US Ambassador Eric Garcetti: ਅਮਰੀਕਾ ਦੇ ਨਵ-ਨਿਯੁਕਤ ਰਾਜਦੂਤ ਐਰਿਕ ਗਾਰਸੇਟੀ ਸ਼ੁੱਕਰਵਾਰ ਨੂੰ ਆਟੋ ਰਾਹੀਂ ਦਿੱਲੀ ਸਥਿਤ ਅੰਬੈਸੀ ਪਹੁੰਚੇ। ਇਸ ਦੌਰਾਨ ਅਮਰੀਕਨ ਅੰਬੈਸੀ ਦੇ ਸਟਾਫ਼ ਵੱਲੋਂ ਐਰਿਕਾ ਗਾਰਸੇਟੀ ਦਾ ਨਿੱਘਾ ਸਵਾਗਤ ਕੀਤਾ ਗਿਆ। ਆਟੋ ਰਾਹੀਂ ਦੂਤਘਰ ਪਹੁੰਚਣ ਦੀ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਐਰਿਕ ਗਾਰਸੇਟੀ ਮੰਗਲਵਾਰ ਨੂੰ ਹੀ ਭਾਰਤ ਪਹੁੰਚੇ।
ਰਿਪੋਰਟਾਂ ਮੁਤਾਬਕ ਐਰਿਕ ਗਾਰਸੇਟੀ ਨੇ 25 ਮਾਰਚ ਨੂੰ ਭਾਰਤ ਵਿੱਚ ਰਾਜਦੂਤ ਵਜੋਂ ਸਹੁੰ ਚੁੱਕੀ ਸੀ। ਐਰਿਕ ਭਾਰਤ ਵਿੱਚ ਅਮਰੀਕਾ ਦੇ 25ਵੇਂ ਰਾਜਦੂਤ ਹਨ। ਐਰਿਕ ਦੀ ਨਿਯੁਕਤੀ ਦਾ ਐਲਾਨ 15 ਮਾਰਚ 2023 ਨੂੰ ਕੀਤਾ ਗਿਆ ਸੀ। ਉਨ੍ਹਾਂ ਨੂੰ 2021 ਵਿੱਚ ਹੀ ਭਾਰਤ ਦਾ ਰਾਜਦੂਤ ਨਾਮਜ਼ਦ ਕੀਤਾ ਗਿਆ ਸੀ। 2 ਸਾਲ ਬਾਅਦ ਹੁਣ ਉਨ੍ਹਾਂ ਨੇ ਸਹੁੰ ਚੁੱਕੀ ਹੈ।
ਅਮਰੀਕੀ ਵਿਦੇਸ਼ ਮੰਤਰੀ ਨੇ ਵੀ ਕੀਤੀ ਆਟੋ ਸਵਾਰੀ
ਮਾਰਚ ਦੇ ਸ਼ੁਰੂਆਤੀ ਹਫ਼ਤੇ ਵਿੱਚ, ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਵਿੱਚ ਇੱਕ ਆਟੋ ਤੋਂ ਉਤਰਦੇ ਦੇਖਿਆ ਗਿਆ ਸੀ। ਮਸਾਲਾ ਚਾਅ ਦਾ ਸਵਾਦ ਵੀ ਚੱਖਿਆ। ਉਨ੍ਹਾਂ ਨੇ ਆਪਣੇ ਟਵੀਟ ‘ਚ ਇਸ ਗੱਲ ਦਾ ਜ਼ਿਕਰ ਕੀਤਾ ਸੀ।
Excitement fills the air as we welcome Ambassador-Designate Eric Garcetti to India! We are excited to personally greet him and confident the U.S.-India partnership will advance through his leadership. #USIndiaTogether pic.twitter.com/SdfuOoYzhC
— U.S. Embassy India (@USAndIndia) April 14, 2023
ਬਲਿੰਕਨ ਭਾਰਤ ਦੀ ਪ੍ਰਾਹੁਣਚਾਰੀ ਤੋਂ ਬਹੁਤ ਖੁਸ਼
ਅਮਰੀਕੀ ਵਿਦੇਸ਼ ਮੰਤਰੀ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, ਅਮਰੀਕਾ-ਭਾਰਤ ਸਾਂਝੇਦਾਰੀ ਮਹੱਤਵਪੂਰਨ ਹੈ। ਮੇਰੀ ਇਹ ਯਾਤਰਾ ਸਾਡੀ ਭਾਈਵਾਲੀ ਦੀ ਮਜ਼ਬੂਤੀ ਅਤੇ ਇੰਡੋ-ਪੈਸੀਫਿਕ ਦੀ ਸੁਰੱਖਿਆ ਲਈ ਸਾਡੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਭਾਰਤ ਦੀ ਪਰਾਹੁਣਚਾਰੀ ਅਤੇ ਅਗਵਾਈ ਲਈ ਧੰਨਵਾਦ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h