ਸਮਰਾਲਾ ਬੀਤੀ ਰਾਤ ਨੜੇਲੇ ਪਿੰਡ ਬਾਲਿਓ ‘ਚ ਖੁਰਾਕ ਸਪਲਾਈ ਵਿਭਾਗ ਦੇ ਦਫਤਰ ‘ਚ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਅਣਪਛਾਤੇ ਚੋਰ ਖੁਰਾਕ ਸਪਲਾਈ ਵਿਭਾਗ ਦੇ ਦਫਤਰ ਵਿੱਚੋਂ ਕੁਝ ਸਰਕਾਰੀ ਰਿਕਾਰਡ ਦੀਆਂ ਫਾਈਲਾਂ, ਪੱਖੇ ,ਸਲੰਡਰ, ਵੱਡੀ ਭੱਠੀ ਅਤੇ ਬਾਥਰੂਮ ‘ਚ ਲੱਗੀਆਂ ਟੂਟੀਆਂ ਚੋਰੀ ਕਰ ਲੈ ਗਏ।
ਇਸ ਘਟਨਾ ਦਾ ਪਤਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਵੇਰੇ ਲੱਗਾ ਜਦੋਂ ਉਹ ਦਫਤਰ ਖੋਲਣ ਗਏ ਸਨ ਤਾਂ ਦਫਤਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਦਫਤਰ ਅੰਦਰੋਂ ਸਮਾਨ ਚੋਰੀ ਹੋ ਚੁੱਕਾ ਸੀ।
ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਬਲਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਅਸੀਂ ਦਫਤਰ ਪਹੁੰਚੇ ਤਾਂ ਦੇਖਿਆ ਕਿ ਦਫਤਰ ਦੇ ਦਰਵਾਜ਼ੇ ਖੁੱਲੇ ਸਨ ਅਤੇ ਤਾਲਾ ਲੁੱਟਿਆ ਹੋਇਆ ਸੀ। ਅਸੀਂ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਦਫਤਰ ਦੇ ਵਿੱਚ ਪਈਆਂ ਅਲਮਾਰੀਆਂ ਵੀ ਖੁੱਲੀਆਂ ਸਨ ਅਤੇ ਉਸ ਵਿੱਚੋਂ ਕੁਝ ਸਰਕਾਰੀ ਰਿਕਾਰਡ ਦੀਆਂ ਫਾਈਲਾਂ ਗਾਇਬ ਸਨ।
ਇਸ ਦੇ ਨਾਲ ਦਫਤਰ ਵਿੱਚ ਲੱਗੇ ਪੱਖੇ, ਕੂਲਰ ਸਲੰਡਰ ਵੱਡੀ ਭੱਠੀ ਅਤੇ ਬਾਥਰੂਮ ਵਿੱਚ ਲੱਗੀਆਂ ਟੂਟੀਆਂ ਵੀ ਅਣਪਛਾਤੇ ਚੋਰ ਚੋਰੀ ਕਰ ਲਏ ਗਏ। ਬਲਦੀਪ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਵੀ ਅਣਪਛਾਤੇ ਚੋਰਾਂ ਵੱਲੋਂ ਇਸ ਦਫਤਰ ਵਿੱਚ ਚੋਰੀ ਕੀਤੀ ਗਈ ਸੀ। ਦਫਤਰ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ ਅਤੇ ਸਾਨੂੰ ਕੋਈ ਚਪੜਾਸੀ ਰੱਖਣ ਦੀ ਵੀ ਵਿਭਾਗ ਵੱਲੋਂ ਇਜਾਜ਼ਤ ਨਹੀਂ ਹੈ। ਇਸ ਸਬੰਧੀ ਸਮਰਾਲਾ ਪੁਲਿਸ ਨੂੰ ਸ਼ਿਕਾਇਤ ਦੇਣ ਲੱਗੇ ਹਾਂ।