ਹੁਸ਼ਿਆਰਪੁਰ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਬਲਾਕ ਹਾਜੀਪੁਰ ਦੇ ਅੱਡਾ ਬੁੱਢਾਬੜ ਨਜ਼ਦੀਕ ਟਿੱਪਰ ਦੀ ਚਪੇਟ ਵਿੱਚ ਆਉਣ ਕਾਰਨ ਦੋ ਬੱਚਿਆ ਦੀ ਮੋਕੇ ਤੇ ਹੀ ਮੋਤ ਹੋ ਗਈ।
ਇਸ ਦੌਰਾਨ ਇਸ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਦੱਸੇ ਜਾ ਰਹੇ ਹਨ। ਜਿਹਨਾ ਵਿੱਚੋ ਇੱਕ ਵਿਅਕਤੀ ਦੀ ਹਸਪਤਾਲ ਤੋ ਰੈਫਰ ਕਰਨ ਦੌਰਾਨ ਰਸਤੇ ਵਿੱਚ ਹੀ ਮੌਤ ਹੋ ਗਈ ਸੀ।
ਜਾਣਕਾਰੀ ਦਿੰਦੇ ਸਿਵਲ ਹਸਪਤਾਲ ਹਾਜੀਪੁਰ ਦੇ ਡਾਕਟਰ ਹਰਮਿੰਦਰ ਸਿੰਘ ਨੇ ਦੱਸਿਆ ਉਹਨਾ ਕੋਲ ਦੇਰ ਰਾਤ ਸੜਕ ਹਾਦਸੇ ਦਾ ਸ਼ਿਕਾਰ ਹੋਏ ਚਾਰ ਜਖਮੀ ਹਾਲਤ ਵਿੱਚ ਮਰੀਜ ਲਿਆਦੇ ਗਏ ਹਨ। ਜਿਸ ਵਿੱਚ ਦੌ ਬੱਚਿਆ ਦੀ ਮੌਕੇ ਤੇ ਮੌਤ ਹੋ ਗਈ ।
ਸਥਾਨਕ ਲੋਕਾ ਨੇ ਦੱਸਿਆ ਕੀ ਟਿੱਪਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਗੱਡੀ ਤੇਜ਼ ਰਫਤਾਰ ਹੋਣ ਕਾਰਨ ਸੰਤੁਲਨ ਵਿਗੜਨ ਤੇ ਸੜਕ ਕਿਨਾਰੇ ਜਾ ਰਹੇ ਵਿਅਕਤੀਆ ਤੇ ਬੱਚਿਆ ਨੂੰ ਟਿੱਪਰ ਨੇ ਆਪਣੀ ਲਪੇਟ ਵਿੱਚ ਲੈ ਲਿਆ ।