Tourists in Himachal: ਜੂਨ ਦਾ ਮਹੀਨਾ ਸ਼ੁਰੂ ਹੋਏ ਅਜੇ ਕੁਝ ਹੀ ਦਿਨ ਹੋਏ ਹਨ ਕਿ ਮੈਦਾਨੀ ਇਲਾਕਿਆਂ ‘ਚ ਗਰਮੀ ਨੇ ਆਪਣਾ ਕਹਿਰ ਬਰਸਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਕੂੂਲਾਂ ‘ਚ ਵੀ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਹਨ। ਜਿਸ ਦਾ ਲੁਤਫ਼ ਲੈਣ ਲਈ ਮੈਦਾਨੀ ਇਲਾਕਿਆਂ ‘ਚ ਪੈ ਰਹੀ ਅੱਤ ਦੀ ਗਰਮੀ ਤੋਂ ਬੱਚਣ ਲਈ ਲੋਕਾਂ ਨੇ ਪਹਾੜਾਂ ਵੱਲ ਚਾਲੇ ਪਾ ਲਏ ਹਨ।
ਦੱਸ ਦਈਏ ਕਿ ਇਸ ਵਾਰ ਵੀ ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦੀ ਆਮਦ ਵਧੀ ਹੈ। ਮੈਦਾਨੀ ਸੂਬਿਆਂ ‘ਚ ਪੈ ਰਹੀ ਕੜਾਕੇ ਦੀ ਗਰਮੀ ਕਾਰਨ ਵੱਡੀ ਗਿਣਤੀ ‘ਚ ਸੈਲਾਨੀ ਹਿਮਾਚਲ ਵੱਲ ਰੁਖ ਕਰ ਰਹੇ ਹਨ, ਜਿਸ ਕਾਰਨ ਸੈਰ-ਸਪਾਟਾ ਸਥਾਨਾਂ ‘ਤੇ ਜਾਮ ਲੱਗਾ ਰਹਿੰਦਾ ਹੈ। ਸੋਲਨ, ਕਸੌਲੀ, ਚੈਲ ਅਤੇ ਸ਼ਿਮਲਾ ਪੂਰੀ ਤਰ੍ਹਾਂ ਸੈਲਾਨੀਆਂ ਨਾਲ ਭਰ ਗਏ ਹਨ। ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 ‘ਤੇ ਲੰਮਾ ਟ੍ਰੈਫਿਕ ਜਾਮ ਲੱਗਾ ਹੋਇਆ ਹੈ। ਵਾਹਨ ਰੇਂਗ-ਰੇਂਗ ਕੇ ਅੱਗੇ ਵਧਣ ਲਈ ਮਜਬੂਰ ਹਨ।
ਲੰਬੇ ਟ੍ਰੈਫਿਕ ਜਾਮ ਕਾਰਨ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਮਾਚਲ ਦੇ ਉੱਚੇ ਖੇਤਰਾਂ ਵਿੱਚ ਮਈ ਅਤੇ ਜੂਨ ਵਿੱਚ ਬਰਫ਼ਬਾਰੀ ਹੋਈ। ਇਸ ਕਾਰਨ ਸੂਬੇ ਦਾ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਗਰਮੀ ਤੋਂ ਰਾਹਤ ਪਾਉਣ ਲਈ ਸੈਲਾਨੀ ਆਪਣੇ ਪਰਿਵਾਰਾਂ ਸਮੇਤ ਪਹਾੜਾਂ ‘ਤੇ ਪਹੁੰਚ ਰਹੇ ਹਨ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਮਨਾਲੀ ‘ਚ ਹੋਟਲ 80 ਤੋਂ 90 ਫੀਸਦੀ ਭਰੇ ਗਏ ਹਨ, ਜਦਕਿ ਮਨਾਲੀ ਦੇ ਸਾਰੇ ਹੋਟਲ ਵੀਕੈਂਡ ਦੌਰਾਨ ਫੁੱਲ ਹਨ।
ਸੈਲਾਨੀਆਂ ਨੇ ਦੱਸਿਆ ਕਿ ਹਿਮਾਚਲ ਦਾ ਮੌਸਮ ਬਹੁਤ ਵਧੀਆ ਹੈ। ਇਸ ਕਾਰਨ ਇੱਥੇ ਭਾਰੀ ਭੀੜ ਇਕੱਠੀ ਹੋ ਗਈ। ਟ੍ਰੈਫਿਕ ਜਾਮ ਕਾਰਨ ਹੋਟਲ ਪਹੁੰਚਣ ਵਿੱਚ ਤਿੰਨ ਤੋਂ ਚਾਰ ਘੰਟੇ ਦੀ ਦੇਰੀ ਹੋ ਰਹੀ ਹੈ।
ਗ੍ਰੀਨ ਟੈਕਸ ਬੈਰੀਅਰ ਮਨਾਲੀ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਿਛਲੇ ਹਫ਼ਤੇ ਸੈਲਾਨੀਆਂ ਦੀ ਗਿਣਤੀ ਵਧੀ। ਹਰ ਰੋਜ਼ 2200 ਤੋਂ 2400 ਸੈਲਾਨੀ ਵਾਹਨ ਮਨਾਲੀ ਵਿੱਚ ਦਾਖਲ ਹੋ ਰਹੇ ਹਨ। ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅਪ੍ਰੈਲ ਮਹੀਨੇ ‘ਚ 8800 ਹੋਰ ਟੂਰਿਸਟ ਵਾਹਨ ਮਨਾਲੀ ਪਹੁੰਚੇ, ਜਦਕਿ ਮਈ ਮਹੀਨੇ ‘ਚ 11 ਹਜ਼ਾਰ ਤੋਂ ਜ਼ਿਆਦਾ ਸੈਲਾਨੀ ਵਾਹਨ ਆਏ ਹਨ। ਸੈਲਾਨੀਆਂ ਦੀ ਵਧਦੀ ਭੀੜ ਤੋਂ ਬਾਅਦ ਹੁਣ ਮਨਾਲੀ ਦੀਆਂ ਕਈ ਥਾਵਾਂ ‘ਤੇ ਜਾਮ ਦੀ ਸਥਿਤੀ ਵੀ ਬਣ ਗਈ ਹੈ। ਇਸ ਦੇ ਮੱਦੇਨਜ਼ਰ ਮਨਾਲੀ ਦੀਆਂ ਵੱਖ-ਵੱਖ ਥਾਵਾਂ ‘ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h