20 ਜਨਵਰੀ ਨੂੰ ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵੱਜੋਂ ਅਹੁਦਾ ਲਿਆ ਹੈ। ਇਹ ਅਹੁਦਾ ਲੈਂਦੇ ਹੀ ਟਰੰਪ ਵੱਲੋਂ ਕਈ ਵੱਡੇ ਐਲਾਨ ਕਰ ਦਿੱਤੇ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਉਨ੍ਹਾਂ ਨੇ ਅਹੁਦਾ ਸੰਭਾਲਦੇ ਹੀ ਜੋ ਬਾਇਡੇਨ ਦੇ 78 ਫੈਸਲੇ ਪਲਟ ਦਿੱਤੇ। ਦੂਜੇ ਪਾਸੇ ਇਕ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਅਮਰੀਕਾ ‘ਚ ਰਹਿ ਰਹੇ 18 ਹਜ਼ਾਰ ਨਜਾਇਜ਼ ਭਾਰਤੀ ਪ੍ਰਵਾਸੀ ਉਥੋਂ ਕੱਢੇ ਜਾਣਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਸਹੁੰ ਚੁੱਕਣ ਦੇ ਸਿਰਫ 6 ਘੰਟਿਆਂ ਦੇ ਅੰਦਰ ਹੀ ਬਾਇਡੇਨ ਦੇ 78 ਫੈਸਲਿਆਂ ਨੂੰ ਪਲਟ ਦਿੱਤਾ। ਇਹਨਾਂ ਫੈਸਲਿਆਂ ‘ਚ ਨਜਾਇਜ ਪ੍ਰਵਾਸੀਆਂ ਨੂੰ ਬਾਹਰ ਕੱਢਣਗੇ, ਡਬਲਯੁਐਚਓ ਅਤੇ ਪੈਰਿਸ ਜਲਵਾਯੂ ਸਮਝੌਤਾ ਨਾਲ ਅਮਰੀਕਾ ਨੂੰ ਬਾਹਰ ਕੱਢਣ ਵਰਗੇ ਫੈਸਲੇ ਹਨ।
ਟ੍ਰੰਪ ਨੇ ਬੱਚਿਆਂ ਨੂੰ ਜਨਮਜਾਤ ਨਾਗਰਿਕਤਾ ਨਾ ਦੇਣ ਦਾ ਆਦੇਸ਼ ਵੀ ਦੇ ਦਿੱਤਾ ਹੈ, ਜਿਨ੍ਹਾਂ ਦੇ ਮਾਤਾ ਪਿਤਾ ਅਮਰੀਕਾ ‘ਚ ਨਜ਼ਾਇਜ ਰੂਪ ਨਾਲ ਜਾਂ ਫਿਰ ਅਸਥਾਈ ਵੀਜ਼ਾ ਲੈ ਕੇ ਰਹਿ ਰਹੇ ਹਨ।
ਟ੍ਰੰਪ ਦਾ ਨਵਾਂ ਆਦੇਸ਼ ਅਮਰੀਕੀ ਬੱਚਿਆਂ ਨੂੰ ਮਿਲਣ ਵਾਲੇ ਜਨਮਜਾਤ ਨਾਗਰਿਕਤਾ ਦੇ ਅਧਿਕਾਰ ਨੂੰ ਚੁਣੌਤੀ ਦਿੰਦਾ ਹੈ। ਇਸਨੂੰ ਲਾਗੂ ਕਰਨ ਲਈ 30 ਦਿਨ ਦਾ ਸਮਾਂ ਦਿੱਤਾ ਹੈ।ਅਮਰੀਕੀ ਸੰਵਿਧਾਨ ਦਾ 14ਵਾਂ ਸੰਵਿਧਾਨ, 1868 ਬੱਚਿਆਂ ਦਾ ਜਨਮਜਾਤ ਨਾਗਰਿਕਤਾ ਦੀ ਗਾਰੰਟੀ ਦਿੰਦਾ ਹੈ।
ਅਮਰੀਕਾ ‘ਚ ਰਹਿ ਰਹੇ 18 ਹਜ਼ਾਰ ਤੋਂ ਜ਼ਿਆਦਾ ਨਜਾਇਜ ਪ੍ਰਵਾਸੀ ਵਾਪਸ ਭਾਰਤ ਭੇਜੇ ਜਾਣਗੇ।ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ, ਇਨ੍ਹਾਂ ਦੇ ਕੋਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਲਈ ਸਹੀ ਡਾਕੂਮੈਂਟ ਨਹੀਂ ਹਨ।ਭਾਰਤ ਸਰਕਾਰ ਇਨ੍ਹਾਂ ਦੀ ਪਛਾਣ ਕਰਨ ਤੇ ਵਾਪਸ ਲਿਆਉਣ ਲਈ ਟ੍ਰੰਪ ਪ੍ਰਸ਼ਾਸਨ ਦੇ ਨਾਲ ਕੰਮ ਕਰੇਗੀ।ਭਾਰਤ ਨਹੀਂ ਚਾਹੁੰਦਾ ਕਿ ਨਜਾਇਜ ਨਾਗਰਿਕਾਂ ਦੇ ਮੁੱਦੇ ਦਾ ਐਚ-18 ਤੇ ਸਟੂਡੈਂਟ ਵੀਜ਼ਾ ‘ਤੇ ਅਸਰ ਪਵੇ।