ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਰਤ ਪੈਟਰੋਲੀਅਮ ਦੇ ਅਧਿਕਾਰੀਆਂ ਦੇ ਵੱਲੋਂ ਮੁਕਤਸਰ ਵਿੱਚ ਸਕਸ਼ਮ ਮੁਹਿੰਮ ਦੇ ਤਹਿਤ ਵਾਤਾਵਰਣ ਨੂੰ ਸਵੱਛ ਅਤੇ ਊਰਜਾ ਨੂੰ ਬਚਾਉਣ ਦੇ ਲਈ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਵੱਡਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਇਹ ਸਾਈਕਲ ਰੈਲੀ ਮੁਕਤਸਰ ਦੇ ਰੈਡ ਕਰੋਸ ਭਵਨ ਤੋਂ ਸ਼ੁਰੂ ਹੋ ਕੇ ਮੁਕਤਸਰ ਦੇ ਵੱਖ-ਵੱਖ ਬਜਾਰਾਂ ਤੋਂ ਹੁੰਦੇ ਹੋਏ ਵਾਪਸ ਭਵਨਾ ਕੇ ਸਮਾਪਤ ਹੋਈ ਇਸ ਵਿੱਚ ਮੌਕੇ ਭਾਰਤ ਪੈਟਰੋਲੀਅਮ ਦੇ ਅਧਿਕਾਰੀਆਂ ਦੇ ਵੱਲੋਂ ਬੋਲਦੇ ਹੋਏ ਕਿਹਾ ਗਿਆ ਕਿ ਹਰ ਸਾਲ ਫਰਵਰੀ ਮਹੀਨੇ ਵਿੱਚ 15 ਦਿਨਾਂ ਤੱਕ ਸਕਸ਼ਮ ਮੁਹਿੰਮ ਚਲਾਈ ਜਾਂਦੀ ਹੈ ਜਿਸ ਦੇ ਤਹਿਤ ਵੱਖ ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ ਉਸੇ ਤਹਿਤ ਹੀ ਮੁਕਤਸਰ ਵਿੱਚ ਅੱਜ ਲੋਕਾਂ ਨੂੰ ਵਾਤਾਵਰਨ ਪੋਲਿਊਸ਼ਨ ਰਹਿਤ ਬਣਾਉਣ ਅਤੇ ਹਰ ਤਰ੍ਹਾਂ ਦੀ ਊਰਜਾ ਦੀ ਘੱਟ ਵਰਤੋਂ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਉਸੇ ਤਹਿਤ ਹੀ ਅੱਜ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ।
ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਾਰਤ ਪੈਟਰੋਲੀਅਮ ਦੇ ਅਧਿਕਾਰੀ ਸਤਿਅਮ ਸਿੰਘ ਨੇ ਦੱਸਿਆ ਕਿ ਭਾਰਤ ਪੈਟਰੋਲੀਅਮ ਦੀ ਇੱਕ ਉਰਗਨਾਈਜੇਸ਼ਨ ਹੈ ਪੀਸੀਆਰਐਸ ਦੇ ਵੱਲੋਂ ਇੱਕ ਐਕਟੀਵਿਟੀ ਹਰ ਸਾਲ ਚਲਾਈ ਜਾਂਦੀ ਹੈ ਇਸ ਐਕਟੀਵਿਟੀ ਦਾ ਮੁੱਖ ਉਦੇਸ਼ ਹੈ ਕਿ ਅਸੀਂ ਜਿੰਨੇ ਵੀ ਸਾਡੇ ਵਰਤੋਂ ਵਿੱਚ ਆਉਣ ਵਾਲੇ ਊਰਜਾ ਦੇ ਸੰਸਾਧਨ ਨੇ ਉਹਨਾਂ ਦੀ ਘੱਟ ਵਰਤੋਂ ਕੀਤੀ ਜਾਏ ਜਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਜਾਂ ਫਿਰ ਗੈਸ ਆਦਿ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਦੇਸ਼ ਨੂੰ ਕਲੀਨ ਐਨਰਜੀ ਵੱਲ ਲੈ ਕੇ ਜਾਇਆ ਜਾਵੇ ਜਿਸ ਦਾ ਮੁੱਖ ਕਾਰਨ ਹੈ ਕਿ ਕਾਰਬਨ ਡਾਈਆਕਸਾਈਡ ਜਾ ਫਿਰ ਹੋਰ ਸਾਡੇ ਸਿਹਤ ਦੇ ਨਾਲ ਸੰਬੰਧਿਤ ਨੁਕਸਾਨ ਹੁੰਦੇ ਨੇ ਉਹ ਵਧਦੇ ਨੇ ਤੇ ਉਹਨਾਂ ਲੋਕਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਕਲੀਨ ਗੈਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੇ ਨੁਕਸਾਨ ਦੇਣ ਵਾਲੇ ਸੰਸਾਧਨਾ ਤੋਂ ਬਚਿਆ ਜਾ ਸਕੇ।
ਇਸ ਮੌਕੇ ਮੀਡੀਆ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਭਾਰਤ ਪੈਟਰੋਲੀਅਮ ਗੈਸ ਦੇ ਬਠਿੰਡਾ ਟੈਰਟਰੀ ਦੇ ਕੋਆਰਡੀਨੇਟਰ ਕਪਿਲ ਨਿਰੰਜਨ ਨੇ ਦੱਸਿਆ ਕਿ ਸਕਸਮ ਸਕੀਮ ਦੇ
ਅਧੀਨ ਮੁਕਤਸਰ ਵਿੱਚ ਸਾਈਕਲਨ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੇ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਊਰਜਾ ਦੇ ਸਰੋਤਾ ਦੀ ਘੱਟ ਤੋਂ ਘੱਟ ਖਪਤ ਕਰਨ ਅਤੇ ਵੱਧ ਤੋਂ ਵੱਧ ਗਰੀਨ ਐਨਰਜੀ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਸਾਲ 14 ਫਰਵਰੀ ਤੋਂ 28 ਫਰਵਰੀ ਤੱਕ ਦੇਸ਼ ਅਤੇ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚਲਾਏ ਜਾਂਦੇ ਹਨ