ਮਾਨਸਾ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਰਜੇ ਤੋਂ ਪਰੇਸ਼ਾਨ ਹੋ ਕੇ ਇੱਕ 38 ਸਾਲਾ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10 ਵਜੇ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਗੁਰਤੇਜ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਜਰਨੈਲ ਸਿੰਘ 38 ਸਾਲਾਂ ਵੱਲੋਂ ਬੀਤੇ ਦਿਨੀ ਸ਼ਾਮ ਕਰੀਬ 5 ਵਜੇ ਕਰਜੇ ਤੋਂ ਪਰੇਸ਼ਾਨ ਹੋ ਕੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਉੱਥੇ ਹੀ ਉਹਨਾਂ ਕਿਹਾ ਕਿ ਜਰਨੈਲ ਸਿੰਘ ਦਾ ਘਰ ਅਤੇ ਜਮੀਨ ਕਰਜੇ ਕਾਰਨ ਵਿਕ ਗਈ ਜਰਨੈਲ ਸਿੰਘ ਮਾਨਸਾ ਦੇ ਵਾਰਡ ਨੰਬਰ 21 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਉਸ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਮਕਾਨ ਮਾਲਕ ਨੇ ਕੁਝ ਮਹੀਨਿਆਂ ਤੋਂ ਉਸ ਤੋਂ ਕਿਰਾਇਆ ਵੀ ਨਹੀਂ ਲਿਆ ਸੀ।
ਉੱਥੇ ਹੀ ਉਹਨਾਂ ਕਿਹਾ ਕਿ ਉਸਨੇ ਕਾਰੋਬਾਰ ਚਲਾਉਣ ਲਈ ਕਿਸ਼ਤਾਂ ਤੇ ਟਰੈਕਟਰ ਲਿਆ ਪਰੰਤੂ ਆਰਥਿਕ ਸਥਿਤੀ ਦੀ ਤੰਗੀ ਹੋਣ ਕਾਰਨ ਜਰਨੈਲ ਸਿੰਘ ਅਕਸਰ ਪਰੇਸ਼ਾਨ ਰਹਿੰਦਾ ਸੀ।
ਜਿਸ ਕਾਰਨ ਉਸ ਨੇ ਬੀਤੇ ਦਿਨੀ ਮਾਨਸਾ ਵਾਰਡ ਨੰਬਰ 21 ਆਪਣੇ ਘਰ ਵਿੱਚ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ ਉਥੇ ਉਹਨਾਂ ਕਿਹਾ ਕਿ ਪਰਿਵਾਰ ਵਿੱਚ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ ਅੱਠ ਸਾਲਾਂ ਦਾ ਪੁੱਤਰ ਅਤੇ ਮਾਂ ਛੱਡ ਗਿਆ ਹੈ ਉੱਥੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਗਈ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਸਕੇ।