ਅੱਜ ਪੂਰੇ ਦੇਸ਼ ਭਰ ਵਿੱਚ ਭੈਣ ਭਰਾ ਦਾ ਪਵਿੱਤਰ ਰੱਖੜੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਮਨਾਇਆ ਜਾ ਰਿਹਾ ਹੈ। ਪਰ ਇਸ ਦੇ ਨਾਲ ਹੀ ਇਹ ਜੇਲਾਂ ਵਿੱਚ ਬੰਦ ਬੰਦੀ ਭਰਾਵਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਛੂਟ ਦੇ ਕੇ ਇਸ ਤਿਉਹਾਰ ਨੂੰ ਮਨਾਉਣ ਲਈ ਖਾਸ ਉਪਰਾਲਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਤਹਿਤ ਨਾਭਾ ਦੀ ਨਵੀ ਜਿਲਾ ਜ਼ੇਲ ਵਿੱਚ ਬੰਦੀ ਭਰਾਵਾ ਦੀਆਂ ਭੈਣਾਂ ਵੱਲੋਂ ਰੱਖੜੀ ਬੰਨਕੇ ਖੁਸ਼ੀ ਜਾਹਿਰ ਕੀਤੀ ਗਈ। ਉਥੇ ਹੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਜੇਲ ਦੇ ਸੁਪਰੀਡੈਂਟ ਇੰਦਰਜੀਤ ਸਿੰਘ ਕਾਹਲੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ੇਲਾਂ ਵਿੱਚ ਬੰਦ ਕੈਦੀਆਂ ਨੂੰ ਵਿਸ਼ੇਸ਼ ਛੂਟ ਦਿੱਤੀ ਗਈ ਹੈ ਤਾਂ ਜੋ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨਕੇ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਨੂੰ ਮਨਾ ਸਕਣ। ਭੈਣਾਂ ਵੱਲੋਂ ਭਰੇ ਮਨ ਨਾਲ ਰੱਖੜੀ ਬੰਨ੍ਹ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਨਾਭਾ ਦੀ ਨਵੀਂ ਜਿਲਾ ਜੇਲ੍ਹ ਅੰਦਰ ਬੰਦ ਬੰਦੀ ਭਰਾਵਾਂ ਦੇ ਭੈਣਾਂ ਵੱਲੋਂ ਰੱਖੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਰੱਖੜੀ ਦੇ ਤਿਉਹਾਰ ਨੂੰ ਮੱਦੇਨਜਰ ਰੱਖਦਿਆਂ ਸੂਬਾ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਬੰਦੀ ਭਰਾਵਾਂ ਦੀਆਂ ਭੈਣਾਂ ਵੱਲੋਂ ਰੱਖੜੀ ਦੇ ਤਿਊਹਾਰ ਨੂੰ ਮੱਦੇਨਜਰ ਰੱਖਦਿਆ ਅੱਜ ਸਾਰੇ ਦਿਨ ਵਿਸ਼ੇਸ਼ ਛੂਟ ਦਿੱਤੀ ਗਈ ਹੈ ਤਾ ਜੋ ਭੈਣਾ ਜੇਲਾ ਵਿੱਚ ਜਾ ਕੇ ਆਪਣੇ ਭਰਾਵਾ ਦੀ ਕਲਾਈ ਤੇ ਰੱਖੜੀ ਬੰਨ ਸਕਣ।
ਪੂਰੇ ਪੰਜਾਬ ਦੀਆਂ ਜ਼ੇਲਾਂ ਵਿੱਚ ਭੈਣਾਂ ਵੱਲੋਂ ਆਪਣੇ ਬੰਦੀ ਭਰਾਵਾਂ ਨੂੰ ਰੱਖੜੀ ਬੰਨਕੇ ਇਸ ਪਵਿੱਤਰ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਦੀ ਨਵੀ ਜਿਲਾ ਜ਼ੇਲ ਵਿੱਚ ਭੈਣਾਂ ਵੱਲੋਂ ਆਪਣੇ ਬੰਦੀ ਭਰਾਵਾਂ ਨੂੰ ਰੱਖੜੀ ਬੰਨਕੇ ਖੁਸ਼ੀ ਨੂੰ ਪ੍ਰਗਟ ਕੀਤਾ ਅਤੇ ਭੈਣਾਂ ਵੱਲੋਂ ਭਰੇ ਮਨ ਨਾਲ ਅਪੀਲ ਵੀ ਕੀਤੀ ਗਈ ਕਿ ਉਹ ਇਸ ਤਰ੍ਹਾਂ ਦਾ ਜ਼ੁਰਮ ਨਾ ਕਰਨ ਕਿ ਉਹ ਜੇਲ੍ਹਾਂ ਵਿੱਚ ਬੰਦ ਹੋ ਕੇ ਆਪਣੇ ਪਰਿਵਾਰ ਤੋਂ ਵਿੱਛੜ ਕੇ ਰਹਿ ਜਾਣ।