ਐਤਵਾਰ, ਮਾਰਚ 29, 2026 07:58 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਧਰਮ

ਵੱਡੇ ਸਾਹਿਬਜ਼ਾਦਿਆਂ ਸਮੇਤ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਾਨ-ਕੋਟਿ ਨਮਨ

ਵੱਡੇ ਵੀਰ ਦੀ ਸ਼ਹੀਦੀ ਤੋਂ ਬਾਅਦ ਛੋਟੇ ਵੀਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਅੰਦਰ ਵੀ ਰਣ 'ਚ ਜੂਝਣ ਦਾ ਚਾਅ ਫ਼ੁੱਟਿਆ।

by Gurjeet Kaur
ਦਸੰਬਰ 23, 2022
in ਧਰਮ
0

ਸਰਸਾ ਨਦੀ ‘ਤੇ ਹੋਏ ਹਮਲੇ ਅਤੇ ਨਦੀ ‘ਚ ਆਏ ਤੂਫ਼ਾਨ ਸਦਕਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿੱਛੜ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨਦੀ ਦੇ ਕਿਨਾਰੇ ਨਾਲ ਚੱਲਦੇ ਰਹੇ ਅਤੇ ਮੋਰਿੰਡਾ ਵੱਲ੍ਹ ਪਹੁੰਚੇ, ਅਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਚਮਕੌਰ ਪਹੁੰਚ ਗਏ। ਜਿਸ ਵੇਲੇ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਪਹੁੰਚੇ, ਉਸ ਵੇਲੇ ਉਨ੍ਹਾਂ ਨਾਲ ਵੱਡੇ ਸਾਹਿਬਜ਼ਾਦੇ ਅਤੇ ਕੁੱਲ 40 ਕੁ ਸਿੰਘ ਸੀ।

ਪਿੱਛਾ ਕਰ ਰਹੀ ਸੀ ਦੁਸ਼ਮਣ ਫ਼ੌਜ ਨੇ ਪਹੁੰਚਦੇ ਹੀ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਇੱਕ ਪਾਸੇ ਦੁਸ਼ਮਣਾਂ ਦੀ ਵੱਡੀ ਫ਼ੌਜ ਅਤੇ ਦੂਜੇ ਪਾਸੇ ਭੁੱਖਣ-ਭਾਣੇ, ਪਰ ਪੂਰੀ ਚੜ੍ਹਦੀਕਲਾ ਵਾਲੇ ਕੁੱਲ 40 ਕੁ ਸਿੰਘਾਂ ਦਾ ਜੱਥਾ। ਚਮਕੌਰ ਦੀ ਧਰਤੀ ‘ਤੇ ਸੰਸਾਰ ਦੇ ਜੰਗੀ ਇਤਿਹਾਸ ਦੀ ਇੱਕ ਬੇਮਿਸਾਲ ਤੇ ਅਸਾਵੀਂ ਜੰਗ ਹੋਣ ਜਾ ਰਹੀ ਸੀ।

ਗੁਰੂ ਸਾਹਿਬ ਨੇ ਮੈਦਾਨ-ਏ-ਜੰਗ ‘ਚ 5-5 ਸਿੰਘਾਂ ਦੇ ਜੱਥੇ ਭੇਜਣੇ ਸ਼ੁਰੂ ਕੀਤੇ। ਨਿਡਰ ਸਿੰਘ ਦੁਸ਼ਮਣਾਂ ‘ਤੇ ਭੁੱਖੇ ਸ਼ੇਰਾਂ ਵਾਂਗ ਪੈਂਦੇ ਸਨ। ਦੁਸ਼ਮਣ ਫ਼ੌਜਾਂ ‘ਚ ਤਬਾਹੀ ਮਚਾ ਕੇ ਸਿੰਘ ਇੱਕ-ਇੱਕ ਕਰਕੇ ਸ਼ਹੀਦ ਹੋ ਰਹੇ ਸੀ। ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਗੁਰੂ ਪਿਤਾ ਤੋਂ ਇਸ ਯੁੱਧ ‘ਚ ਜੂਝਣ ਦੀ ਆਗਿਆ ਮੰਗੀ। ਸਿੰਘਾਂ ਦੇ ਜੱਥੇ ਨਾਲ ਗੜ੍ਹੀ ‘ਚੋਂ ਬਾਹਰ ਨਿੱਕਲਦਿਆਂ ਹੀ ਉਨ੍ਹਾਂ ਆਪਣੇ ਜੰਗੀ ਹੁਨਰ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ।

ਜੈਕਾਰਿਆਂ ਦੀ ਗੂੰਜ ‘ਚ ਉਨ੍ਹਾਂ ਅਨੇਕਾਂ ਵੈਰੀਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ, ਅਤੇ ਸਿੱਖ ਕੌਮ ਦੀ ਨੀਂਹ ਮਜ਼ਬੂਤ ਕਰਨ ਲਈ ਸ਼ਹੀਦੀ ਅਰਪਣ ਕੀਤੀ।

ਵੱਡੇ ਵੀਰ ਦੀ ਸ਼ਹੀਦੀ ਤੋਂ ਬਾਅਦ ਛੋਟੇ ਵੀਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਅੰਦਰ ਵੀ ਰਣ ‘ਚ ਜੂਝਣ ਦਾ ਚਾਅ ਫ਼ੁੱਟ ਰਿਹਾ ਸੀ ਅਤੇ ਉਨ੍ਹਾਂ ਵੀ ਗੁਰੂ ਪਿਤਾ ਤੋਂ ਮੈਦਾਨ-ਏ-ਜੰਗ ‘ਚ ਜਾਣ ਦੀ ਆਗਿਆ ਮੰਗੀ। ਤਾਬੜ-ਤੋੜ ਹਮਲਿਆਂ ਨਾਲ ਅਨੇਕਾਂ ਦੁਸ਼ਮਣਾਂ ਦੀਆਂ ਲਾਸ਼ਾਂ ਗਿਰਾਉਣ ਤੋਂ ਬਾਅਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਹੋਰਨਾਂ ਸਿੰਘਾਂ ਨਾਲ ਸ਼ਹਾਦਤ ਦਾ ਜਾਮ ਪੀ ਗਏ।

ਚਮਕੌਰ ਦੀ ਜੰਗ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਆਪਣੀ ਔਲਾਦ ਮੰਨਿਆ, ਅਤੇ ਜਦੋਂ ਸ਼ਹੀਦੀਆਂ ਦੀ ਲੋੜ ਪਾਈ ਤਾਂ ਉਨ੍ਹਾਂ ਅੱਗੇ ਆ ਕੇ ਖ਼ੁਦ ਆਪਣਾ ਪਰਿਵਾਰ ਵਾਰਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ, ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਾਨ-ਕੋਟਿ ਨਮਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

 

Tags: bade SahibzadesCharsahibzadefort sri anandpur sahib jimartyrdom of Shaheed Singhspro punjab tvpunjabi newsreligionShaheediShaheedi Dinsikh historysri guru gobind singh jiVadde sahibzade
Share678Tweet424Share170

Related Posts

ਯੁਵਰਾਜ ਅਤੇ ਹਾਰਦਿਕ ਦੀਆਂ AI ਤਸਵੀਰਾਂ ਵਾਇਰਲ, ਹਰਿਮੰਦਰ ਸਾਹਿਬ ਦੀ ਸ਼ਾਨ ‘ਤੇ ਖੜ੍ਹਾ ਵਿਵਾਦ

ਮਾਰਚ 21, 2026

ਇਸ ਤਾਰੀਕ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਮਾਰਚ 18, 2026

SGPC ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਦਾ ਇੱਕ-ਇੱਕ ਲੱਖ ਰੁਪਏ ਨਾਲ ਕਰੇਗੀ ਸਨਮਾਨ

ਮਾਰਚ 7, 2026

ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਮਾਰਚ 7, 2026

SGPC ‘ਚ ਵੱਧ ਰਹੇ ਭ੍ਰਿਸ਼ਟਾਚਾਰ ਪਿੱਛੇ ਬਾਦਲ ਪਰਿਵਾਰ ਹੈ – ਗਿਆਨੀ ਰਘਬੀਰ ਸਿੰਘ

ਫਰਵਰੀ 18, 2026

ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਸ਼੍ਰੀ ਰਣਕੇਸ਼ਵਰ ਮੰਦਰ ਵਿਖੇ ਨਤਮਸਤਕ ਹੋਏ CM ਭਗਵੰਤ ਮਾਨ

ਫਰਵਰੀ 15, 2026
Load More

Recent News

ਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾ

ਮਾਰਚ 28, 2026

ਆਪ ਦੇ ‘ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ’ ਮੁਹਿੰਮ: ਮੰਤਰੀਆਂ ਅਤੇ ਵਿਧਾਇਕਾਂ ਨੇ ਪੰਜਾਬ ਦੇ ਘਰ-ਘਰ ਤੱਕ ਪਹੁੰਚਾਇਆ ਭਗਵੰਤ ਮਾਨ ਸਰਕਾਰ ਦਾ ਕੰਮ

ਮਾਰਚ 28, 2026

ਰਿਕਾਰਡ ਸਮੇਂ ਵਿੱਚ 292 ਕਰੋੜ ਰੁਪਏ ਦੇ ਮੁਫ਼ਤ ਇਲਾਜ ਨੂੰ ਮਨਜ਼ੂਰੀ, ਲੱਖਾਂ ਪਰਿਵਾਰਾਂ ਨੂੰ ਅਸਲ ਵਿੱਤੀ ਰਾਹਤ ਪ੍ਰਦਾਨ ਕੀਤੀ: ਡਾ. ਬਲਬੀਰ ਸਿੰਘ

ਮਾਰਚ 28, 2026

ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਜਨਤਾ ਦਾ ਭਾਰੀ ਸਮਰਥਨ: ਬਲਤੇਜ ਪੰਨੂ

ਮਾਰਚ 28, 2026

Tower Rush – An Overview

ਮਾਰਚ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.