ਹਵਾਈ ਜਹਾਜ਼ ਹਾਦਸੇ ਦੀ ਖਬਰ ਦਿਲ ਨੂੰ ਦਹਿਲਾ ਦੇਣ ਵਾਲੀ ਹੁੰਦੀ ਹੈ ਪਰ ਅਜਿਹੇ ‘ਚ ਹਵਾਈ ਜਹਾਜ਼ ਨਾਲ ਕੁਝ ਅਜਿਹੀ ਘਟਨਾ ਵਾਪਰੀ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਹੁਣ ਜੇਕਰ ਚੱਲਦੇ ਸਮੇਂ ਕਾਰ ਜਾਂ ਸਾਈਕਲ ਦਾ ਟਾਇਰ ਪੰਕਚਰ ਹੋ ਜਾਵੇ ਤਾਂ ਤੁਸੀਂ ਰੁਕ ਕੇ ਬਦਲੋਗੇ ਪਰ ਹਵਾਈ ਜਹਾਜ਼ ਦਾ ਟਾਇਰ ਪੰਕਚਰ ਨਹੀਂ ਹੋਇਆ ਸਗੋਂ ਕੋਈ ਹੋਰ ਮੁਸੀਬਤ ਲੈ ਕੇ ਆਇਆ ਹੈ। ਜਹਾਜ਼ ਹਾਦਸੇ ਦੀ ਇਹ ਅਜੀਬ ਘਟਨਾ ਇਟਲੀ ਦੀ ਹੈ।
ਬੋਇੰਗ 747 ਡ੍ਰੀਮਲਿਫਟਰ ਜਹਾਜ਼ ਜਦੋਂ ਇਟਲੀ ਵਿਚ ਉਡਾਣ ਭਰ ਰਿਹਾ ਸੀ ਤਾਂ ਜਹਾਜ਼ ਦੇ ਮੁੱਖ ਲੈਂਡਿੰਗ ਗੀਅਰ ਤੋਂ ਇਕ ਪਹੀਆ ਜ਼ਮੀਨ ‘ਤੇ ਡਿੱਗ ਗਿਆ। ਬੋਇੰਗ 747 ਡ੍ਰੀਮਲਿਫਟਰ ਜਹਾਜ਼ ਯਾਤਰਾ ਲਈ ਵਰਤੇ ਜਾਣ ਵਾਲੇ ਵੱਡੇ ਹਵਾਈ ਜਹਾਜ਼ਾਂ ਵਿੱਚੋਂ ਇੱਕ ਹੈ। ਜਹਾਜ਼ ਨਾਲ ਹੋਏ ਇਸ ਹਾਦਸੇ ਦਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ। ਜਹਾਜ਼ ਆਰਾਮ ਨਾਲ ਉਡਾਣ ਭਰਦਾ ਹੈ ਅਤੇ ਥੋੜ੍ਹੀ ਦੇਰ ਬਾਅਦ ਇਸ ਦੇ ਪਹੀਏ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਇਹ ਪਹੀਆ ਹੇਠਾਂ ਡਿੱਗ ਜਾਂਦਾ ਹੈ।
Un Boeing 747 Dreamlifter operat de Atlas Air (N718BA) care a decolat marți dimineață (11OCT22) din Taranto (IT) spre Charleston (SUA) a pierdut o roată a trenului principal de aterizare în timpul decolării.
Avionul operează zborul #5Y4231 și transportă componente de Dreamliner. pic.twitter.com/R95UHkLD7V
— BoardingPass (@BoardingPassRO) October 11, 2022
ਇਟਲੀ ਤੋਂ ਉਡਾਣ ਭਰਨ ਵਾਲੇ ਇਸ ਜਹਾਜ਼ ਨੇ ਅਮਰੀਕਾ ਦੇ ਚਾਰਲਸਟਨ ‘ਚ ਉਤਰਨਾ ਸੀ। ਜਹਾਜ਼ ਦਾ ਪਹੀਆ ਬਾਹਰ ਆਉਣ ਤੋਂ ਬਾਅਦ ਇਸ ਦੇ ਲੈਂਡਿੰਗ ਸਮੇਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ। ਹਾਲਾਂਕਿ ਜਦੋ ਪਾਇਲਟ ਨੂੰ ਪਹੀਏ ਦੇ ਖਰਾਬ ਹੋਣ ਦੀ ਸੂਚਨਾ ਮਿਲੀ ਤਾਂ ਪਾਇਲਟ ਨੇ ਬੜੀ ਸਾਵਧਾਨੀ ਨਾਲ ਸੁਰੱਖਿਅਤ ਲੈਂਡਿੰਗ ਕਰਵਾਈ।
ਵਾਇਰਲ ਵੀਡੀਓ ਨੂੰ ਬੋਰਡਿੰਗਪਾਸ ਨਾਮ ਦੇ ਇੱਕ ਟਵਿੱਟਰ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਦੇ ਕੈਪਸ਼ਨ ‘ਚ ਜਹਾਜ਼ ਦੇ ਵੇਰਵੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਟਵੀਟ ਦੇ ਕੈਪਸ਼ਨ ‘ਚ ਲਿਖੀ ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ 11 ਅਕਤੂਬਰ ਦੀ ਹੈ। ਜਹਾਜ਼ ਤੋਂ ਪਹੀਆ ਡਿੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।