ਫਿਰੋਜ਼ਪੁਰ ਵਿੱਚ ਜਲਦਬਾਜ਼ੀ ਨੇ ਇੱਕ ਵੱਡੀ ਘਟਨਾ ਨੂੰ ਅੰਜਾਮ ਦਵਾ ਦੇਣਾ ਸੀ। ਸ਼ੋਸਲ ਮੀਡੀਆ ‘ਤੇ ਫਿਰੋਜ਼ਪੁਰ ਦੀ ਧਵਨ ਕਲੌਨੀ ਦੀ ਇੱਕ ਸੀਸੀਟੀਵੀ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਤੇਜ ਰਫਤਾਰ ਕਾਰ ਦੂਸਰੀ ਕਾਰ ਨੂੰ ਪਾਸ ਕਰਨ ਲੱਗੇ ਸਾਹਮਣੇ ਲੱਗੇ ਬਿਜਲੀ ਦੇ ਖੰਬੇ ਨਾਲ ਜਾ ਟਕਰਾਉਂਦੀ ਹੈ।
ਬਿਜਲੀ ਤਾਰਾ ਆਪਸ ਵਿੱਚ ਜੁੜਨ ਕਾਰਨ ਪਟਾਕੇ ਪੈ ਜਾਂਦੇ ਹਨ। ਇਸ ਦੌਰਾਨ ਇੱਕ ਘਰ ਦੇ ਬਾਹਰ ਖੜੀਆਂ ਦੋ ਔਰਤਾਂ ਆਪਸ ਵਿੱਚ ਗੱਲਬਾਤ ਕਰ ਰਹੀਆਂ ਹੁੰਦੀਆਂ ਹਨ। ਕਿ ਕਾਰ ਖੰਬੇ ਵਿੱਚ ਆ ਟਕਰਾਉਂਦੀ ਹੈ। ਅਤੇ ਉਹ ਔਰਤਾਂ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਉਂਦੀਆਂ ਹਨ।
ਇਸ ਘਟਨਾ ਤੋਂ ਬਾਅਦ ਇੱਕ ਚਸ਼ਮਦੀਦ ਸਾਹਮਣੇ ਆਇਆ ਹੈ। ਜਿਸਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਆ ਰਿਹਾ ਸੀ। ਰਾਸਤੇ ਵਿੱਚ ਇੱਕ ਤੇਜ ਰਫਤਾਰ ਕਾਰ ਖੰਬੇ ਨਾਲ ਟਕਰਾਅ ਜਾਂਦੀ ਹੈ। ਕੋਲ ਖੜੀਆਂ ਦੋ ਔਰਤਾਂ ਬਾਲ-ਬਾਲ ਬਚੀਆਂ ਹਨ।
ਉਸਨੇ ਕਿਹਾ ਕਿ ਅਗਰ ਰੋਡ ਤੇ ਖੰਬਾ ਮੌਜੂਦ ਨਾਂ ਹੁੰਦਾ ਤਾਂ ਗੱਡੀ ਸਿੱਧੀ ਔਰਤਾਂ ਉੱਪਰ ਵੀ ਚੜ ਸਕਦੀ ਸੀ। ਅਤੇ ਬਿਜਲੀ ਦੀਆਂ ਤਾਰਾਂ ਕਾਰਨ ਵੀ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਉਸਨੇ ਕਿਹਾ ਕਿ ਲੋਕਾਂ ਨੂੰ ਧੀਰਜ ਨਾਲ ਚੱਲਣਾ ਚਾਹੀਦਾ ਹੈ। ਕਦੇ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਕਿਉਂਕਿ ਜਲਦਬਾਜ਼ੀ ਕਾਰਨ ਕਿਸੇ ਦਾ ਘਰ ਵੀ ਉੱਜੜ ਸਕਦਾ ਹੈ। ਇਸ ਲਈ ਸਾਨੂੰ ਡਰਾਇਵਿੰਗ ਕਰਨ ਸਮੇਂ ਧਿਆਨ ਨਾਲ ਚੱਲਣਾ ਚਾਹੀਦਾ ਹੈ।