[caption id="attachment_95219" align="aligncenter" width="1280"] ਜੇਕਰ ਤੁਸੀਂ ਵੀ ਠੰਢ ਦੇ ਮਹੀਨਿਆਂ 'ਚ ਘੁੰਮਣ ਦੀ ਪਲਾਨਿੰਗ ਕਰ ਰਹੇ ਹੋ ਅਤੇ ਸੋਚ ਰਹੇ ਹੋ ਕਿ ਕਿਹੜੀਆਂ ਥਾਵਾਂ 'ਤੇ ਜਾਣਾ ਹੈ, ਤਾਂ ਤੁਸੀਂ ਭਾਰਤ 'ਚ ਹੀ ਇਨ੍ਹਾਂ ਸਪੋਟ ਨੂੰ ਚੁਣ ਸਕਦੇ ਹੋ।[/caption] [caption id="attachment_95220" align="aligncenter" width="1200"] ਭਾਰਤ 'ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਘੁੰਮਣ-ਫਿਰਨ ਦੇ ਸ਼ੌਕੀਨ ਹਨ। ਅਜਿਹੇ 'ਚ ਹਰ ਕੋਈ ਠੰਢ ਦੇ ਮੌਸਮ 'ਚ ਘੁੰਮਣਾ ਪਸੰਦ ਕਰਦਾ ਹੈ ਅਤੇ ਭਾਰਤ 'ਚ ਅਜਿਹੇ ਕਈ ਸਥਾਨ ਹਨ ਜੋ ਇਸ ਸਰਦੀਆਂ ਦੇ ਮੌਸਮ 'ਚ ਹੋਰ ਵੀ ਵਧੀਆ ਅਤੇ ਮਜ਼ੇਦਾਰ ਟ੍ਰੈਵਲ ਐਕਸਪੀਰਿਅੰਸ ਦੇਣਗੇ।[/caption] [caption id="attachment_95223" align="aligncenter" width="1200"] ਗੁਲਮਰਗ, ਕਸ਼ਮੀਰ— ਸਰਦੀਆਂ ਦੇ ਮੌਸਮ 'ਚ ਘੁੰਮਣ ਲਈ ਗੁਲਮਰਗ ਸਭ ਤੋਂ ਵਧੀਆ ਜਗ੍ਹਾ ਹੈ। ਜੀ ਹਾਂ, ਭਾਵੇਂ ਤੁਸੀਂ ਚਾਹੋ ਤਾਂ ਇੱਥੇ ਪੂਰਾ ਸਾਲ 'ਚ ਘੁੰਮਣ ਲਈ ਜਾ ਸਕਦੇ ਹੋ ਪਰ ਕਸ਼ਮੀਰ ਦਾ ਇਹ ਪਹਾੜੀ ਸ਼ਹਿਰ ਸਰਦੀਆਂ ਦਾ ਅਜੂਬਾ ਮੰਨਿਆ ਜਾਂਦਾ ਹੈ।[/caption] [caption id="attachment_95225" align="aligncenter" width="1800"] ਗੁਲਮਰਗ ਅਤੇ ਇਸਦੀ ਜੰਮੀ ਝੀਲ, ਬਰਫ਼ ਨਾਲ ਢੱਕੀਆਂ ਪਹਾੜੀਆਂ ਯਾਤਰੀਆਂ ਨੂੰ ਮੋਹ ਲੈਂਦੀਆਂ ਹਨ। ਅਜਿਹੇ 'ਚ ਤੁਸੀਂ ਇੱਥੇ ਸਨੋਬੋਰਡਿੰਗ ਤੇ ਸਕੀਇੰਗ ਕਰ ਸਕਦੇ ਹੋ।[/caption] [caption id="attachment_95227" align="aligncenter" width="1920"] ਜੈਸਲਮੇਰ, ਰਾਜਸਥਾਨ— ਰਾਜਸਥਾਨ ਦਾ ਇਹ ਰੇਤਲਾ ਸਥਾਨ ਸਰਦੀਆਂ ਵਿੱਚ ਘੁੰਮਣ ਲਈ ਵਧੀਆ ਹੈ। ਜੀ ਹਾਂ, ਜੈਸਲਮੇਰ ਵਿੱਚ ਸਾਲ ਭਰ ਗਰਮੀ ਹੁੰਦੀ ਹੈ ਪਰ ਇਸ ਮੌਸਮ ਵਿੱਚ ਜੈਸਲਮੇਰ ਯਾਤਰੀਆਂ ਨੂੰ ਆਕਰਸ਼ਿਤ ਕਰਦਾ ਹੈ।[/caption] [caption id="attachment_95228" align="aligncenter" width="975"] ਜੈਸਲਮੇਰ ਵਿੱਚ ਤੁਸੀਂ ਊਠ ਦੀ ਸਵਾਰੀ ਕਰ ਸਕਦੇ ਹੋ। ਰੇਗਿਸਤਾਨ ਕੈਂਪਿੰਗ, ਪੈਰਾਸੇਲਿੰਗ, ਕਵਾਡ ਬਾਈਕਿੰਗ ਅਤੇ ਡੂਨ ਬੈਸ਼ਿੰਗ ਲਈ ਵਿਕਲਪ ਪੇਸ਼ ਕਰਦਾ ਹੈ।[/caption] [caption id="attachment_95229" align="aligncenter" width="1920"] ਬਿਨਸਰ, ਉੱਤਰਾਖੰਡ— ਜੇਕਰ ਤੁਹਾਨੂੰ ਉੱਤਰਾਖੰਡ ਦੀ ਸ਼ਾਂਤੀ ਪਸੰਦ ਹੈ ਤਾਂ ਤੁਸੀਂ ਬਿਨਸਰ ਵਰਗੇ ਪਹਾੜੀ ਸਥਾਨ 'ਤੇ ਜਾ ਸਕਦੇ ਹੋ। ਜੇਕਰ ਤੁਸੀਂ ਸਰਦੀਆਂ ਵਿੱਚ ਪਹਾੜਾਂ ਦੀ ਸੁੰਦਰਤਾ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਜਾ ਸਕਦੇ ਹੋ।[/caption] [caption id="attachment_95230" align="aligncenter" width="1200"] ਬਿਨਸਰ ਤੋਂ ਤੁਹਾਨੂੰ ਕੇਦਾਰਨਾਥ ਅਤੇ ਨੰਦਾ ਦੇਵੀ ਦੀਆਂ ਚੋਟੀਆਂ ਦਾ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਕੁਦਰਤ ਪ੍ਰੇਮੀਆਂ ਨੂੰ ਇਹ ਜਗ੍ਹਾ ਜ਼ਰੂਰ ਪਸੰਦ ਆਵੇਗੀ।[/caption] [caption id="attachment_95231" align="aligncenter" width="910"] ਤਵਾਂਗ, ਅਰੁਣਾਚਲ ਪ੍ਰਦੇਸ਼— ਅਰੁਣਾਚਲ ਪ੍ਰਦੇਸ਼ ਇਕ ਬਹੁਤ ਖੂਬਸੂਰਤ ਰਾਜ ਹੈ ਤੇ ਇੱਥੇ ਤਵਾਂਗ ਨਾਂ ਦੀ ਇਕ ਜਗ੍ਹਾ ਹੈ ਜੋ ਸਰਦੀਆਂ 'ਚ ਘੁੰਮਣ ਲਈ ਇੱਕ ਆਫਬੀਟ ਥਾਂ ਹੈ। ਸਰਦੀਆਂ ਵਿੱਚ ਤਵਾਂਗ ਦੇ ਬਰਫ਼ ਨਾਲ ਢਕੇ ਪਹਾੜ ਤੇ ਹਿਮਾਲਿਆ ਦੀਆਂ ਘਾਟੀਆਂ ਇੱਕ ਸ਼ਾਨਦਾਰ ਨਜ਼ਾਰਾ ਪੇਸ਼ ਕਰਦੀਆਂ ਹਨ।[/caption] [caption id="attachment_95232" align="aligncenter" width="1024"] ਜਨਵਰੀ ਵਿੱਚ ਤਵਾਂਗ 'ਚ ਤੋਰਗਿਆ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਰਵਰੀ ਦੇ ਮਹੀਨੇ ਵਿੱਚ ਲੋਸਰ ਦਾ ਦੌਰਾ ਕੀਤਾ ਜਾ ਸਕਦਾ ਹੈ।[/caption]