ਪੰਜ ਦਿਨ ਪਹਿਲਾਂ ਔਲਖ ਤੋਂ ਭੇਦਭਰੀ ਹਾਲਤ ਵਿਚ ਗੁੰਮ ਹੋਏ ਇਕ ਡਾਕਟਰ ਦੀ ਲਾਸ਼ ਬੀਤੀ ਸ਼ਾਮ ਸਰਹਿੰਦ ਤੋਂ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਬਜੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿੰਡ ਔਲਖ ਦੇ RMP ਵਜੋਂ ਕੰਮ ਕਰ ਰਹੇ ਡਾ.ਭੁਪਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਗਾਇਬ ਸੀ। ਉਹ ਆਪਣੇ ਕੰਪੋਡਰ ਨੂੰ ਇਹ ਕਹਿ ਕਿ ਗਿਆ ਸੀ ਕਿ ਆਪਣੀ ਭੈਣ ਕੋਲ ਸੁਹੇਲੇਵਾਲਾ ਜਾ ਰਿਹਾ ਹੈ।
ਜਿਸ ਪਿੱਛੋ ਉਹ ਗੁੰਮ ਹੋ ਗਿਆ। ਉਧਰ ਕੱਲ ਪਰ ਕੱਲ ਸੋਥੇ ਨੇੜੇ ਰਾਜਸਥਾਨ ਸਰਹੰਦ ਨਹਿਰਾਂ ਵਿਚੋਂ ਪਿੰਡ ਭਲਾਈਆਨੇ ਦੇ ਕਿਸੇ ਨੌਜਵਾਨ ਦੀ ਲਾਸ਼ ਦੀ ਭਾਲ ਕਰ ਰਹੇ ਲੋਕਾਂ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ । ਜਿਸ ਦੀ ਸ਼ਨਾਖਤ ਡਾ.ਭੁਪਿੰਦਰ ਸਿੰਘ ਵਾਸੀ ਔਲਖ ਵਜੋਂ ਹੋਈ।
ਪੁਲਿਸ ਅਤੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਦੀ ਸ਼ਾਦੀ 32 ਸਾਲ ਪਹਿਲਾਂ ਮਲੋਟ ਹੋਈ ਸੀ। ਜਿਸ ਦੀ ਪਤਨੀ ਦੀ ਮੌਤ ਹੋ ਗਈ ਸੀ। ਉਸ ਦੀ ਇਕ ਲੜਕੀ ਗਗਨਦੀਪ ਕੌਰ ਹੈ ਜੋ ਸ਼ਾਦੀਸ਼ੁਦਾ ਹੈ। ਡਾ.ਭੁਪਿੰਦਰ ਨੇ ਆਪਣੇ ਭਾਣਜੇ ਨੂੰ ਵੀ ਆਪਣੇ ਕੋਲ ਗੋਦ ਲੈ ਕੇ ਰੱਖਿਆ ਸੀ ਪਰ ਹੁਣ ਕੁਝ ਸਮਾਂ ਪਹਿਲਾਂ ਉਹ ਵਾਪਸ ਆਪਣੇ ਮਾਂ ਪਿੳ ਕੋਲ ਚਲਾ ਗਿਆ ਸੀ।
ਇਸ ਦੌਰਾਨ ਹੀ ਭੁਪਿੰਦਰ ਸਿੰਘ ਨੇ ਮੱਲਵਾਲਾ ਨੇੜੇ ਫਰੀਦਕੋਟ ਦੀ ਇਕ ਔਰਤ ਅਮਰਜੀਤ ਕੌਰ ਨਾਲ ਵਿਆਹ ਕਰਵਾਕੇ ਰਹਿਣ ਲੱਗ ਪਿਆ ਸੀ। ਹੁਣ ਪਿੱਛਲੇ ਕੁਝ ਸਮੇਂ ਤੋਂ ਉਸਦੀ ਅਮਰਜੀਤ ਕੌਰ ਨਾਲ ਅਣਬਣ ਚੱਲ ਰਹੀ ਸੀ। ਉਧਰ ਗੁੰਮ ਹੋਣ ਤੋਂ ਅਗਲੇ ਦਿਨ ਡਾ.ਭੁਪਿੰਦਰ ਸਿੰਘ ਵੱਲੋਂ ਆਪਣੇ ਕੰਪੋਡਰ ਨਾਲ ਫੋਨ ਤੇ ਕੀਤੀ ਗੱਲਬਾਤ ਜਿਸ ਦੀ ਆਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ।
ਜਿਸ ਵਿਚ ਉਹ ਕਹਿ ਰਿਹਾ ਹੈ ਕਿ ਉਸਦੀ ਘਰਵਾਲੀ ਅਮਰਜੀਤ ਕੌਰ ਵੱਲੋਂ ਪੈਸੇ ਮੰਗੇ ਜਾ ਰਹੇ ਸੀ। ਜਿਸ ਨੇ ਉਸਨੂੰ ਫਰੀਦਕੋਟ ਗੱਲਬਾਤ ਲਈ ਬੁਲਾ ਕਿ ਕਾਲੇ ਰੰਗ ਦੀ ਗੱਡੀ ਤੇ ਅਗਵਾ ਕਰ ਲਿਆ ਹੈ ਜਿਸ ਤੋਂ ਬਾਅਦ ਇਹ ਹਾਲਤ ਕੀਤੀ ਹੈ। ਉਸਦਾ ਕੰਪੋਡਰ ਨੂੰ ਕਹਿਣਾ ਹੈ ਕਿ ਇਹ ਗੱਲ ਪਿੰਡ ਦੇ ਲੋਕਾਂ ਨੂੰ ਦੱਸਦੇ ਅਤੇ ਨਾਲ ਹੀ ਪਿੰਡ ਗੁਰਦਵਾਰਾ ਵਿਚ ਅਨਾਉਸਮੈਂਟ ਕਰਾਦੇ ਕਿਤੇ ਮਾਰਕੇ ਨਾ ਸੁੱਟ ਦੇਣ।
ਐਸ ਐਚ ਵਰੁਣ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਸਦਰ ਪੁਲਸ ਨੂੰ ਮ੍ਰਿਤਕ ਦੀ ਬੇਟੀ ਗਗਨਦੀਪ ਕੌਰ ਨੇ ਦਰਜ ਬਿਆਨਾਂ ਵੀ ਕਿਹਾ ਹੈ ਕਿ ਉਸਦੇ ਪਿਤਾ ਦਾ ਦੂਜੀ ਪਤਨੀ ਅਮਰਜੀਤ ਕੌਰ ਨਾਲ ਵਿਵਾਦ ਚੱਲ ਰਿਹਾ ਸੀ।ਪੁਲਸ ਦਾ ਕਹਿਣਾ ਕਿ ਇਸ ਆਡੀਓ ਅਤੇ ਮ੍ਰਿਤਕ ਦੀ ਪੁੱਤਰੀ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।