Health Tips: ਭਾਰਤ ‘ਚ ਤੁਲਸੀ ਦੇ ਪੱਤਿਆਂ ਦੀ ਧਾਰਮਿਕ ਮਹੱਤਤਾ ਹੈ, ਪਰ ਇਨ੍ਹਾਂ ਦੀ ਵਰਤੋਂ ਦਵਾਈ ਦੇ ਤੌਰ ‘ਤੇ ਵੀ ਕੀਤੀ ਜਾਂਦੀ ਹੈ। ਤੁਲਸੀ ਨੂੰ ਹੌਲੀ ਤੁਲਸੀ ਵੀ ਕਿਹਾ ਜਾਂਦਾ ਹੈ। ਭਾਰਤ ਵਿੱਚ ਤੁਲਸੀ ਦੇ ਪੱਤੀਆਂ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਲਸੀ ਇੱਕ ਅਜਿਹਾ ਪੌਦਾ ਹੈ, ਜੋ ਹਰ ਘਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਅਕਸਰ ਦਵਾਈ ਦੇ ਤੌਰ ‘ਤੇ ਵਰਤੀ ਜਾਂਦੀ ਹੈ। ਇਸ ‘ਮੈਡੀਕਲ ਜੜੀ ਬੂਟੀ’ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਚੋਂ ਰਾਮ ਤੁਲਸੀ ਅਤੇ ਕ੍ਰਿਸ਼ਨਾ ਤੁਲਸੀ ਸਭ ਤੋਂ ਆਮ ਹਨ।
ਤੁਲਸੀ ਦੇ ਚਿਕਿਤਸਕ ਗੁਣਾਂ ਦੇ ਕਾਰਨ ਇਸਦੀ ਵਰਤੋਂ ਕਈ ਆਯੁਰਵੈਦਿਕ ਅਤੇ ਨੈਚਰੋਪੈਥਿਕ ਹਸਪਤਾਲਾਂ ਵਿੱਚ ਜੜੀ-ਬੂਟੀਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਤੁਲਸੀ ਦੀਆਂ ਕਿਸਮਾਂ ਰਾਮ ਤੁਲਸੀ ਅਤੇ ਕ੍ਰਿਸ਼ਨਾ ਤੁਲਸੀ ਵਿਚ ਕੀ ਫ਼ਰਕ ਹੈ ਤੇ ਇਨ੍ਹਾਂ ਚੋਂ ਕਿਹੜੀ ਸਿਹਤ ਲਈ ਚੰਗੀ ਹੈ ਆਓ ਇਸ ਬਾਰੇ ਜਾਣਦੇ ਹਾਂ:-
ਪਹਿਲਾਂ ਜਾਣੋ ਰਾਮ ਤੁਲਸੀ ਅਤੇ ਕ੍ਰਿਸ਼ਨ ਤੁਲਸੀ ‘ਚ ਫ਼ਰਕ
ਰਾਮ ਤੁਲਸੀ ਦੀ ਜ਼ਿਆਦਾਤਰ ਵਰਤੋਂ ਪੂਜਾ ਵਿੱਚ ਕੀਤੀ ਜਾਂਦੀ ਹੈ। ਇਹ ਤੁਲਸੀ ਆਪਣੇ ਚਿਕਿਤਸਕ ਗੁਣਾਂ ਲਈ ਕਾਫੀ ਮਸ਼ਹੂਰ ਹੈ। ਤੁਲਸੀ ਦੀ ਇਸ ਕਿਸਮ ਦੇ ਪੱਤਿਆਂ ਦਾ ਸੁਆਦ ਮਿੱਠਾ ਹੁੰਦਾ ਹੈ।
ਸ਼ਿਆਮਾ ਤੁਲਸੀ ਨੂੰ ‘ਡਾਰਕ ਤੁਲਸੀ’ ਜਾਂ ‘ਕ੍ਰਿਸ਼ਨਾ ਤੁਲਸੀ’ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਤੁਲਸੀ ਦੇ ਪੱਤੇ ਹਰੇ ਅਤੇ ਜਾਮਨੀ ਰੰਗ ਦੇ ਹੁੰਦੇ ਹਨ ਅਤੇ ਇਸ ਦਾ ਤਣਾ ਜਾਮਨੀ ਰੰਗ ਦਾ ਹੁੰਦਾ ਹੈ। ਇਸ ਤੁਲਸੀ ਦੀ ਘੱਟ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦੇ ਬਹੁਤ ਸਾਰੇ ਚਿਕਿਤਸਕ ਲਾਭ ਵੀ ਹਨ।”
ਕਿਹੜੀ ਤੁਲਸੀ ਫਾਇਦੇਮੰਦ
ਮਾਹਿਰਾਂ ਮੁਤਾਬਕ, “ਦੋਵੇਂ ਤੁਲਸੀ ਦੇ ਆਪਣੇ ਚਿਕਿਤਸਕ ਗੁਣ ਹਨ। ਦੋਵੇਂ ਤੁਲਸੀ ਬੁਖਾਰ, ਚਮੜੀ ਰੋਗ, ਪਾਚਨ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆਂ ਹਨ। ਲੋਕ ਚਿੰਤਾ ਅਤੇ ਤਣਾਅ ਨੂੰ ਘੱਟ ਕਰਨ ਲਈ ਵੀ ਇਸ ਦੀ ਵਰਤੋਂ ਕਰਦੇ ਹਨ।
ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਤੁਲਸੀ ਦੇ ਪਾਣੀ ਦੀ ਵਰਤੋਂ ਭਾਰ ਘਟਾਉਣ ਲਈ ਵੀ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਖਾਂਸੀ ਅਤੇ ਜ਼ੁਕਾਮ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਰਾਮ ਤੁਲਸੀ ਪਾਚਨ ਕਿਰਿਆ ਲਈ ਫਾਇਦੇਮੰਦ ਹੈ। ਕ੍ਰਿਸ਼ਨ ਤੁਲਸੀ ਚਮੜੀ ਦੇ ਰੋਗਾਂ ਅਤੇ ਹੋਰ ਕਈ ਬਿਮਾਰੀਆਂ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ।