Twitter Subscription Service: ਮਾਈਕ੍ਰੋ ਬਲੌਗਿੰਗ ਪਲੇਟਫਾਰਮ ਟਵਿੱਟਰ ਨੇ ਭਾਰਤ ‘ਚ ਵੀ ਸਬਸਕ੍ਰਿਪਸ਼ਨ ਸੇਵਾ ਸ਼ੁਰੂ ਕੀਤੀ ਹੈ। ਭਾਰਤ ‘ਚ ਟਵਿਟਰ ਬਲੂ ਸੇਵਾ ਦੀ ਕੀਮਤ 650 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਕੀਤੀ ਗਈ ਹੈ। ਵੈੱਬ ਯੂਜ਼ਰਸ ਨੂੰ ਟਵਿਟਰ ਬਲੂ ਲਈ 650 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ਜਦੋਂ ਕਿ ਮੋਬਾਈਲ ਉਪਭੋਗਤਾਵਾਂ ਲਈ ਇਹ 900 ਰੁਪਏ ਪ੍ਰਤੀ ਮਹੀਨਾ ਹੋਵੇਗਾ।
ਐਲੋਨ ਮਸਕ ਨੇ ਪਿਛਲੇ ਸਾਲ 44 ਬਿਲੀਅਨ ਡਾਲਰ ‘ਚ ਟਵਿੱਟਰ ਖਰੀਦਿਆ ਸੀ। ਉਦੋਂ ਤੋਂ ਉਸ ਨੇ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਹਨ। ਐਲੋਨ ਮਸਕ ਨੇ ਹਾਲ ਹੀ ਵਿੱਚ ਟਵਿਟਰ ਬਲੂ ਸੇਵਾ ਦਾ ਐਲਾਨ ਵੀ ਕੀਤਾ ਸੀ। ਇਸ ਦੇ ਤਹਿਤ ਤੁਹਾਨੂੰ ਟਵਿਟਰ ਦੀਆਂ ਕੁਝ ਵਾਧੂ ਸੇਵਾਵਾਂ ਲਈ ਚਾਰਜ ਦੇਣਾ ਹੋਵੇਗਾ।
ਟਵਿੱਟਰ ਨੇ ਹਾਲ ਹੀ ‘ਚ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਜਾਪਾਨ ਸਮੇਤ ਕੁਝ ਦੇਸ਼ਾਂ ‘ਚ ਟਵਿਟਰ ਬਲੂ ਸੇਵਾ ਸ਼ੁਰੂ ਕੀਤੀ। ਇਨ੍ਹਾਂ ਦੇਸ਼ਾਂ ਵਿੱਚ ਵੈੱਬ ਯੂਜ਼ਰਸ ਲਈ ਟਵਿੱਟਰ ਦਾ ਬਲੂ ਸਬਸਕ੍ਰਿਪਸ਼ਨ ਚਾਰਜ $8 ਪ੍ਰਤੀ ਮਹੀਨਾ ਹੈ। ਸਾਲਾਨਾ ਸਬਸਕ੍ਰਿਪਸ਼ਨ ਲੈਣ ‘ਤੇ $84 ਖਰਚ ਕਰਨੇ ਪੈਣਗੇ। ਟਵਿਟਰ ਐਂਡਰਾਇਡ ਯੂਜ਼ਰਸ ਤੋਂ 3 ਡਾਲਰ ਜ਼ਿਆਦਾ ਵਸੂਲ ਕੇ ਗੂਗਲ ਨੂੰ ਕਮਿਸ਼ਨ ਅਦਾ ਕਰੇਗਾ।
ਟਵਿਟਰ ਬਲੂ ਯੂਜ਼ਰਸ ਨੂੰ ਮਿਲਣਗੀਆਂ ਇਹ ਸੁਵਿਧਾਵਾਂ
ਕੰਪਨੀ ਮੁਤਾਬਕ ਪੇਡ ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰਸ ਨੂੰ ਐਡਿਟ ਟਵੀਟ ਬਟਨ, 1080ਪੀ ਵੀਡੀਓ ਅਪਲੋਡ, ਰੀਡਰ ਮੋਡ ਅਤੇ ਬਲੂ ਟਿੱਕ ਦੀ ਸੁਵਿਧਾ ਮਿਲੇਗੀ। ਦੱਸ ਦੇਈਏ ਕਿ ਕੰਪਨੀ ਨੇ ਆਪਣੀ ਪੁਰਾਣੀ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਵੀ ਬਦਲਿਆ ਹੈ।
ਕੰਪਨੀ ਮੁਤਾਬਕ, ਪੁਰਾਣੇ ਬਲੂ ਟਿੱਕ ਖਾਤਾ ਧਾਰਕਾਂ ਨੂੰ ਆਪਣੇ ਬਲੂ ਟਿੱਕ ਨੂੰ ਬਰਕਰਾਰ ਰੱਖਣ ਲਈ ਕੁਝ ਮਹੀਨਿਆਂ ਦਾ ਗ੍ਰੇਸ ਪੀਰੀਅਡ ਦਿੱਤਾ ਜਾਵੇਗਾ। ਯਾਨੀ ਕਿ ਉਨ੍ਹਾਂ ਨੂੰ ਆਪਣੇ ਖਾਤੇ ‘ਤੇ ਬਲੂ ਟਿੱਕ ਨੂੰ ਬਰਕਰਾਰ ਰੱਖਣ ਲਈ ਕੁਝ ਸਮੇਂ ਬਾਅਦ ਸਬਸਕ੍ਰਿਪਸ਼ਨ ਵੀ ਲੈਣਾ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h