Twitter Blue Subscription: Twitter Blue ਦਾ ਨਵਾਂ ਸਬਸਕ੍ਰਿਪਸ਼ਨ ਮਾਡਲ ਲਾਂਚ ਹੋ ਗਿਆ ਹੈ। ਇਸ ਦੀ ਕੀਮਤ $7.99 ਰੱਖੀ ਗਈ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਨੀਲੇ ਰੰਗ ਦਾ ਬਲੁ ਟਿੱਕ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਿਪਲਾਈ, ਸਰਚ ‘ਚ ਵੀ ਯੂਜ਼ਰਸ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਮਿਲ ਰਹੇ ਇਹ ਫਾਇਦੇ
ਇੱਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਨਾਨ-ਸਬਸਕ੍ਰਾਈਬਰਸ ਦੇ ਮੁਕਾਬਲੇ 50 ਫੀਸਦੀ ਘੱਟ ਵਿਗਿਆਪਨ ਸਬਸਕ੍ਰਾਈਬ ਕਰਨ ਵਾਲੇ ਯੂਜ਼ਰਸ ਨੂੰ ਦੇਖਿਆ ਜਾ ਰਿਹਾ ਹੈ। ਇਹ ਫੀਚਰ ਹੁਣੇ ਹੀ ਆਈਫੋਨ ਐਪ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਕੰਪਨੀ ਸਭ ਤੋਂ ਪਹਿਲਾਂ ਆਪਣਾ ਫੀਚਰ ਸਿਰਫ ਆਈਫੋਨ ਯੂਜ਼ਰਸ ਲਈ ਜਾਰੀ ਕਰਦੀ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਫੀਚਰ ਫਿਲਹਾਲ ਸਿਰਫ ਚੁਣੇ ਹੋਏ ਦੇਸ਼ਾਂ ਵਿੱਚ ਹੀ ਜਾਰੀ ਕੀਤਾ ਗਿਆ ਹੈ। ਟਵਿੱਟਰ ਬਲੂ ਸਬਸਕ੍ਰਿਪਸ਼ਨ ਚਾਰਜ ਵਰਤਮਾਨ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਕੇ ਵਿੱਚ ਉਪਲਬਧ ਹੈ। ਭਾਰਤ ਬਾਰੇ ਮਸਕ ਨੇ ਕਿਹਾ ਸੀ ਕਿ ਜੇਕਰ ਸਭ ਠੀਕ ਰਿਹਾ ਤਾਂ ਇਹ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਲਾਂਚ ਕੀਤੀ ਜਾਵੇਗੀ।
ਜਾਣੋ ਸਬਸਕ੍ਰਾਈਬ ਕੀਤੇ ਅਕਾਊਂਟਸ ਬਾਰੇ
ਹਾਲਾਂਕਿ ਸਬਸਕ੍ਰਾਈਬ ਕਰਕੇ ਕਿਹੜੇ ਲੋਕਾਂ ਨੂੰ ਬਲੂ ਟਿੱਕ ਮਿਲ ਰਿਹਾ ਹੈ, ਇਸ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਯੂਜ਼ਰ ਦੀ ਪ੍ਰੋਫਾਈਲ ਨੂੰ ਓਪਨ ਕਰਨਾ ਹੋਵੇਗਾ। ਸਬਸਕ੍ਰਿਪਸ਼ਨ ਚਾਰਜ ‘ਚ ਵੈਰੀਫਾਈਡ ਅਕਾਊਂਟਸ ਦੇ ਤਹਿਤ ਟਵਿੱਟਰ ਬਲੂ ਸਬਸਕ੍ਰਿਪਸ਼ਨ ਪ੍ਰੋਡਕਟ ਲੈਣ ਕਾਰਨ ਵੈਰੀਫਾਈਡ ਹੋਣ ਦਾ ਜ਼ਿਕਰ ਕੀਤਾ ਗਿਆ ਹੈ।
ਜਦੋਂਕਿ ਸਾਧਾਰਨ ਵੈਰੀਫਾਈਡ ਅਕਾਊਂਟ ਦੇ ਅੱਗੇ ਇਹ ਦੱਸਿਆ ਜਾਵੇਗਾ ਕਿ ਇਹ ਅਕਾਊਂਟ ਮਸ਼ਹੂਰ ਸ਼ਖਸੀਅਤ ਦੇ ਕਾਰਨ ਵੈਰੀਫਾਈ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਫਿਲਹਾਲ ਵੈਰੀਫਾਈਡ ਅਕਾਊਂਟ ਦੇ ਰਿਸਕ ਨੂੰ ਘੱਟ ਕਰਨ ਲਈ ਆਪਣਾ ਡਿਸਪਲੇ ਨਾਮ ਨਹੀਂ ਬਦਲ ਸਕਦੇ ਹਨ।
ਦੱਸ ਦੇਈਏ ਕਿ ਟਵਿਟਰ ਨੂੰ ਲੈ ਕੇ ਮਸਕ ਨੇ ਸਪੱਸ਼ਟ ਕੀਤਾ ਹੈ ਕਿ ਸਬਸਕ੍ਰਿਪਸ਼ਨ ਚਾਰਜ ਲੈ ਕੇ ਬਲੂ ਟਿੱਕ ਲਗਾਇਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ‘ਚ ਇਸ ਦੀ ਕੀਮਤ 199 ਰੁਪਏ ਹੋ ਸਕਦੀ ਹੈ। ਹਾਲਾਂਕਿ ਇਸ ਫੀਚਰ ਨੂੰ ਇੱਥੇ ਰਿਲੀਜ਼ ਕਰਨ ਲਈ ਥੋੜਾ ਇੰਤਜ਼ਾਰ ਕਰਨਾ ਹੋਵੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h