Apple as Cholestrol Lowering Food:ਜੇਕਰ ਤੁਹਾਡੇ ਸਰੀਰ ਵਿੱਚ ਖ਼ਰਾਬ ਕੋਲੈਸਟ੍ਰਾਲ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਸ ਨੂੰ ਖ਼ਤਰੇ ਦੀ ਘੰਟੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਕਾਰਨ ਦਿਲ ਦੇ ਦੌਰੇ ਵਰਗੀਆਂ ਘਾਤਕ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ।
ਅਜਿਹੇ ‘ਚ ਜੇਕਰ ਤੁਹਾਨੂੰ ਵੀ ਕੋਲੈਸਟ੍ਰਾਲ ਨਾਲ ਜੁੜੀ ਸਮੱਸਿਆ ਹੈ ਤਾਂ ਤੁਹਾਨੂੰ ਆਪਣੀ ਡਾਈਟ ‘ਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਜੀ ਹਾਂ, ਤੁਸੀਂ ਸੇਬ ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਸੇਬ ਤੁਹਾਡੇ ਲਈ ਕਿੰਨਾ ਫਾਇਦੇਮੰਦ ਹੈ।
ਸੇਬ ਖਾਣ ਨਾਲ ਕੋਲੈਸਟ੍ਰਾਲ ਘੱਟ ਹੋਵੇਗਾ
ਸਰੀਰ ਵਿੱਚ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਨੂੰ ਘੱਟ ਕਰਨ ਲਈ ਸੇਬ ਖਾਣਾ ਸਭ ਤੋਂ ਵਧੀਆ ਵਿਕਲਪ ਹੈ।
ਤੁਹਾਨੂੰ ਦੱਸ ਦੇਈਏ ਕਿ ਸੇਬ ਵਿੱਚ ਪਾਇਆ ਜਾਣ ਵਾਲਾ ਪੇਕਟਿਨ ਫਾਈਬਰ ਐਲਡੀਐਲ ਯਾਨੀ ਬੈਡ ਕੋਲੈਸਟ੍ਰਾਲ ਨੂੰ ਘੱਟ ਕਰਨ ਵਿੱਚ ਕਾਰਗਰ ਹੈ।
ਸੇਬ ਖਾਣਾ ਕਿਉਂ ਫਾਇਦੇਮੰਦ ਹੈ?
ਸੇਬ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਇਹ ਵਿਟਾਮਿਨ ਸੀ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਇਹ ਭਾਰ ਘਟਾਉਣ ਅਤੇ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ।
ਇਸ ਫਲ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਪੋਲੀਫੇਨੌਲ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਵਿੱਚ ਕਾਰਗਰ ਹਨ।
ਸੇਬ ਕਦੋਂ ਅਤੇ ਕਿਵੇਂ ਖਾਓ?
ਬੈਡ ਕੋਲੈਸਟ੍ਰੋਲ ਤੋਂ ਛੁਟਕਾਰਾ ਪਾਉਣ ਲਈ ਰੋਜ਼ ਸਵੇਰੇ ਉੱਠਣ ਤੋਂ ਬਾਅਦ ਸੇਬ ਖਾਓ।