ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਵੱਲੋਂ ਅਮਰੀਕਾ ਵਿੱਚ ਪ੍ਰਵਾਸੀਆਂ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ, ਜਿਸ ਦੇ ਅਨੁਸਾਰ ਅਮਰੀਕਾ ਵਿੱਚ ਰਹਿ ਰਹੇ ਸਾਰੇ ਪ੍ਰਵਾਸੀ, ਭਾਵੇਂ ਉਹ ਕਾਨੂੰਨੀ ਵੀਜ਼ੇ ‘ਤੇ ਹੋਣ, ਜਿਵੇਂ ਕਿ H1B ਵੀਜ਼ਾ ਜਾਂ ਸਟੂਡੈਂਟ ਵੀਜ਼ਾ, ਉਹਨਾ ਨੂੰ 24 ਘੰਟੇ ਆਪਣੇ ਕੋਲ ਕਾਨੂੰਨੀ ਦਸਤਾਵੇਜ਼ ਰੱਖਣੇ ਹੋਣਗੇ।
ਜਾਣਕਰੀ ਅਨੁਸਾਰ ਟਰੰਪ ਪ੍ਰਸ਼ਾਸਨ ਵੱਲੋਂ ਲਾਗੂ ਕੀਤਾ ਗਿਆ ਇਹ ਨਿਯਮ 11 ਅਪ੍ਰੈਲ ਤੋਂ ਹੀ ਲਾਗੂ ਹੋ ਗਿਆ ਹੈ। ਇਹ ਨਿਯਮ ਟਰੰਪ ਦੇ ‘Protecting The American People Against Invasion’ ਦੇ ਹੁਕਮ ਤਹਿਤ ਲਾਗੂ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਨਿਯਮ ਦਾ ਉਦੇਸ਼ ਅਮਰੀਕਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਸ਼ਿਕੰਜਾ ਕੱਸਣਾ ਹੈ। ਇਸ ਨਿਯਮ ਨੂੰ ਲਾਗੂ ਕਰਨ ਲਈ ਅਮਰੀਕੀ ਅਦਾਲਤ ਤੋਂ ਪ੍ਰਵਾਨਗੀ ਮਿਲ ਗਈ ਹੈ।
ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਅਮਰੀਕਾ ਵਿੱਚ ਰਹਿੰਦਾ ਕੋਈ ਵਿਅਕਤੀ ਆਪਣਾ ਪਤਾ ਬਦਲਦਾ ਹੈ ਤਾ ਉਸਨੂੰ 10 ਦਿਨਾਂ ਦੇ ਅੰਦਰ ਸਰਕਾਰ ਨੂੰ ਸੂਚਿਤ ਕਰਨਾ ਹੋਵੇਗਾ।
ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਸਨੂੰ 5 ਹਜਾਰ ਡਾਲਰ ਤੱਕ ਦਾ ਜੁਰਮਾਨਾ ਹੋਵੇਗਾ। ਇਨ੍ਹਾਂ ਹੀ ਨਹੀਂ ਜਿਹੜੇ ਪ੍ਰਵਾਸੀਆਂ ਦੇ ਬੱਚੇ 14 ਸਾਲ ਦੇ ਹੋ ਰਹੇ ਹਨ ਉਹਨਾਂ ਨੂੰ ਸਰਕਾਰ ਕੋਲ ਬੱਚਿਆਂ ਦਾ ਪੰਜੀਕਰਨ ਦੁਬਾਰਾ ਕਰਵਾਣਾ ਹੋਵੇਗਾ ਅਤੇ ਬਾਇਓਮੇਟ੍ਰਿਕ ਵੀ ਦੁਬਾਰਾ ਹੋਵੇਗੀ।