ਸੋਮਵਾਰ, ਅਗਸਤ 31, 2026 03:12 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਨਿਊਜ਼ੀਲੈਂਡ ਪੁਲਿਸ ‘ਚ ਦੋ ਨਵੇਂ ਪੰਜਾਬੀ ਅਫਸਰ ਸ਼ਾਮਿਲ, ਗੁਰਦਾਸਪੁਰ ਤੋਂ ਹਰਮਨਜੋਤ ਸਿੰਘ ਤੇ ਪੰਜਾਬੀ ਮੂਲ ਦੀ ਜਸਲੀਨ ਨੇ ਬਣਾਈ ਆਪਣੀ ਜਗ੍ਹਾ

ਨਿਊਜ਼ੀਲੈਂਡ ਪੁਲਿਸ ਦੇਸ਼ ਦੇ ਦੋ ਟਾਪੂਆਂ ’ਚ 12 ਪੁਲਿਸ ਜ਼ਿਲ੍ਹਿਆਂ ਦੇ ਵਿਚ ਆਪਣੀ ਵੰਡ ਕਰਕੇ ਦੇਸ਼ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਕੰਮ ਕਰਦੀ ਹੈ। ਉਤਰੀ ਟਾਪੂ ਦੇ ਵਿਚ 9 ਪੁਲਿਸ ਜ਼ਿਲ੍ਹੇ ਹਨ ਅਤੇ ਦੱਖਣੀ ਟਾਪੂ ਦੇ ਵਿਚ 3 ਜ਼ਿਲ੍ਹੇ ਹਨ।

by Bharat Thapa
ਫਰਵਰੀ 9, 2023
in ਪੰਜਾਬ, ਵਿਦੇਸ਼
0

ਔਕਲੈਂਡ: ਨਿਊਜ਼ੀਲੈਂਡ ਪੁਲਿਸ ਦੇਸ਼ ਦੇ ਦੋ ਟਾਪੂਆਂ ’ਚ 12 ਪੁਲਿਸ ਜ਼ਿਲ੍ਹਿਆਂ ਦੇ ਵਿਚ ਆਪਣੀ ਵੰਡ ਕਰਕੇ ਦੇਸ਼ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਕੰਮ ਕਰਦੀ ਹੈ। ਉਤਰੀ ਟਾਪੂ ਦੇ ਵਿਚ 9 ਪੁਲਿਸ ਜ਼ਿਲ੍ਹੇ ਹਨ ਅਤੇ ਦੱਖਣੀ ਟਾਪੂ ਦੇ ਵਿਚ 3 ਜ਼ਿਲ੍ਹੇ ਹਨ।

ਔਕਲੈਂਡ ਸਿਟੀ ਜ਼ਿਲ੍ਹਾ ਭਾਵੇਂ ਭੂਗੋਲਿਕ ਪੱਖੋਂ ਦੂਜੇ ਜ਼ਿਲ੍ਹਿਆ ਨਾਲੋਂ ਛੋਟਾ ਹੈ, ਪਰ ਆਬਾਦੀ ਪੱਖੋਂ ਕਾਫੀ ਵੱਡਾ ਹੈ। ਇੱਥੇ ਲਗਪਗ 1000 ਪੁਲਿਸ ਸਟਾਫ ਕੰਮ ਕਰਦਾ ਹੈ। ਇੱਥੇ ਪੁਲਿਸ ਸਟਾਫ ਦੀ ਅਕਸਰ ਲੋੜ ਵੀ ਰਹਿੰਦੀ ਹੈ ਅਤੇ ਪੁਲਿਸ ਦੀ ਕੋਸ਼ਿਸ਼ ਵੀ ਹੁੰਦੀ ਹੈ ਕਿ ਹੋਰ ਵੱਖ-ਵੱਖ ਕਮਿਊਨਿਟੀਆਂ ਦੇ ਨੌਜਵਾਨ ਪੁਲਿਸ ਦੇ ਵਿਚ ਭਰਤੀ ਹੋਣ, ਕਿਉਂਕਿ ਇਹ ਮੁਲਕ ਬਹੁ-ਸਭਿਆਚਾਰਕ ਸਾਂਝ ਰੱਖਣ ਵਾਲਾ ਦੇਸ਼ ਹੈ।

ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਪਿਛਲੇ ਦਿਨੀਂ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਪੁਲਿਸ ਟ੍ਰੇਨਿੰਗ ਕਾਲਜ ਵਿਖੇ 362ਵੇਂ ਵਿੰਗ ਦੀ ਪਾਸਿੰਗ ਆਊਟ ਹੋਈ। ਇਸ ਦੇ ਵਿਚ 54 ਨਵੇਂ ਪੁਲਿਸ ਕਾਂਸਟੇਬਲ ਟ੍ਰੇਨਿੰਗ (ਗ੍ਰੈਜੂਏਸ਼ਨ) ਕਰਕੇ ਪੁਲਿਸ ਵਿਚ ਸ਼ਾਮਿਲ ਹੋਏ। ਇਸ ਪੂਲ ਦੇ ਵਿਚ ਤਿੰਨ ਪੰਜਾਬੀ ਮੂਲ ਦੇ ਨਵੇਂ ਪੁਲਿਸ ਅਫਸਰ ਵੀ ਸ਼ਾਮਿਲ ਹੋਏ। ਜਿਨ੍ਹਾਂ ਵਿਚੋਂ ਦੋ ਨਾਲ ਸੰਪਰਕ ਕਰਕੇ ਜਾਣਕਾਰੀ ਇਕੱਤਰ ਕੀਤੀ ਗਈ। ਇਸ ਨਵੇਂ ਬੈਚ ਵਿਚੋਂ ਔਕਲੈਂਡ ਸਿਟੀ ਵਿਖੇ 10, ਕਾਊਂਟੀਜ਼ ਮੈਨੁਕਾਓ ਵਿਖੇ 9 ਪੁਲਿਸ ਅਫਸਰ ਸ਼ਾਮਿਲ ਡਿਊਟੀ ਕਰਨਗੇ।

ਪੁਲਿਸ ਅਫਸਰ ਹਰਮਨਜੋਤ ਸਿੰਘ ਗੋਰਾਇਆ: ਵਿਦਿਆਰਥੀ ਵੀਜ਼ੇ ਉਤੇ ਆਇਆ ਹਰਮਨਜੋਤ ਸਿੰਘ ਗੋਰਾਇਆ (ਹੈਰੀ) ਸਪੁੱਤਰ ਸ. ਸਰੂਪ ਸਿੰਘ ਗੋਰਾਇਆ ਟੌਰੰਗਾ ਸ਼ਹਿਰ ਵਿਖੇ ਰਹਿੰਦਿਆ ਸਵੈ-ਸੇਵਕ ਵਜੋਂ ਕਮਿਊਨਿਟੀ ਪੈਟਰੋਲ (ਕ੍ਰਾਈਮ ਵਾਚ) ਨਾਲ 4 ਸਾਲ ਸੇਵਾ ਕਰਦਾ ਰਿਹਾ ਹੈ। ਇਸੇ ਵਾਤਾਵਰਣ ਦੇ ਵਿਚੋਂ ਉਸਦਾ ਝੁਕਾਅ ਨਿਊਜ਼ੀਲੈਂਡ ਪੁਲਿਸ ਵੱਲ ਗਿਆ। ਪਿੰਡ ਨਬੀਪੁਰ ਜ਼ਿਲ੍ਹਾ ਗੁਰਦਾਸਪੁਰ ਰਹਿੰਦੇ ਇਸ ਨੌਜਵਾਨ ਦੇ ਪਰਿਵਾਰ ਵਿਚੋਂ ਇਹ ਪਹਿਲਾ ਨੌਜਵਾਨ ਹੈ, ਜੋ ਪੁਲਿਸ ਸੇਵਾ ਦੇ ਵਿਚ ਗਿਆ ਹੈ।

ਇਸ ਪੁਲਿਸ ਅਫਸਰ ਦੀ ਡਿਊਟੀ ਮੈਨੁਕਾਓ ਕਾਊਂਟੀਜ਼ ਦੇ ਵਿਚ ਲੱਗੀ ਹੈ ਅਤੇ ਇਹ ਨੌਜਵਾਨ ਭਾਈਚਾਰੇ ਦੀ ਸੁਰੱਖਿਆ ਦੇ ਲਈ ਆਪਣੀਆਂ ਸੇਵਾਵਾਂ ਦੇਵੇਗਾ। ਇਥੇ ਰਹਿੰਦੇ ਨੌਜਵਾਨਾਂ ਨੂੰ ਸੰਦੇਸ਼ ਛੱਡਦਿਆਂ ਉਸ ਨੇ ਕਿਹਾ ਕਿ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਔਖੇ ਸਮੇਂ ਵੀ ਕਦੇ ਹੌਂਸਲਾ ਨਾ ਛੱਡੋ। ਪੁਲਿਸ ਸੇਵਾ ਕਰਕੇ ਉਹ ਇਸ ਦੇਸ਼ ਨੂੰ ਆਪਣੀਆਂ ਸੇਵਾਵਾਂ ਰਾਹੀਂ ਕੁਝ ਵਾਪਿਸ ਕਰਨ ਦੀ ਭਾਵਨਾ ਰੱਖਦਾ ਹੈ। ਪੰਜਾਬੀ ਭਾਈਚਾਰੇ ਵੱਲੋਂ ਇਸ ਨੌਜਵਾਨ ਦੇ ਲਈ ਸ਼ੁੱਭ ਕਾਮਨਾਵਾਂ!

ਪੁਲਿਸ ਅਫਸਰ ਜਸਲੀਨ ਬਲਵਿੰਦਰ: 23 ਸਾਲਾ ਪੰਜਾਬੀ ਮੂਲ ਦੀ ਖਿਡਾਰਨ ਕੁੜੀ ਜਸਲੀਨ ਬਲਵਿੰਦਰ ਇਟਲੀ ਦੀ ਜੰਮਪਲ ਹੈ। 2010 ਦੇ ਵਿਚ ਉਹ ਆਪਣੇ ਮਾਪਿਆਂ ਸ. ਬਲਵਿੰਦਰ ਸਿੰਘ-ਸ੍ਰੀਮਤੀ ਪਰਮਜੀਤ ਕੌਰ ਤੇ ਵੱਡੀ ਭੈਣ ਹਰਲੀਨ ਦੇ ਨਾਲ ਟੀਪੁੱਕੀ ਨਿਊਜ਼ੀਲੈਂਡ ਆਣ ਵੱਸੀ। ਦਾਦਾ ਸ. ਅਮਰੀਕ ਸਿੰਘ ਪਿੰਡ ਬੱਲਾਂ (ਜਲੰਧਰ) ਵਿਖੇ ਹੀ ਰਹਿੰਦੇ ਹਨ। ਜਸਲੀਨ ਦੇ ਮਾਪੇ ਜਿੱਥੇ ਖੁਦ ਬਹੁਤ ਮਿਹਨਤੀ ਰਹੇ ਹਨ ਅਤੇ ਉਥੇ ਆਪਣੀਆਂ ਧੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕਰਦੇ ਰਹੇ ਹਨ। 16 ਸਾਲ ਦੀ ਉਮਰ ਵਿਚ ਬਾਕਸਿੰਗ ਸਿੱਖਣ ਵੇਲੇ ਉਸਦੇ ਮਾਪਿਆਂ ਨੇ ਖੂਬ ਹੱਲਾਸ਼ੇਰੀ ਦਿੱਤੀ ਸੀ ਤੇ ਉਹ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਨੈਟਬਾਲ ਵੀ ਖਿਡਾਰਨ ਹੁੰਦੀ ਹੈ।

ਇਸ ਪੰਜਾਬੀ ਕੁੜੀ ਨੇ ਆਪਣੀ ਪੁਲਿਸ ਅਫਸਰ ਬਨਣ ਦੀ ਸਾਰੀ ਉਪਲਬਧੀ ਆਪਣੇ ਮਾਪਿਆਂ ਤੇ ਵੱਡੀ ਭੈਣ ਨੂੰ ਸਮਰਪਿਤ ਕਰਦਿਆਂ ਵਾਹਿਗੁਰੂ ਦਾ ਸ਼ੁੱਕਰਾਨਾ ਕੀਤਾ ਹੈ ਜਿਸ ਨੇ ਉਸਨੂੰ ਯੋਗਤਾ ਦੀ ਬਖਸ਼ਿਸ਼ ਕਰਦਿਆਂ ਇਸ ਯੋਗ ਬਣਾਇਆ ਕਿ ਉਹ ਪੁਲਿਸ ਅਫਸਰ ਬਨਣ ਤੱਕ ਸਾਰੀਆਂ ਪ੍ਰੀਕ੍ਰਿਆਵਾਂ ਦੇ ਵਿਚੋਂ ਨਿਕਲ ਕੇ ਆਖਿਰ ਪਾਸ ਹੋ ਗਈ ਹੈ। ਇਸ ਦੀ ਡਿਊਟੀ ਟੌਰੰਗਾ ਪੁਲਿਸ ਸਟੇਸ਼ਨ ਵਿਖੇ ਲੱਗੇਗੀ। ਪੰਜਾਬੀ ਭਾਈਚਾਰੇ ਵੱਲੋਂ ਵੀ ਇਸ ਨੌਜਵਾਨ ਕੁੜੀ ਦੇ ਲਈ ਸ਼ੁੱਭ ਕਾਮਨਾਵਾਂ! ਇਕ ਹੋਰ ਨੌਜਵਾਨ ਜਸਕਰਨ ਸਿੰਘ ਵੀ ਪੁਲਿਸ ਵਿਚ ਭਰਤੀ ਹੋਇਆ ਹੈ, ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: gurdaspurHarmanjot SinghJasleenNew Zealand PolicepropunjabtvPunjabi officersPunjabi origin
Share220Tweet138Share55

Related Posts

CM ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ; ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

ਅਗਸਤ 31, 2026

ਗੈਂਗਸਟਰਾਂ ‘ਤੇ ਵਾਰ ਦਾ 222ਵਾਂ ਦਿਨ: ਪੰਜਾਬ ਪੁਲਿਸ ਵੱਲੋਂ 517 ਥਾਈਂ ਛਾਪੇਮਾਰੀ; 354 ਕਾਬੂ

ਅਗਸਤ 31, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਸ਼੍ਰੀ ਰਵੀ ਸ਼ੰਕਰ ਜੀ ਤੋਂ ਲਿਆ ਆਸ਼ੀਰਵਾਦ

ਅਗਸਤ 31, 2026

‘ਨਸ਼ਾ-ਮੁਕਤ ਨੌਜਵਾਨ, ਨਸ਼ਾ-ਮੁਕਤ ਭਾਰਤ’ ਦੇ ਸੰਕਲਪ ਦੀ ਪੰਜਾਬ ਤੋਂ ਹੋਵੇ ਫ਼ੈਸਲਾਕੁਨ ਸ਼ੁਰੂਆਤ: ਸਤਨਾਮ ਸਿੰਘ ਸੰਧੂ

ਅਗਸਤ 30, 2026

ਸਤਿਕਾਰ ਸਖੀਆਂ ਦੀ ਸਖ਼ਤ ਮਿਹਨਤ ਦੀ ਬਦੌਲਤ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਸਕੀ : ਕੈਬਨਿਟ ਮੰਤਰੀ

ਅਗਸਤ 29, 2026

ਪੰਜਾਬ ਸਰਕਾਰ ਨੇ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ 181.23 ਕਰੋੜ ਰੁਪਏ ਜਾਰੀ

ਅਗਸਤ 29, 2026
Load More

Recent News

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, MCX ਸੋਨਾ 1.54 ਲੱਖ ਰੁਪਏ ਤੋਂ ਹੇਠਾਂ ਡਿੱਗਿਆ; ਜਾਣੋ ਅੱਜ ਦੀ ਕੀਮਤ

ਅਗਸਤ 31, 2026

1 ਸਤੰਬਰ ਯਾਨੀ ਕੱਲ੍ਹ ਤੋਂ ਬਦਲ ਜਾਣਗੇ LPG ਸੰਬੰਧੀ ਕਈ ਨਿਯਮ, ਗੈਸ ਸਿਲੰਡਰ ਵਰਤਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ

ਅਗਸਤ 31, 2026

CM ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ; ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

ਅਗਸਤ 31, 2026

ਗੈਂਗਸਟਰਾਂ ‘ਤੇ ਵਾਰ ਦਾ 222ਵਾਂ ਦਿਨ: ਪੰਜਾਬ ਪੁਲਿਸ ਵੱਲੋਂ 517 ਥਾਈਂ ਛਾਪੇਮਾਰੀ; 354 ਕਾਬੂ

ਅਗਸਤ 31, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਸ਼੍ਰੀ ਰਵੀ ਸ਼ੰਕਰ ਜੀ ਤੋਂ ਲਿਆ ਆਸ਼ੀਰਵਾਦ

ਅਗਸਤ 31, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.