Us Visa: ਅਮਰੀਕਾ ਦਾ ਵੀਜ਼ਾ ਲੈਣਾ ਹੁਣ ਆਸਾਨ ਹੋਣ ਜਾ ਰਿਹਾ ਹੈ। ਤੁਹਾਨੂੰ ਵੀਜ਼ਾ ਇੰਟਰਵਿਊ ਤੋਂ ਨਹੀਂ ਲੰਘਣਾ ਪਏਗਾ, ਯੂਐਸ ਵੀਜ਼ਾ (US VISA) ਪ੍ਰਕਿਰਿਆ ਦਾ ਸਭ ਤੋਂ ਮੁਸ਼ਕਲ ਪੜਾਅ ਇੰਟਰਵਿਊ ਹੈ ਇਸ ਤੋਂ ਛੋਟ ਦਿੱਤੀ ਜਾ ਸਕਦੀ ਹੈ। ਪੜ੍ਹਾਈ ਲਈ ਅਮਰੀਕਾ(US) ਜਾਣ ਵਾਲੇ ਵਿਦਿਆਰਥੀ, ਕੰਮ ਲਈ ਜਾਣ ਵਾਲੇ ਹੁਨਰਮੰਦ ਕਾਮੇ, ਅਮਰੀਕਾ ਜਾਣ ਵਾਲੇ ਸੈਲਾਨੀ ਜਾਂ ਕਾਰੋਬਾਰ ਲਈ ਜਾਣ ਵਾਲੇ ਵਪਾਰੀ। ਭਾਰਤ ਵਿੱਚ ਅਮਰੀਕੀ ਦੂਤਾਵਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅਮਰੀਕੀ ਵੀਜ਼ਾ ਇੰਟਰਵਿਊ ਨੂੰ ਖਤਮ ਕਰਨ ਦੀ ਜਾਣਕਾਰੀ ਦਿੱਤੀ ਹੈ।
ਅਮਰੀਕੀ ਵੀਜ਼ਾ ਇੰਟਰਵਿਊ ਵਿੱਚ ਰਿਆਇਤ ਦੇ ਨਾਲ-ਨਾਲ ਦੂਤਾਵਾਸ ਨੇ ਡ੍ਰੌਪਬਾਕਸ ਦੀ ਸਹੂਲਤ ਬਾਰੇ ਵੀ ਗੱਲ ਕੀਤੀ। ਦਰਅਸਲ, ਇਹ ਛੋਟ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਣ ਲਈ ਤਿਆਰ ਹੈ ਜੋ ਆਪਣਾ ਯੂਐਸ ਵੀਜ਼ਾ (IUS VISA) ਰੀਨਿਊ ਕਰਨਾ ਚਾਹੁੰਦੇ ਹਨ। ਭਾਵ ਜਿਨ੍ਹਾਂ ਨੂੰ ਪਹਿਲਾਂ ਅਮਰੀਕਾ ਦਾ ਵੀਜ਼ਾ ਮਿਲ ਚੁੱਕਾ ਹੈ, ਪਰ ਇਸ ਦੀ ਮਿਆਦ ਪੁੱਗਣ ਵਾਲੀ ਹੈ ਜਾਂ ਹੋ ਚੁੱਕੀ ਹੈ। ਅਜਿਹੇ ਲੋਕਾਂ ਨੂੰ ਦੁਬਾਰਾ ਵੀਜ਼ਾ ਲੈਣ ਲਈ ਇੰਟਰਵਿਊ ਤੋਂ ਛੋਟ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਅਜਿਹੇ ਲੋਕ ਡ੍ਰੌਪਬਾਕਸ ਸਹੂਲਤ ਦੀ ਵਰਤੋਂ ਕਰ ਸਕਦੇ ਹਨ।
ਇਹ ਵੀ ਪੜ੍ਹੋ : Gujarat Election: ਗੁਜਰਾਤ ਚੋਣਾਂ ‘ਚ ਸਪਲਾਈ ਹੋ ਰਹੀ ਚੰਡੀਗੜ੍ਹ ਦੀ ਸ਼ਰਾਬ, 4 ਦਿਨਾਂ ‘ਚ ਫੜੀਆਂ ਗਈਆਂ 500 ਪੇਟੀਆਂ
ਭਾਰਤ ਵਿੱਚ ਅਮਰੀਕੀ ਦੂਤਘਰ ਦੇ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਇੰਟਰਵਿਊ ਵਿੱਚ ਢਿੱਲ ਦੇ ਕੇ ਸਮੇਂ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਅਮਰੀਕਾ ਦੇ ਵੀਜ਼ੇ ਦਾ ਇੰਤਜ਼ਾਰ ਸਮਾਂ ਘਟਾਇਆ ਜਾਵੇਗਾ। ਹਾਲਾਂਕਿ, ਇਸਦੇ ਲਈ ਕੁਝ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ।
ਜਿਨ੍ਹਾਂ ਕੋਲ ਬੀ1 ਅਤੇ ਬੀ2 ਯਾਨੀ ਸੈਰ-ਸਪਾਟਾ ਅਤੇ ਵਪਾਰਕ ਵੀਜ਼ੇ ਹਨ, ਜਿਨ੍ਹਾਂ ਦੀ ਮਿਆਦ ਪਿਛਲੇ 4 ਸਾਲਾਂ ਵਿੱਚ ਖਤਮ ਹੋ ਚੁੱਕੀ ਹੈ, ਉਹ ਵੀ ਡ੍ਰੌਪਬਾਕਸ ਸਹੂਲਤ ਦੀ ਵਰਤੋਂ ਕਰਨ ਦੇ ਯੋਗ ਹੋਣਗੇ ਅਤੇ ਇੰਟਰਵਿਊ ਤੋਂ ਛੁਟਕਾਰਾ ਪਾ ਸਕਣਗੇ।
ਇਸ ਦੇ ਨਾਲ ਹੀ ਇਹ ਸਟੂਡੈਂਟ ਵੀਜ਼ਾ ‘ਤੇ ਵੀ ਲਾਗੂ ਹੋਵੇਗਾ। ਜਿਹੜੇ ਵਿਦਿਆਰਥੀ ਪਹਿਲਾਂ ਵੀਜ਼ਾ ਲੈ ਕੇ ਅਮਰੀਕਾ ਗਏ ਹਨ, ਉਨ੍ਹਾਂ ਨੂੰ ਵੀ ਨਵਿਆਉਣ ਲਈ ਇੰਟਰਵਿਊ ਤੋਂ ਛੋਟ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੂੰ ਬਾਇਓਮੈਟ੍ਰਿਕ ਲਈ ਬੁਲਾਇਆ ਜਾ ਸਕਦਾ ਹੈ, ਜੇਕਰ ਇਹ ਪ੍ਰਕਿਰਿਆ ਪਹਿਲਾਂ ਪੂਰੀ ਨਹੀਂ ਕੀਤੀ ਗਈ ਹੈ।
ਡ੍ਰੌਪਬਾਕਸ ਸਹੂਲਤ ਅਤੇ ਵੀਜ਼ਾ ਇੰਟਰਵਿਊ ਛੋਟ ਤੋਂ ਇਲਾਵਾ, ਅਮਰੀਕੀ ਦੂਤਾਵਾਸ ਹੋਰ ਕੌਂਸਲਰ ਸਟਾਫ ਨੂੰ ਜੋੜ ਰਿਹਾ ਹੈ। ਡ੍ਰੌਪਬਾਕਸ ਕੇਸਾਂ ਨੂੰ ਹੋਰ ਸਥਾਨਾਂ ‘ਤੇ ਵੀ ਭੇਜ ਰਿਹਾ ਹੈ। ਤਾਂ ਜੋ ਭਾਰਤੀਆਂ ਲਈ ਅਮਰੀਕਾ ਦੇ ਵੀਜ਼ੇ ਦੀ ਉਡੀਕ ਦਾ ਸਮਾਂ ਘਟਾਇਆ ਜਾ ਸਕੇ। ਦੂਤਾਵਾਸ ਦੇ ਅਧਿਕਾਰੀ ਮੁਤਾਬਕ ਅਮਰੀਕੀ ਵੀਜ਼ਾ ਉਡੀਕ ਸਮਾਂ 450 ਦਿਨ ਯਾਨੀ 15 ਮਹੀਨੇ ਤੋਂ ਘਟ ਕੇ 9 ਮਹੀਨੇ ਰਹਿ ਗਿਆ ਹੈ।
ਇਹ ਵੀ ਪੜ੍ਹੋ : Bartania: ਬਰਤਾਨੀਆ ‘ਚ ਫੌਜ਼ੀਆਂ ਨੂੰ 100 ਸਾਲਾਂ ਬਾਅਦ ਪਹਿਲੀ ਵਾਰ ‘ਨਿੱਤਨੇਮ ਗੁਟਕਾ’ ਸਾਹਿਬ ਹੋਇਆ ਜਾਰੀ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h