ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਮਰੀਕੀ ਸਰਕਾਰ ਨੇ ਸੈਲਾਨੀਆਂ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਏ ਲੋਕਾਂ ਲਈ ਹਮਦਰਦੀ ਜਾਹਿਰ ਕੀਤੀ ਹੈ।
ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕੀਤਾ ਅਤੇ “ਜੰਮੂ-ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਸੂਮ ਲੋਕਾਂ ਦੀ ਮੌਤ ‘ਤੇ ਸੰਵੇਦਨਾ ਪ੍ਰਗਟ ਕੀਤੀ।” ਪਰ
ਦੂਜੇ ਪਾਸੇ ਜਿਥੇ ਪੂਰੀ ਦੁਨੀਆ ਵਿੱਚ ਦੁੱਖ ਦਾ ਮਾਹੌਲ ਹੈ ਉਥੇ ਹੀ ਨਿਊਯਾਰਕ ਟਾਈਮਜ਼ ਦੀ ਇੱਕ ਖਬਰ ਵਿਵਾਦ ਦਾ ਸ਼ਿਕਾਰ ਹੋ ਰਹੀ ਹੈ ਦੱਸ ਦੇਈਏ ਕਿ ਉਸਨੇ ਅੱਤਵਾਦੀਆਂ ਨੂੰ ‘Militants’ ਲਿਖਿਆ।
ਜਦੋਂ ਅਮਰੀਕੀ ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਬਹੁਗਿਣਤੀ ਪੱਖ ਨੇ ਨਿਊਯਾਰਕ ਟਾਈਮਜ਼ ਦੀ ਖਬਰ ਦੇਖੀ ਤਾ ਅਖਬਾਰ ਨੂੰ ਫਟਕਾਰ ਲਗਾਉਂਦਿਆਂ ਭਾਰਤ ਲਈ ਆਪਣਾ ਸਪੱਸ਼ਟ ਸਮਰਥਨ ਦਿਖਾਉਂਦੇ ਹੋਏ, ਅਮਰੀਕੀ ਸਰਕਾਰ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਨਿਊਯਾਰਕ ਟਾਈਮਜ਼ ਨੂੰ ਠੀਕ ਕੀਤਾ।
ਦਰਅਸਲ, ਨਿਊਯਾਰਕ ਟਾਈਮਜ਼ ਨੇ ਇੱਕ ਲੇਖ ਵਿੱਚ ਅੱਤਵਾਦੀਆਂ ਦੀ ਬਜਾਏ ‘Militants’ ਸ਼ਬਦ ਦੀ ਵਰਤੋਂ ਕੀਤੀ ਸੀ। ਨਿਊਯਾਰਕ ਟਾਈਮਜ਼ ਵਿੱਚ ਪਹਿਲਗਾਮ ਕਤਲੇਆਮ ਬਾਰੇ ਇੱਕ ਲੇਖ ਦੀ ਸੁਰਖੀ ਸੀ, ‘ਕਸ਼ਮੀਰ ਵਿੱਚ ਅੱਤਵਾਦੀਆਂ ਨੇ ਘੱਟੋ-ਘੱਟ 24 ਸੈਲਾਨੀਆਂ ਨੂੰ ਮਾਰ ਦਿੱਤਾ’।
ਇਸੇ ਦੇ ਇੱਕ ਸਕ੍ਰੀਨਸ਼ਾਟ ਦਾ ਹਵਾਲਾ ਦਿੰਦੇ ਹੋਏ, ਅਮਰੀਕੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਕਿਹਾ, “ਹੇ, ਨਿਊਯਾਰਕ ਟਾਈਮਜ਼, ਅਸੀਂ ਤੁਹਾਡੇ ਲਈ ਇਸਨੂੰ ਠੀਕ ਕਰ ਦਿੱਤਾ ਹੈ। ਇਹ ਇੱਕ ਅੱਤਵਾਦੀ ਹਮਲਾ ਸੀ। ਭਾਵੇਂ ਇਹ ਭਾਰਤ ਹੋਵੇ ਜਾਂ ਇਜ਼ਰਾਈਲ, ਜਦੋਂ ਅੱਤਵਾਦ ਦੀ ਗੱਲ ਆਉਂਦੀ ਹੈ ਤਾਂ NYT ਅਸਲੀਅਤ ਤੋਂ ਬਾਹਰ ਹੁੰਦਾ ਹੈ।”