ਜੇਕਰ ਤੁਸੀਂ iPhone ਖਰੀਦਣਾ ਚਾਹੁੰਦੇ ਹੋ ਪਰ ਇਸਦੀ ਕੀਮਤ ਜ਼ਿਆਦਾ ਹੋਣ ਕਾਰਨ ਨਹੀਂ ਖਰੀਦ ਪਾ ਰਹੇ ਹੋ ਤਾਂ ਇਹ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਸੀਂ iPhone 12 ਨੂੰ 35000 ਤੋਂ ਘੱਟ ਵਿੱਚ ਖਰੀਦ ਸਕਦੇ ਹੋ। ਜੀ ਹਾਂ, ਫਲਿੱਪਕਾਰਟ ਇੱਕ ਅਜਿਹੀ ਡੀਲ ਲੈ ਕੇ ਆਇਆ ਹੈ, ਜਿਸ ਵਿੱਚ ਤੁਸੀਂ iPhone 12 ਨੂੰ 31,499 ਰੁਪਏ ਵਿੱਚ ਖਰੀਦ ਸਕਦੇ ਹੋ। ਫਲਿੱਪਕਾਰਟ iPhone 12 ‘ਤੇ ਫਲੈਟ 18% ਦਾ ਡਿਸਕਾਊਂਟ ਦੇ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ Apple iPhone 12 ਦਾ 64GB ਮਾਡਲ ਭਾਰਤ ਵਿੱਚ ਅਕਤੂਬਰ 2020 ਵਿੱਚ ਲਾਂਚ ਕੀਤਾ ਗਿਆ। ਉਦੋਂ ਤੋਂ ਇਸ ਦੀ ਕੀਮਤ 79,900 ਰੁਪਏ ਚੱਲ ਰਹੀ ਹੈ। ਬਾਅਦ ‘ਚ ਫਲਿੱਪਕਾਰਟ ਹੈਂਡਸੈੱਟ ‘ਤੇ ਡਿਸਕਾਊਂਟ ਮਿਲਿਆ , ਜਿਸ ਤੋਂ ਬਾਅਦ ਇਸ ਦੀ ਕੀਮਤ 59,900 ਰੁਪਏ ਹੋ ਗਈ। ਹੁਣ ਇਕ ਵਾਰ ਫਿਰ ਫਲਿੱਪਕਾਰਟ iPhone 12 ‘ਤੇ ਡਿਸਕਾਊਂਟ ਦੇ ਰਿਹਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 48,999 ਰੁਪਏ ਹੋ ਗਈ ਹੈ।
ਫਲਿੱਪਕਾਰਟ ‘ਤੇ ਡਿਸਕਾਊਂਟ ਤੋਂ ਬਾਅਦ iPhone 12 ਦੀ ਕੀਮਤ 48,999 ਰੁਪਏ ਹੋ ਗਈ ਹੈ। ਜੇਕਰ ਤੁਸੀਂ ਇਸ ‘ਤੇ ਐਕਸਚੇਂਜ ਆਫਰ ਦਾ ਫਾਇਦਾ ਉਠਾਉਂਦੇ ਹੋ, ਤਾਂ ਤੁਹਾਨੂੰ 17,500 ਰੁਪਏ ਦਾ ਹੋਰ ਡਿਸਕਾਊਂਟ ਮਿਲੇਗਾ। ਪਰ ਐਕਸਚੇਂਜ ਆਫਰ ਵਿੱਚ ਤੁਹਾਨੂੰ ਕਿੰਨੀ ਛੋਟ ਮਿਲੇਗੀ ਇਹ ਫੋਨ ਦੀ ਕੰਡੀਸ਼ਨ ‘ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਡਰਲ ਬੈਂਕ ਦੇ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਦੇ ਹੋ ਤਾਂ ਤੁਹਾਨੂੰ 10 ਫੀਸਦੀ ਜ਼ਿਆਦਾ ਡਿਸਕਾਊਂਟ ਮਿਲੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h