Virtual Reality Game Technology: ਵੀਡੀਓ ਗੇਮਾਂ ਦਾ ਖ਼ਤਰਾ ਤੁਸੀਂ ਪਹਿਲਾਂ ਵੀ ਦੇਖਿਆ ਅਤੇ ਸੁਣਿਆ ਹੋਵੇਗਾ, ਪਰ ਇੱਕ ਅਮਰੀਕੀ ਕੰਪਨੀ ਨੇ ਵਰਚੁਅਲ ਰਿਐਲਿਟੀ ਗੇਮਾਂ ਲਈ ਅਜਿਹਾ ਹੈੱਡਸੈੱਟ ਤਿਆਰ ਕੀਤਾ ਹੈ, ਜਿਸ ਨਾਲ ਗੇਮ ਵਿੱਚ ਪਲੇਅਰ ਦੀ ਮੌਤ ਹੋ ਜਾਂਦੀ ਹੈ।
Side effects of video games: ਅਸੀਂ ਸਾਰੇ ਹਾਲੀਵੁੱਡ ਫਿਲਮਾਂ ਅਤੇ ਉਨ੍ਹਾਂ ਦੇ ਵਿਗਿਆਨਕ ਕਲਪਨਾ ਵਿੱਚ ਵਰਤੇ ਗਏ ਤਕਨੀਕੀ ਮੋੜਾਂ ਨੂੰ ਪਸੰਦ ਕਰਦੇ ਹਾਂ। ਕਈ ਵਾਰ ਉਹ ਲੋਜਿਕ ਤੋਂ ਦੂਰ ਲਗਦੇ ਹਨ ਅਤੇ ਕਈ ਵਾਰ ਅਜਿਹਾ ਲਗਦਾ ਹੈ ਕਿ ਉਹ ਭਵਿੱਖ ਦੀਆਂ ਚੀਜ਼ਾਂ ਹਨ। ਤੁਸੀਂ ਦੇਖਿਆ ਹੋਵੇਗਾ ਕਿ ਫਿਲਮਾਂ ‘ਚ ਕਿਰਦਾਰ ਖੇਡ ਤੋਂ ਬਾਹਰ ਹੋ ਕੇ ਖਿਡਾਰੀ ਦੀ ਜਾਨ ਲੈਣ ਲਈ ਉਤਾਵਲੇ ਹੋ ਜਾਂਦੇ ਹਨ। ਅਜਿਹਾ ਹੀ ਕੁਝ ਹੁਣ ਹਕੀਕਤ ਵਿੱਚ ਵੀ ਹੋਣ ਜਾ ਰਿਹਾ ਹੈ।
ਵੀਡੀਓ ਗੇਮਾਂ ਦਾ ਖਤਰਾ ਤਾਂ ਤੁਸੀਂ ਪਹਿਲਾਂ ਵੀ ਦੇਖਿਆ ਅਤੇ ਸੁਣਿਆ ਹੋਵੇਗਾ ਪਰ ਇੱਕ ਅਮਰੀਕੀ ਕੰਪਨੀ ਨੇ ਵਰਚੁਅਲ ਰਿਐਲਿਟੀ ਗੇਮਾਂ ਲਈ ਅਜਿਹਾ ਹੈੱਡਸੈੱਟ ਤਿਆਰ ਕੀਤਾ ਹੈ, ਜਿਸ ਨਾਲ ਗੇਮ ਵਿੱਚ ਪਲੇਅਰ ਦੀ ਮੌਤ ਹੋ ਜਾਂਦੀ ਹੈ।
ਵਰਚੁਅਲ ਰਿਐਲਿਟੀ ਗੇਮ ਨੂੰ ਬਣਾਉਣ ਵਾਲੇ ਪਾਮਰ ਲੱਕੀ ਨੇ ਇੱਕ ਹੈੱਡਸੈੱਟ ਤਿਆਰ ਕੀਤਾ ਹੈ ਜੋ ਸ਼ਕਤੀਸ਼ਾਲੀ ਮਾਈਕ੍ਰੋਵੇਵ ਦੀ ਤਰ੍ਹਾਂ ਪਲੇਅਰ ਦੇ ਦਿਮਾਗ ‘ਤੇ ਹਮਲਾ ਕਰਦਾ ਹੈ। ਉਨ੍ਹਾਂ ਨੇ ਆਪਣੇ ਬਲਾਗ ‘ਤੇ ਦੱਸਿਆ ਕਿ ‘NerveGear’ ਨਾਂ ਦੇ ਹੈੱਡਸੈੱਟ ‘ਚ ਸਕਰੀਨ ਦੇ ਉੱਪਰ 3 ਐਕਸਪਲੋਸਿਵ ਚਾਰਜ ਮਾਡਿਊਲ ਹਨ, ਜੋ ਖਿਡਾਰੀ ਦੇ ਦਿਮਾਗ ‘ਤੇ ਸਿੱਧਾ ਹਮਲਾ ਕਰਦੇ ਹਨ ਅਤੇ ਉਸ ਨੂੰ ਤੁਰੰਤ ਮਾਰ ਸਕਦੇ ਨੇ। ਗੇਮ ‘ਚ ਅਜਿਹੇ ਗ੍ਰਾਫਿਕਸ ਦੀ ਵਰਤੋਂ ਕੀਤੀ ਗਈ ਹੈ,ਜੋ ਖਿਡਾਰੀ ਨੂੰ ਇੰਝ ਮਹਿਸੂਸ ਕਰਵਾਉਣਗੇ ,ਜਿਵੇਂ ਉਹ ਅਸਲ ਗੇਮ ਦਾ ਹਿੱਸਾ ਹੋਵੇ।
ਇਹ ਹੈੱਡਸੈੱਟ Sword Art Online ਐਨੀਮੇਸ਼ਨ ਲਈ ਤਿਆਰ ਕੀਤਾ ਗਿਆ ਹੈ। ਇਸ ਵਰਚੁਅਲ ਰਿਐਲਿਟੀ ਗੇਮ ਸੀਰੀਜ਼ ਵਿੱਚ, ਇੱਕ ਪਾਗਲ ਵਿਗਿਆਨੀ ਸਾਰੇ ਖਿਡਾਰੀਆਂ ਨੂੰ ਕੈਦ ਕਰਦਾ ਹੈ। ਜੇ ਤੁਸੀਂ ਇਸ ਖੇਡ ਵਿਚ ਮਰੋਗੇ, ਤਾਂ ਤੁਸੀਂ ਅਸਲ ਜ਼ਿੰਦਗੀ ਵਿਚ ਵੀ ਮਰ ਸਕਦੇ ਹੋ। ‘NerveGear’ ਹੈੱਡਸੈੱਟ ਨਾਲ ਇਸ ਗੇਮ ਨੂੰ ਖੇਡਣ ਤੋਂ ਬਾਅਦ ਇਹ ਸਭ ਸੱਚ ਲੱਗੇਗਾ। ਜੇਕਰ ਲੋਕ ਇਸ ਹੈੱਡਸੈੱਟ ਨੂੰ ਖਰੀਦ ਕੇ ਗੇਮ ਖੇਡਦੇ ਹਨ ਤਾਂ ਹੈੱਡਸੈੱਟ ਸ਼ਕਤੀਸ਼ਾਲੀ ਮਾਈਕ੍ਰੋਵੇਵ ਨਾਲ ਉਨ੍ਹਾਂ ਨੂੰ ਮਾਰ ਸਕਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h