Green Tea Effects: ਗ੍ਰੀਨ ਟੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਇਸ ਨੂੰ ਜ਼ਿਆਦਾ ਨਾ ਪੀਓ। ਭਾਰ ਘਟਾਉਣ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਇਸ ਨੂੰ ਭੁੱਲ ਕੇ ਵੀ ਨਾ ਪੀਓ।
Green Tea For Health: ਸਵੇਰ ਦੀ ਤਾਜ਼ੀ ਹਵਾ, ਖੁੱਲ੍ਹਾ ਅਸਮਾਨ ਤੇ ਹੱਥ ਵਿਚ ਚਾਹ ਦਾ ਕੱਪ ਤੁਹਾਡੇ ਮੂਡ ਨੂੰ ਤਰੋਤਾਜ਼ਾ ਕਰਦਾ ਹੈ। ਦੂਜੇ ਪਾਸੇ ਜੇਕਰ ਇਸ ਕੱਪ ਵਿੱਚ ਸਾਧਾਰਨ ਚਾਹ ਦੀ ਥਾਂ ਗ੍ਰੀਨ ਟੀ ਹੋਵੇ ਤਾਂ ਗੱਲ ਹੋਰ ਹੋ ਜਾਂਦੀ ਹੈ। ਅੱਜ ਕੱਲ੍ਹ ਗ੍ਰੀਨ ਟੀ ਦਾ ਕ੍ਰੇਜ਼ ਕਾਫੀ ਵੱਧ ਗਿਆ। ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਗ੍ਰੀਨ ਟੀ ਹੀ ਪੀਂਦੇ ਹਨ। ਕਈ ਵਾਰ ਲੋਕ ਖਾਣ ਤੋਂ ਪਹਿਲਾਂ ਜਾਂ ਬਾਅਦ ਵਿਚ ਇਹ ਸੋਚ ਕੇ ਗ੍ਰੀਨ ਟੀ ਪੀਂਦੇ ਹਨ ਕਿ ਇਹ ਕੋਈ ਨੁਕਸਾਨ ਨਹੀਂ ਕਰ ਸਕਦੀ। ਪਰ ਇਹ ਸੱਚ ਨਹੀਂ ਹੈ। ਜ਼ਿਆਦਾ ਵਰਤੀ ਗਈ ਕੋਈ ਵੀ ਚੀਜ਼ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਗ੍ਰੀਨ ਟੀ ‘ਤੇ ਵੀ ਇਹੀ ਫਾਰਮੂਲਾ ਲਾਗੂ ਹੁੰਦਾ ਹੈ।
ਗ੍ਰੀਨ ਟੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ। ਇਸ ‘ਚ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਪਾਏ ਜਾਂਦੇ ਹਨ। ਇਸ ਨੂੰ ਪੀਂਦੇ ਹੀ ਤੁਸੀਂ ਐਨਰਜੈਟਿਕ ਮਹਿਸੂਸ ਕਰਦੇ ਹੋ। ਦਰਅਸਲ, ਗ੍ਰੀਨ ਟੀ ‘ਚ ਦੋ ਚੀਜ਼ਾਂ ਕੈਫੀਨ ਅਤੇ ਕੈਟੀਚਿਨ ਹੁੰਦੀਆਂ ਹਨ ਜੋ ਤੁਹਾਡੇ ਸਰੀਰ ‘ਤੇ ਵੱਖ-ਵੱਖ ਪ੍ਰਭਾਵ ਪਾਉਂਦੀਆਂ ਹਨ।
ਇਹ ਬਿਲਕੁਲ ਸੱਚ ਹੈ ਕਿ ਗ੍ਰੀਨ ਟੀ ਪੀਣ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ। ਪਰ ਤੁਸੀਂ ਗ੍ਰੀਨ ਟੀ ਕਿਵੇਂ ਅਤੇ ਕਿਸ ਸਮੇਂ ਪੀ ਰਹੇ ਹੋ, ਇਹ ਭਾਰ ਘਟਾਉਣ ‘ਤੇ ਜ਼ਿਆਦਾ ਨਿਰਭਰ ਕਰਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਮਾਹਿਰਾਂ ਦਾ ਕੀ ਕਹਿਣਾ ਹੈ…
ਗ੍ਰੀਨ ਟੀ ਦੇ ਪ੍ਰਭਾਵ
ਬੇਸ਼ੱਕ ਤੁਸੀਂ ਭਾਰ ਘਟਾਉਣ ਲਈ ਗ੍ਰੀਨ ਟੀ ਪੀਂਦੇ ਹੋ। ਇਸ ‘ਚ ਪੌਲੀਫੇਨੋਲ, ਕੈਫੀਨ ਅਤੇ ਆਇਰਨ ਹੁੰਦਾ ਹੈ ਕਿ ਜੋ ਐਂਟੀਆਕਸੀਡੈਂਟ ਦਾ ਕੰਮ ਕਰਦੀ ਹੈ। ਪਰ ਹਮੇਸ਼ਾ ਧਿਆਨ ਰੱਖੋ ਕਿ ਬਹੁਤ ਜ਼ਿਆਦਾ ਗ੍ਰੀਨ ਟੀ ਪੀਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।
ਕਿੰਨੀ ਪੀਣੀ ਹੈ ਗ੍ਰੀਨ ਟੀ
ਡਾਕਟਰਾਂ ਦਾ ਕਹਿਣਾ ਹੈ ਕਿ ਗ੍ਰੀਨ ਟੀ ਪੀਣਾ ਸਿਹਤ ਲਈ ਫਾਇਦੇਮੰਦ ਹੈ ਪਰ ਦਿਨ ‘ਚ ਇੱਕ ਤੋਂ ਦੋ ਕੱਪ ਹੀ ਪੀਓ। ਗ੍ਰੀਨ ਟੀ ਪੀਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਗ੍ਰੀਨ ਟੀ ਨਾ ਪੀਓ। ਇਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ, ਨਾਲ ਹੀ ਪਾਚਨ ਕਿਰਿਆ ਵੀ ਖਰਾਬ ਹੋ ਸਕਦੀ ਹੈ। ਹਮੇਸ਼ਾ ਖਾਣ ਤੋਂ ਪਹਿਲਾਂ ਹਰੀ ਚਾਹ ਦਾ ਸੇਵਨ ਕਰੋ।