ਫਿਰੋਜ਼ਪੁਰ ਦੇ ਪਿੰਡ ਫਿੱਡੇ ਦੀ ਇੱਕ ਮਹਿਲਾ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਨੈਸ਼ਨਲ ਡੇਅਰੀ ਐਸੋਸੀਏਸ਼ਨ ਵੱਲੋਂ ਨੌਰਥ ਜੋਨ ਵਿੱਚੋ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਗੱਲਬਾਤ ਦੌਰਾਨ ਮਹਿਲਾ ਹਰਦੇਬ ਕੰਗ ਨੇ ਦੱਸਿਆ ਕਿ ਉਨ੍ਹਾਂ 20 ਸਾਲ ਅਮਰੀਕਾ ਵਿੱਚ ਲਗਾਏ ਹਨ। ਫਿਰ ਉਹ ਵਾਪਿਸ ਇੰਡੀਆ ਆਪਣੇ ਜੱਦੀ ਪਿੰਡ ਫਿੱਡੇ ਆ ਗਏ ਅਤੇ 2010 ਚ ਉਹਨਾਂ ਦੇ ਪਤੀ ਨਾਲ ਮਿਲ ਕੇ 50 ਪਸ਼ੂ ਧਨ ਨਾਲ ਡੇਅਰੀ ਫਾਰਮਿੰਗ ਦਾ ਕੰਮ ਕੀਤਾ।
ਉਹਨਾਂ ਨੇ ਦੱਸਿਆ ਕਿ 2022 ਵਿੱਚ ਉਹਨਾਂ ਦੇ ਪਤੀ ਦਾ ਦਿਹਾਂਤ ਹੋ ਗਿਆ ਅਤੇ ਉਹਨਾ ਦਸਿਆ ਕਿ ਉਹਨਾ ਦੇ ਪਤੀ ਦਾ ਹੀ ਡੇਅਰੀ ਫਾਰਮਿੰਗ ਦਾ ਏਥੋਂ ਤਕ ਲੈਕੇ ਆਉਣ ਦਾ ਡਰੀਮ ਸੀ। ਜਿਸਨੂੰ ਉਸਨੇ ਪੂਰਾ ਕੀਤਾ ਹੈ। ਹੁਣ ਉਹ ਡੇਅਰੀ ਫਾਰਮ ਚਲਾ ਰਹੀ ਹੈ। ਇਸ ਡੇਅਰੀ ਫਾਰਮ ਵਿੱਚ ਕਰੀਬ 250 ਗਾਵਾਂ ਉਸਨੇ ਰੱਖੀਆਂ ਹੋਈਆਂ ਹਨ। ਆਪਣੀ ਨਿਗਰਾਨੀ ਹੇਠ ਇਹਨਾਂ ਗਾਵਾਂ ਦੀ ਸਾਂਭ ਸੰਭਾਲ ਕਰ ਰਹੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਦੋ ਬੇਟੇ ਹਨ ਉਹ ਦੋਵੇਂ ਵਿਦੇਸ਼ ਰਹਿੰਦੇ ਹਨ ਅਤੇ ਬੇਟੀ ਲੁਧਿਆਣਾ ਵਿਆਹੀ ਹੋਈ ਹੈ।
ਹਰਦੇਬ ਕੌਰ ਕੰਗ ਨੇ ਅੱਗੇ ਦਸਿਆ ਕਿ ਉਹਨਾਂ ਨੂੰ ਇੰਡੀਅਨ ਡੇਅਰੀ ਐਸੋਸੀਏਸ਼ਨ” ਵੱਲੋਂ “ਨੌਰਥ ਜ਼ੋਨ ਵਿੱਚ ਬੈਸਟ ਵੁਮਨ ਡੇਅਰੀ ਫਾਰਮਰ” ਦੇ ਅਵਾਰਡ ਸਨਮਾਨਿਤ ਕੀਤਾ ਗਿਆ ਹੈ। ਜਿਸਨੂੰ ਲੈਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਪਿੰਡਾਂ ਦੀਆਂ ਔਰਤਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਹੈ। ਘਰ ਰਹਿ ਕੇ ਵੀ ਉਹ ਚੰਗਾ ਮੁਨਾਫ਼ਾ ਕਮਾ ਸਕਦੀਆਂ ਹਨ।
ਪਟਨਾ ‘ਚ ਹੋਏ “ਇੰਡੀਅਨ ਡੇਅਰੀ ਐਸੋਸੀਏਸ਼ਨ” ਵੱਲੋਂ “ਨੌਰਥ ਜ਼ੋਨ ਵਿੱਚ ਬੈਸਟ ਵੁਮਨ ਡੇਅਰੀ ਫਾਰਮਰ” ਦੇ ਅਵਾਰਡ ਨੂੰ ਉਨ੍ਹਾਂ ਦੇ ਜਗਾ ਚੇਅਰਮੈਨ ਵੇਰਕਾ ਡੇਅਰੀ ਫ਼ਿਰੋਜ਼ਪੁਰ ਗੁਰਭੇਜ ਸਿੰਘ ਟਿੱਬੀ ਨੇ ਪ੍ਰਾਪਤ ਕੀਤਾ ਅਤੇ ਉਹਨਾਂ ਨੇ ਹਰਦੇਬ ਕੌਰ ਕੰਗ ਨੂੰ ਮੁਬਾਰਕਬਾਦ ਦਿੱਤੀ