ਤੁਲਸੀ ਦੇ ਪੌਦੇ ਦੇ ਕਈ ਧਾਰਮਿਕ ਮਹੱਤਵ ਹਨ।ਤੁਲਸੀ ਦੇ ਪੌਦੇ ਨੂੰ ਘਰ ‘ਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ ਤੇ ਤੁਲਸੀ ਦੀ ਪੂਜਾ ਕਰਨ ਨਾਲ ਘਰ ‘ਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਲਸੀ ਤੁਹਾਡੀ ਸਿਹਤ ਲਈ ਵੀ ਬੇਹਦ ਲਾਭਦਾਇਕ ਹੈ।ਚਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਲਸੀ ਦੇ ਪੱਤੇ ਤੁਹਾਡੀ ਸਿਹਤ ਲਈ ਕਿੰਨੇ ਲਾਭਦਾਇਕ ਹਨ।ਸਰਦੀ ਦੇ ਮੌਸਮ ‘ਚ ਜ਼ਿਆਦਾਤਰ ਘਰਾਂ ‘ਚ ਤੁਲਸੀ ਦਾ ਉਪਯੋਗ ਕਦੇ ਚਾਹ ‘ਚ ਤਾਂ ਕਦੇ ਕਦੇ ਕਾੜੇ ਦੇ ਰੂਪ ‘ਚ ਕੀਤਾ ਜਾਂਦਾ ਹੈ।ਸਰਦੀ ‘ਚ ਤੁਲਸੀ ਦਾ ਸਹੀ ਵਿਧੀ ਨਾਲ ਉਪਯੋਗ ਕੀਤਾ ਜਾਵੇ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਬੱਚ ਸਕਦੇ ਹੋ।
ਤੁਲਸੀ ‘ਚ ਐਂਟੀ ਆਕਸੀਡੇਂਟ, ਆਇਰਨ, ਕੈਲਸ਼ੀਅਮ, ਜ਼ਿੰਕ ਪ੍ਰਾਪਰਟੀ ਹੁੰਦੀ ਹੈ।ਜੋ ਤੁਹਾਨੂੰ ਵੱਖ ਵੱਖ ਸਿਹਤ ਲਾਭ ਪਹੁੰਚਾਉਂਦੀ ਹੈ।ਐਂਟੀ ਆਕਸੀਡੈਂਟ ਹੋਣ ਕਾਰਨ ਇਹ ਸਰੀਰ ਦੀ ਇਮਿਊਨਿਟੀ ਨੂੰ ਬੂਸਟ ਕਰਨ ‘ਚ ਮਦਦਗਾਰ ਹੈ।ਸਰਦੀ ਜ਼ੁਕਾਮ, ਸੁੱਕੀ ਖੰਘ, ਬਲਗਮ ਖਾਂਸੀ ‘ਚ ਵੀ ਤੁਲਸੀ ਦੇ ਪੱਤਿਆਂ ਦਾ ਰਸ ਲਾਭਦਾਇਕ ਹੁੰਦਾ ਹੈ।
ਤੁਲਸੀ ਦੇ ਪੱਤੇ ਸਾਈਨਸ ਦੀ ਸਮੱਸਿਆ ‘ਚ ਵੀ ਲਾਭਕਾਰੀ ਹਨ।ਜੇਕਰ ਕਿਸੇ ਮਰੀਜ਼ ਨੂੰ ਸਾਈਨਸ ਦੀ ਦਿਕਤ ਹੈ, ਨੱਕ ਬੰਦ ਰਹਿੰਦਾ ਹੈ ਜਾਂ ਵਾਰ ਵਾਰ ਛਿੱਕ ਆਉਂਦੀ ਹੈ, ਤਾਂ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਉਸਦੀਆਂ ਕੁਝ ਬੂੰਦਾਂ ਡਾਇਰੈਕਟ ਨੱਕ ‘ਚ ਪਾਉਣ ਨਾਲ ਨੱਕ ਦਾ ਸਾਰਾ ਬਲਗਮ ਨਿਕਲ ਜਾਂਦਾ ਹੈ ਤੇ ਤੁਹਾਨੂੰ ਸਾਈਨਸ ਦੀ ਸਮੱਸਿਆ ‘ਚ ਰਾਹਤ ਮਿਲਦੀ ਹੈ।ਨੱਕ ‘ਚ
ਡਾਇਰੈਕਟ ਤੁਲਸੀ ਦੀਆਂ ਬੂੰਦਾਂ ਅਪਲਾਈ ਕਰਨ ਨਾਲ ਜੇਕਰ ਤੇਜ਼ ਜਲਨ ਹੁੰਦੀ ਹੈ, ਤਾਂ ਇਸ ਨੂੰ ਥੋੜ੍ਹਾਂ ਪਾਣੀ ਦੇ ਨਾਲ ਡਾਇਲਯੂਟ ਕਰਕੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਸਰਦੀਆਂ ‘ਚ ਸਰਦੀ ਜ਼ੁਕਾਮ, ਨੱਕਬੰਦ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ ਤੇ ਇਨਾਂ੍ਹ ਮੌਸਮੀ ਬੀਮਾਰੀਆਂ ਦਾ ਅਸਰ ਸਭ ਤੋਂ ਪਹਿਲਾਂ ਛੋਟੇ ਬੱਚਿਆਂ ‘ਤੇ ਦਿਖਾਈ ਦਿੰਦਾ ਹੈ।
ਜੇਕਰ ਤੁਹਾਡੇ ਵੀ 5 ਤੋਂ 15 ਸਾਲ ਦੇ ਬੱਚੇ ਨੂੰ ਸਰਦੀ ਜ਼ੁਕਾਮ ਹੋ ਰਿਹਾ ਹੈ, ਤਾਂ ਤੁਸੀਂ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਉਸ ‘ਚ ਥੋੜ੍ਹਾ ਸ਼ਹਿਦ ਮਿਲਾ ਕੇ ਥੋੜ੍ਹਾ ਥੋੜ੍ਹਾ ਬੱਚਿਆਂ ਨੂੰ ਪਿਲਾਉਣ ਨਾਲ ਸਰਦੀ ਜੁਕਾਮ ਦੀ ਸਮੱਸਿਆ ਖਤਮ ਹੋ ਜਾਂਦੀ ਹੈ।