ਵਿਸ਼ਵਵਿਆਪੀ ਬਾਜ਼ਾਰ ਵਿੱਚ ਮੰਦੀ ਦਾ ਸਾਹਮਣਾ ਕਰਦੇ ਹੋਏ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਅਚਾਨਕ 90 ਦਿਨਾਂ ਲਈ ਜ਼ਿਆਦਾਤਰ ਦੇਸ਼ਾਂ ‘ਤੇ ਆਪਣੇ ਟੈਰਿਫ ਲਗਾਉਣ ਤੋਂ ਰੋਕ ਲਗਾ ਦਿੱਤੀ ਹੈ, ਭਾਵ ਹੁਣ 90 ਦਿਨ ਤੱਕ ਇਹਨਾਂ ਦੇਸ਼ਾਂ ਤੇ ਟੈਰਿਫ ਨਹੀਂ ਲੱਗੇਗਾ। ਪਰ ਇਸ ਏ ਨਾਲ ਹੀ ਟਰੰਪ ਸਰਕਾਰ ਵੱਲੋਂ ਚੀਨੀ ਆਯਾਤ ਦਰ ਵਧਾ ਕੇ 125 ਪ੍ਰਤੀਸ਼ਤ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਅਮਰੀਕਾ ਅਤੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚਕਾਰ ਚੱਲ ਰਹੇ ਇੱਕ ਬੇਮਿਸਾਲ ਵਪਾਰ ਯੁੱਧ ਨੂੰ ਅਮਰੀਕਾ ਅਤੇ ਚੀਨ ਵਿਚਕਾਰ ਟਕਰਾਅ ਤੱਕ ਸੀਮਤ ਕਰਨ ਦੀ ਕੋਸ਼ਿਸ਼ ਜਾਪਦੀ ਰਹੀ ਹੈ।
ਦੱਸ ਦੇਈਏ ਕਿ ਘੋਸ਼ਣਾ ਤੋਂ ਬਾਅਦ S&P 500 ਸਟਾਕ ਇੰਡੈਕਸ ਲਗਭਗ 7 ਪ੍ਰਤੀਸ਼ਤ ਵਧ ਗਿਆ, ਪਰ ਗੈਰ-ਚੀਨ ਵਪਾਰਕ ਭਾਈਵਾਲਾਂ ‘ਤੇ ਟੈਰਿਫ ਨੂੰ ਘਟਾਉਣ ਦੀਆਂ ਟਰੰਪ ਦੀਆਂ ਯੋਜਨਾਵਾਂ ਦੇ ਸਹੀ ਵੇਰਵੇ ਹਲੇ ਸਪਸ਼ੱਟ ਨਹੀਂ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਟਰੂਥ ਸੋਸ਼ਲ ‘ਤੇ ਪੋਸਟ ਕੀਤਾ ਗਿਆ ਕਿ ਕਿਉਂਕਿ “75 ਤੋਂ ਵੱਧ ਦੇਸ਼ਾਂ” ਨੇ ਵਪਾਰਕ ਗੱਲਬਾਤ ਲਈ ਅਮਰੀਕੀ ਸਰਕਾਰ ਤੱਕ ਪਹੁੰਚ ਕੀਤੀ ਹੈ ਅਤੇ ਜਵਾਬੀ ਕਾਰਵਾਈ ਨਹੀਂ ਕੀਤੀ ਸੀ, “ਇਸ ਲਈ ਮੈਂ ਇਸ ਮਿਆਦ ਦੌਰਾਨ 90 ਦਿਨਾਂ ਦੀ ਰੋਕ ਲਗਾਈ ਹੈ ਅਤੇ 10 ਪ੍ਰਤੀਸ਼ਤ ਦੀ ਕਾਫ਼ੀ ਘੱਟ ਰੇਸੀਪਰੋਕਲ ਟੈਰਿਫ ਨੂੰ ਅਧਿਕਾਰਤ ਕੀਤਾ ਹੈ, ਜੋ ਕਿ ਤੁਰੰਤ ਲਾਗੂ ਹੁੰਦੀਆਂ ਹਨ।