Twitter Official Tag: ਅਰਬਪਤੀ ਕਾਰੋਬਾਰੀ ਐਲਨ ਮਸਕ (Elon Musk) ਦੇ ਹੱਥਾਂ ‘ਚ ਟਵਿੱਟਰ (Twitter) ਦੀ ਵਾਗਡੋਰ ਆਉਂਦੇ ਹੀ ਸੋਸ਼ਲ ਮੀਡੀਆ (social media) ਪਲੇਟਫਾਰਮ ‘ਤੇ ਬਦਲਾਅ ਨਜ਼ਰ ਆਉਣ ਲੱਗੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੇ ਟਵਿੱਟਰ ਹੈਂਡਲ ‘ਤੇ ‘ਅਧਿਕਾਰਤ’ ਲੇਬਲ (Official label) ਜੋੜਿਆ ਗਿਆ ਹੈ। ਟਵਿੱਟਰ ਨੇ ਟਵਿੱਟਰ ਬਲੂ (Twitter Blue) ਅਕਾਉਂਟ ਅਤੇ ਵੈਰੀਫਾਈਡ ਅਕਾਉਂਟ ਵਿੱਚ ਫਰਕ ਕਰਨ ਲਈ ਇਸ ਫੀਚਰ ਨੂੰ ਜੋੜਿਆ ਹੈ।
ਪੀਐਮ ਮੋਦੀ ਦੇ ਵੈਰੀਫਾਈਡ ਬਲੂ ਟਿਕ ਟਵਿੱਟਰ ਹੈਂਡਲ ਨੂੰ ‘ਅਧਿਕਾਰਤ’ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ‘ਅਧਿਕਾਰਤ’ ਦੇ ਅੱਗੇ ਚੱਕਰ ‘ਤੇ ਇੱਕ ਸਲੇਟੀ ਟਿੱਕ ਜੋੜਿਆ ਗਿਆ ਹੈ। ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਡਾ. ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੁਝ ਹੋਰ ਮੰਤਰੀਆਂ ਦੇ ਟਵਿੱਟਰ ਹੈਂਡਲ ‘ਤੇ ਵੀ ਇਹੀ ਲੇਬਲ ਦਿਖਾਈ ਦੇ ਰਿਹਾ ਹੈ।
ਇਸ ਤੋਂ ਇਲਾਵਾ ਇਹ ਲੇਬਲ ਸਚਿਨ ਤੇਂਦੁਲਕਰ, ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਸਮੇਤ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ‘ਚ ਯੂਜ਼ਰਸ ਨੂੰ ਆਪਣੇ ਪਲੇਟਫਾਰਮ ‘ਤੇ ਬਲੂ ਟਿੱਕ ਫੀਚਰ ਲਈ ਅੱਠ ਅਮਰੀਕੀ ਡਾਲਰ ਚਾਰਜ ਕਰਨ ਲਈ ਕਿਹਾ ਹੈ। ਇਨ੍ਹਾਂ ਅੱਠ ਡਾਲਰਾਂ ਦੇ ਬਦਲੇ ਕੰਪਨੀ ਆਪਣੇ ਉਪਭੋਗਤਾਵਾਂ ਨੂੰ ਕਈ ਵਿਸ਼ੇਸ਼ ਲਾਭ ਦੇਣ ਜਾ ਰਹੀ ਹੈ। ਯਾਨੀ ਪੈਸੇ ਦੇ ਕੇ ਕੋਈ ਵੀ ਬਲੂ ਟਿੱਕ ਲਗਾ ਸਕਦਾ ਹੈ।
‘ਅਧਿਕਾਰਤ’ ਲੇਬਲ ਪ੍ਰਮੁੱਖ ਮੀਡੀਆ ਆਉਟਲੈਟਾਂ ਅਤੇ ਸਰਕਾਰਾਂ ਸਮੇਤ ਚੁਣੇ ਗਏ ਪ੍ਰਮਾਣਿਤ ਖਾਤਿਆਂ ਨੂੰ ਦਿੱਤਾ ਜਾਂਦਾ ਹੈ। ਟਵਿੱਟਰ ਅਧਿਕਾਰੀ ਐਸਥਰ ਕ੍ਰਾਫੋਰਡ ਨੇ ਇੱਕ ਟਵੀਟ ਵਿੱਚ ਕਿਹਾ, ਬਹੁਤ ਸਾਰੇ ਲੋਕਾਂ ਨੇ ਪੁੱਛਿਆ ਹੈ ਕਿ ਤੁਸੀਂ ਬਲੂ ਟਿੱਕ ਵਾਲੇ ਉਪਭੋਗਤਾਵਾਂ ਅਤੇ ਅਧਿਕਾਰਤ ਤੌਰ ‘ਤੇ ਪ੍ਰਮਾਣਿਤ ਖਾਤਿਆਂ ਵਿੱਚ ਕਿਵੇਂ ਫਰਕ ਕਰ ਸਕੋਗੇ, ਇਸ ਲਈ ਅਸੀਂ ‘ਅਧਿਕਾਰਤ’ ਵਿਸ਼ੇਸ਼ਤਾ ਨੂੰ ਪੇਸ਼ ਕਰ ਰਹੇ ਹਾਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h