[caption id="attachment_167623" align="aligncenter" width="1200"] Tupac Shakur honored: ਅਵਾਰਡ ਜੇਤੂ ਰੈਪਰ, ਐਕਟੀਵਿਸਟ ਤੇ ਐਕਟਰ ਟੂਪੈਕ ਸ਼ਕੂਰ ਦੀ ਮੌਤ ਨੂੰ ਕਰੀਬ 27 ਸਾਲ ਬੀਤ ਚੁੱਕੇ ਹਨ। ਰੈਪਰ ਨੂੰ ਉਸਦੀ ਮੌਤ ਤੋਂ ਬਾਅਦ ਬੁੱਧਵਾਰ ਨੂੰ ਹਾਲੀਵੁੱਡ ਵਾਕ ਆਫ ਫੇਮ ਦਿੱਤਾ ਗਿਆ।[/caption] [caption id="attachment_167622" align="aligncenter" width="974"] ਇਹ ਸਨਮਾਨ ਹਾਸਲ ਕਰਨ ਲਈ, ਰੈਪਰ ਦੀ ਭੈਣ ਤੇ ਉਸ ਦੇ ਨਾਲ ਆਏ ਰੈਪਰਾਂ ਨੇ ਦੁਨੀਆ ਭਰ ਵਿੱਚ ਸੰਗੀਤਕਾਰ ਦੀ ਵਿਰਾਸਤ ਬਾਰੇ ਗੱਲ ਕੀਤੀ। ਇਸ ਮੌਕੇ ਰੈਪਰ ਦੇ ਫੈਨਸ ਮੌਜੂਦ ਸੀ।[/caption] [caption id="attachment_167621" align="aligncenter" width="1080"] ਦੱਸ ਦਈਏ ਕਿ ਪੰਜਾਬੀ ਰੈਪਰ ਸਿੱਧੂ ਮੂਸੇਵਾਲਾ ਵੀ ਟੂਪੈਕ ਸ਼ਕੂਰ ਦੇ ਫੈਨ ਸੀ। ਉਹ ਉਸਨੂੰ ਆਪਣਾ ਆਦਰਸ਼ ਮੰਨਦਾ ਸੀ। ਟੂਪੈਕ ਸ਼ਕੂਰ ਦੀ ਭੈਣ ਸੇਕੀਵਾ ਸ਼ਕੂਰ ਨੇ ਸਨਮਾਨ ਪ੍ਰਾਪਤ ਕਰਦੇ ਹੋਏ ਕਿਹਾ ਕਿ ਟੂਪੈਕ ਡੂੰਘਾਈ ਤੋਂ ਜਾਣਦਾ ਸੀ ਕਿ ਉਹ ਹਮੇਸ਼ਾ ਕੁਝ ਮਹਾਨ ਕਰਨ ਲਈ ਹੁੰਦਾ ਸੀ। ਉਸ ਦੀ ਛੋਟੀ ਭੈਣ ਹੋਣ ਦੇ ਨਾਤੇ, ਮੈਨੂੰ ਉਸ ਮਹਾਨਤਾ ਨੂੰ ਪ੍ਰਗਟ ਹੁੰਦੇ ਦੇਖਣ ਦਾ ਸਨਮਾਨ ਮਿਲਿਆ।[/caption] [caption id="attachment_167620" align="aligncenter" width="1080"] ਟੂਪੈਕ ਨੇ ਆਪਣੇ ਦਮ 'ਤੇ ਆਪਣੀ ਪਛਾਣ ਬਣਾਈ ਅਤੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਸੀ। ਟੂਪੈਕ ਦਾ ਨਾਂ ਸਭ ਤੋਂ ਵੱਧ ਵਿਕਣ ਵਾਲੇ ਰੈਪ ਕਲਾਕਾਰ ਵਜੋਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਸ਼ਾਮਲ ਹੈ।[/caption] [caption id="attachment_167618" align="aligncenter" width="1080"] ਮਰਹੂਮ ਸਿੱਧੂ ਮੂਸੇਵਾਲਾ ਸਮੇਤ ਕਈ ਵੱਡੇ ਰੈਪਰ ਉਨ੍ਹਾਂ ਨੂੰ ਆਪਣਾ ਆਈਡਲ ਮੰਨਦੇ ਹਨ। ਰੈਪਰ ਟੂਪੈਕ, ਜੋ ਕਿ ਬਹੁਤ ਗਰੀਬੀ ਤੋਂ ਉੱਠਿਆ, ਦੁਨੀਆ ਭਰ ਵਿੱਚ 70 ਮਿਲੀਅਨ ਰਿਕਾਰਡ ਵਿਕਣ ਦੇ ਨਾਲ, ਸਭ ਤੋਂ ਵੱਧ ਵਿਕਣ ਵਾਲਾ ਸੰਗੀਤ ਕਲਾਕਾਰ ਬਣ ਗਿਆ।[/caption] [caption id="attachment_167617" align="aligncenter" width="1080"] ਰੈਪਰ ਦੀ ਭੈਣ ਨੇ ਦੱਸਿਆ ਕਿ ਸਿਰਫ 13 ਸਾਲ ਦੀ ਉਮਰ 'ਚ ਉਸ ਨੂੰ ਅਪੋਲੋ ਥੀਏਟਰ ਦੇ ਮੰਚ 'ਤੇ ਬਿਠਾਇਆ ਗਿਆ ਸੀ। ਕੋਈ ਵੀ ਉਸਦੇ ਨਾਮ ਨੂੰ ਪਛਾਣਨ ਤੋਂ ਪਹਿਲਾਂ ਹੀ, ਉਸਨੂੰ ਪਤਾ ਸੀ ਕਿ ਉਸਦਾ ਸੁਪਨਾ ਇੱਥੇ ਵਾਕ ਆਫ਼ ਫੇਮ 'ਤੇ ਸਟਾਰ ਬਣਨ ਦਾ ਸੀ।[/caption] [caption id="attachment_167616" align="aligncenter" width="1080"] ਜਿਵੇਂ ਕਿ ਹਰ ਕੋਈ ਜਾਣਦਾ ਹੈ, ਟੂਪੈਕ ਸ਼ਕੂਰ ਨੂੰ 25 ਸਾਲ ਦੀ ਉਮਰ ਵਿੱਚ 1996 ਵਿੱਚ ਲਾਸ ਵੇਗਾਸ ਵਿੱਚ ਇੱਕ ਡਰਾਈਵ-ਬਾਈ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ ਕਦੇ ਹੱਲ ਨਹੀਂ ਹੋਇਆ। ਟੂਪੈਕ ਦਾ ਜਨਮ 16 ਜੂਨ, 1971 ਨੂੰ ਨਿਊਯਾਰਕ ਸਿਟੀ ਵਿੱਚ ਹੋਇਆ ਸੀ।[/caption]