ਉਨ੍ਹਾਂ ਮੰਗ ਕੀਤੀ ਕਿ ਸਮਰਾਲਾ ਸ਼ਹਿਰ ਵਿੱਚ ਰੋਜਾਨਾਂ ਹੀ ਲੁੱਟਾਂ ਖੋਹਾਂ ਹੁੰਦੀਆਂ ਹਨ, ਸਮਰਾਲਾ ਪ੍ਰਸਾਸ਼ਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇੱਥੇ ਬਜਾਰ ਵਿੱਚ ਵੀ ਔਰਤਾਂ ਮਹਿਫੂਜ ਨਹੀਂ ਹਨ।
ਸਮਰਾਲਾ ਥਾਣਾ ਮੁਖੀ ਨਿਤੀਸ਼ ਚੌਧਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ CCTV ਕੈਮਰਿਆਂ ਨੂੰ ਖੁੰਗਾਲਿਆ ਜਾ ਰਿਹਾ ਹੈ ਕਾਰ ਦੇ ਨੰਬਰ ਨੂੰ ਟਰੇਸ ਕੀਤਾ ਗਿਆ ਜੋ ਕਿ ਜਾਲੀ ਹੈ ਕਾਰ ਵਿੱਚ ਦੋ ਔਰਤਾਂ ਅਤੇ ਇੱਕ ਮਰਦ ਦੀ ਪੁਸ਼ਟੀ ਹੋਈ ਹੈ।