[caption id="attachment_106625" align="alignnone" width="800"]<img class="size-full wp-image-106625" src="https://propunjabtv.com/wp-content/uploads/2022/12/turmeric-water-recipe-turmeric-water-benefits.jpg" alt="" width="800" height="534" /> ਠੰਡ ਦੇ ਮੌਸਮ 'ਚ, ਖਾਸ ਕਰਕੇ ਸਵੇਰੇ, ਹਲਦੀ ਦਾ ਪਾਣੀ ਤੁਹਾਨੂੰ ਫਲੂ ਤੇ ਜ਼ੁਕਾਮ ਤੋਂ ਦੂਰ ਰੱਖਦਾ ਹੈ। ਹਲਦੀ 'ਚ ਪਾਣੀ ਮਿਲਾ ਕੇ ਪੀਣ ਨਾਲ ਜ਼ਖ਼ਮ ਜਲਦੀ ਠੀਕ ਹੁੰਦਾ ਹੈ।[/caption] [caption id="attachment_106626" align="alignnone" width="1200"]<img class="size-full wp-image-106626" src="https://propunjabtv.com/wp-content/uploads/2022/12/turmeric.webp" alt="" width="1200" height="900" /> ਇਸ ਤੋਂ ਇਲਾਵਾ ਇਹ ਜੋੜਾਂ ਦੇ ਦਰਦ ਤੇ ਗਠੀਆ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿੰਦਾ ਹੈ। ਹਲਦੀ ਦਾ ਪਾਣੀ ਸਰੀਰ 'ਚ ਚਰਬੀ ਨੂੰ ਜਮ੍ਹਾ ਹੋਣ ਤੋਂ ਵੀ ਰੋਕਦਾ ਹੈ, ਜਿਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।[/caption] [caption id="attachment_106627" align="alignnone" width="770"]<img class="size-full wp-image-106627" src="https://propunjabtv.com/wp-content/uploads/2022/12/haldi.jpg" alt="" width="770" height="533" /> ਆਯੁਰਵੇਦ 'ਚ ਵੀ ਹਲਦੀ ਨੂੰ ਸਭ ਤੋਂ ਵਧੀਆ ਕੁਦਰਤੀ ਐਂਟੀਬਾਇਓਟਿਕ ਮੰਨਿਆ ਗਿਆ ਹੈ। ਹਲਦੀ 'ਚ ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਇਹ ਇਨਫੈਕਸ਼ਨ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਇਹ ਕਮਜ਼ੋਰੀ ਤੇ ਸਰੀਰ ਦੇ ਦਰਦ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੈ।[/caption] [caption id="attachment_106629" align="alignnone" width="600"]<img class="size-full wp-image-106629" src="https://propunjabtv.com/wp-content/uploads/2022/12/turmeric-1.webp" alt="" width="600" height="450" /> ਚਿਹਰੇ 'ਤੇ ਹਲਦੀ ਲਗਾਉਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ, ਉਸੇ ਤਰ੍ਹਾਂ ਹਲਦੀ ਚਮੜੀ ਨੂੰ ਅੰਦਰੋਂ ਨਿਖਾਰ ਦਿੰਦੀ ਹੈ। ਹਲਦੀ ਦੇ ਐਂਟੀ-ਬੈਕਟੀਰੀਅਲ ਗੁਣ ਚਮੜੀ 'ਤੇ ਜਮ੍ਹਾ ਬੈਕਟੀਰੀਆ ਨੂੰ ਮਾਰ ਦਿੰਦੇ ਹਨ, ਜਿਸ ਨਾਲ ਫੋੜਿਆਂ ਤੇ ਮੁਹਾਸੇ ਤੋਂ ਰਾਹਤ ਮਿਲਦੀ ਹੈ।[/caption] [caption id="attachment_106630" align="alignnone" width="1100"]<img class="size-full wp-image-106630" src="https://propunjabtv.com/wp-content/uploads/2022/12/turmeric-root-and-powder.jpg" alt="" width="1100" height="734" /> ਹਲਦੀ ਦੀ ਚਾਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਬੀ, ਸੀ, ਓਮੇਗਾ-3 ਫੈਟੀ ਐਸਿਡ ਅਲਫ਼ਾ-ਲਿਨੋਲੀਕ ਐਸਿਡ, ਫਾਈਬਰ, ਪੋਟਾਸ਼ੀਅਮ ਅਤੇ ਆਇਰਨ ਹੁੰਦਾ ਹੈ। ਇਹ ਸੋਜ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੈ।[/caption] [caption id="attachment_106631" align="alignnone" width="900"]<img class="size-full wp-image-106631" src="https://propunjabtv.com/wp-content/uploads/2022/12/halddii.jpg" alt="" width="900" height="506" /> ਹਲਦੀ ਕੈਂਸਰ, ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਦੇ ਖਤਰਿਆਂ ਨੂੰ ਵੀ ਦੂਰ ਕਰਦੀ ਹੈ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਹਲਦੀ ਵਾਲੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ।[/caption] [caption id="attachment_106635" align="alignnone" width="768"]<img class="size-full wp-image-106635" src="https://propunjabtv.com/wp-content/uploads/2022/12/haldi-good-for-hairs.jpg" alt="" width="768" height="488" /> ਠੰਡ 'ਚ ਅਕਸਰ ਲੋਕਾਂ ਨੂੰ ਡੈਂਡਰਫ ਦੀ ਸਮੱਸਿਆ ਹੁੰਦੀ ਹੈ। ਜੇਕਰ ਤੁਸੀਂ ਕਿਸੇ ਵੀ ਤੇਲ 'ਚ ਇਕ ਚੁਟਕੀ ਹਲਦੀ ਮਿਲਾ ਕੇ ਵਾਲਾਂ 'ਤੇ ਲਗਾਓ ਤਾਂ ਡੈਂਡਰਫ ਤੋਂ ਛੁਟਕਾਰਾ ਮਿਲੇਗਾ। ਹਲਦੀ ਨੂੰ ਕਿਸੇ ਵੀ ਫੇਸ ਪੈਕ, ਦੁੱਧ ਜਾਂ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਵੀ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ। ਇਸ ਨਾਲ ਚਿਹਰੇ ਦਾ ਰੰਗ ਸਾਫ ਹੁੰਦਾ ਹੈ ਅਤੇ ਗਲੋ ਵਧਦੀ ਹੈ।[/caption]