ਲਾਰੈਂਸ਼ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਵੱਡੇ ਖੁਲਾਸੇ ਕੀਤੇ ਗਏ।ਦੱਸ ਦੇਈਏ ਕਿ ਸਚਿਨ ਬਿਸ਼ਨੋਈ ਪੰਜਾਬ ਪੁਲਿਸ ਦੀ ਰਿਮਾਂਡ ‘ਤੇ ਸੀ ਤੇ ਉਸਨੇ ਹੈਰਾਨੀਜਨਕ ਖੁਲਾਸੇ ਕੀਤੇ ਹਨ।ਬੀਤੇ ਕੱਲ੍ਹ ਹੀ ਸਚਿਨਬਿਸ਼ਨੋਈ ਨੂੰ ਦਿੱਲੀ ਭੇਜਿਆ ਗਿਆ।
ਮੂਸੇਵਾਲਾ ਕਤਲਕਾਂਡ ‘ਚ ਸਚਿਨ ਬਿਸ਼ਨੋਈ ਦੇ ਵੱਡੇ ਖੁਲਾਸੇ
ਲਾਰੈਂਸ ਨੇ ਮੂਸੇਵਾਲਾ ਨੂੰ ਕਬੱਡੀ ਕੱਪ ‘ਚ ਜਾਣ ਤੋਂ ਕੀਤਾ ਸੀ ਮਨ੍ਹਾਂ
ਬੰਬੀਹਾ ਗੈਂਗ ਦਾ ਲੱਕੀ ਪਟਿਆਲ ਕਰਵਾ ਰਿਹਾ ਸੀ ਕਬੱਡੀ ਕੱਪ
ਮਨ੍ਹਾਂ ਕਰਨ ਦੇ ਬਾਵਜੂਦ ਵੀ ਕਬੱਡੀ ਕੱਪ ‘ਚ ਗਿਆ ਸੀ ਮੂਸੇਵਾਲਾ
ਲਾਰੈਂਸ ਤੇ ਮੂਸੇਵਾਲਾ ਵਿਚਾਲੇ ਹੋਇਆ ਸੀ ਗਾਲੀ-ਗਲੋਚ
ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗੈਂਗ ਆਪਸ ‘ਚ ਕੱਟੜ ਦੁਸ਼ਮਣ ਹਨ।ਜਿਹੜੇ ਕਬੱਡੀ ਕੱਪ ‘ਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਜਾਣ ਤੋਂ ਮਨ੍ਹਾ ਕੀਤਾ ਸੀ ਉਹ ਵੀ ਬੰਬੀਹਾ ਗੈਂਗ ਦਾ ਲੱਕੀ ਪਟਿਆਲ ਕਰਵਾ ਰਿਹਾ ਸੀ।ਇਸ ਲਈ ਲਾਰੇਂਸ ਨੇ ਉਸ ਨੂੰ ਉਥੇ ਗਾਉਣ ਤੋਂ ਮਨ੍ਹਾ ਕੀਤਾ ਸੀ ਤੇ ਪਰ ਸਿੱਧੂ ਮੂਸੇਵਾਲਾ ਲਾਂਡਰਾ ਰੋਡ ‘ਤੇ ਹੋਏ ਇੱਕ ਕਬੱਡੀ ਕੱਪ ‘ਚ ਗਿਆ ਤੇ ਉਥੇ ਗਾਇਆ।
ਜਿਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਤੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਵਿਚਾਲੇ ਤਕਰਾਰ ਵਧੀ।ਸਚਿਨ ਬਿਸ਼ਨੋਈ ਨੇ ਖੁਲਾਸੇ ਕਰਦਿਆਂ ਕਿਹਾ ਕਿ ਮੈਂ ਤੇ ਮੇਰਾ ਮਾਮਾ ਅਜ਼ਮੇਰ ਜੇਲ੍ਹ ‘ਚ ਸੀ ਜਿੱਥੇ ਸਾਨੂੰ ਪਤਾ ਲੱਗ ਗਿਆ ਸੀ ਕਿ ਸਿੱਧੂ ਮੂਸੇਵਾਲਾ ਕਤਲ ਕਰਨਾ, ਕਿਉਂਕਿ ਮੇਰੇ ਮਾਮੇ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਕਰਕੇ ਕਿਹਾ ਤੂੰ ਭਾਗੋਮਾਜਰਾ ਕਬੱਡੀ ਕੱਪ ‘ਚ ਨਹੀਂ ਜਾਣਾ, ਕਿਉਂਕਿ ਲੱਕੀ ਪਟਿਆਲ ਨੇ ਇਸ ਕੱਪ ਦਾ ਆਯੋਜਨ ਕਰਵਾਇਆ ਜੋ ਬੰਬੀਹਾ ਗੈਂਗ ਨੂੰ ਚਲਾਉਂਦਾ ਪਰ ਸਿੱਧੂ ਮੂਸੇਵਾਲਾ ਉਥੇ ਚਲਿਆ ਜਾਂਦਾ। ਇਸ ਤੋਂ ਇਲਾਵਾ ਹਰਜਿੰਦਰ ਸਿੰਘ ਹੈਰੀ ਦਾ ਨਾਮ ਲਿਆ ਜੋ ਕਿ ਹੁਣ ਡੁਬਈ ‘ਚ ਦੱਸਿਆ ਜਾ ਰਿਹਾ ਹੈ।ਜਿਸਨੇ ਸ਼ੂਟਰਾਂ ਨੂੰ ਸਿਮ ਮੁਹੱਈਆ ਕਰਵਾਏ ਸੀ।
ਵਿਕਾਸ ਵਿਧਾਇਕ ਯੂਪੀ ਦਾ ਨੇ ਵਾਰਦਾਤ ਤੋਂ ਬਾਅਦ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ।