ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ’ਤੇ ਵਿਜੀਲੈਂਸ ਸ਼ਿਕੰਜਾ ਕੱਸ ਰਹੀ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਮੀਨੂੰ ਮਲਹੋਤਰਾ ਨੂੰ ਨਾਮਜ਼ਦ ਕੀਤਾ ਹੈ। ਮੀਨੂੰ ਮਲਹੋਤਰਾ ਕਈ ਦਿਨਾਂ ਤੋਂ ਫਰਾਰ ਹੈ। ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਬਾਬੇ ਕੋਲ ਪਹੁੰਚੇ ਗਾਇਕ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਆਪਣੇ ਦੁੱਖ ਦਰਦ (ਵੀਡੀਓ)
ਬੁੱਧਵਾਰ ਨੂੰ ਵਿਜੀਲੈਂਸ ਬਿਊਰੋ ਨੂੰ ਮੀਨੂੰ ਮਲਹੋਤਰਾ ਦੀਆਂ 6 ਜਾਇਦਾਦਾਂ ਦੇ ਵੇਰਵੇ ਮਿਲੇ ਹਨ। ਇਹ ਸਾਰੀਆਂ ਜਾਇਦਾਦਾਂ ਸ਼ਹਿਰ ਦੇ ਪੌਸ਼ ਖੇਤਰ ਵਿੱਚ ਹਨ ਅਤੇ ਇਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ। ਇਨ੍ਹਾਂ ਵਿਚ ਇਕ ਕੰਪਲੈਕਸ ਵੀ ਹੈ। ਉਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੀਨੂੰ ਮਲਹੋਤਰਾ ਨੇ ਇਹ ਜਾਇਦਾਦ ਕਦੋਂ ਬਣਾਈ ਸੀ ਅਤੇ ਉਸ ਨੇ ਇਸ ਲਈ ਪੈਸੇ ਕਿੱਥੋਂ ਲਏ ਸਨ? ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਮੀਨੂੰ ਮਲਹੋਤਰਾ ਨੇ ਇਹ ਸਾਰੀ ਜਾਇਦਾਦ ਭਾਰਤ ਭੂਸ਼ਣ ਆਸ਼ੂ ਦੇ ਮੰਤਰੀ ਬਣਨ ਤੋਂ ਬਾਅਦ ਬਣਾਈ ਸੀ।
ਵਿਜੀਲੈਂਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਮੀਨੂੰ ਮਲਹੋਤਰਾ ਨੇ ਕੁਝ ਜ਼ਮੀਨ ਆਪਣੇ ਰਿਸ਼ਤੇਦਾਰਾਂ ਦੇ ਨਾਂ ‘ਤੇ ਵੀ ਲਈ ਹੋਈ ਹੈ। ਅਜਿਹੇ ਰਿਸ਼ਤੇਦਾਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ ਜ਼ਹਿਰੀਲੇ ਭੋਜਨ ਕਾਰਨ ਦਿਵਿਆਂਗ ਸਕੂਲ ਦੇ ਦੋ ਵਿਦਿਆਰਥੀਆਂ ਦੀ ਮੌਤ, ਖਿਚੜੀ ਖਾਣ ਨਾਲ ਵਿਗੜੀ ਸੀ ਸਿਹਤ
ਮੀਨੂੰ ਦੀ ਮੁੱਖ ਭੂਮਿਕਾ
ਵਿਜੀਲੈਂਸ ਦੀ ਜਾਂਚ ਅਨੁਸਾਰ ਇਸ ਘੁਟਾਲੇ ਵਿੱਚ ਤਤਕਾਲੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ਦੀ ਸਭ ਤੋਂ ਅਹਿਮ ਭੂਮਿਕਾ ਸੀ। ਟੈਂਡਰ ਲਈ ਵਪਾਰੀਆਂ ਨੂੰ ਲੱਭਣ ਤੋਂ ਲੈ ਕੇ ਰੇਟ ਤੈਅ ਕਰਨ ਤੱਕ ਸਾਰਾ ਕੰਮ ਮੀਨੂੰ ਨੇ ਹੀ ਕੀਤਾ ਸੀ। ਸੌਦਾ ਤੈਅ ਹੋਣ ਤੋਂ ਬਾਅਦ ਮੀਨੂ ਪੈਸਿਆਂ ਦਾ ਲੈਣ-ਦੇਣ ਵੀ ਮੀਨੂੰ ਹੀ ਕਰਦਾ। ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਹਿੱਸੇਦਾਰੀ ਤਬਦੀਲ ਕਰਨਾ ਉਸ ਦਾ ਕੰਮ ਸੀ। ਜਵਾਹਰ ਨਗਰ ਕੈਂਪ ਵਿੱਚ ਅੱਧੀ ਤੋਂ ਵੱਧ ਜ਼ਿੰਦਗੀ ਬਿਤਾਉਣ ਵਾਲਾ ਮੀਨੂੰ ਕੁਝ ਮਹੀਨਿਆਂ ਤੋਂ ਨਿਊ ਮਾਡਲ ਟਾਊਨ ਵਿੱਚ ਕੋਠੀ ਬਣਾ ਰਿਹਾ ਸੀ। ਵਿਜੀਲੈਂਸ ਵੱਲੋਂ ਇਸ ਕੋਠੀ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ 4 ਦਿਨ ਦੇ ਰਿਮਾਂਡ ‘ਤੇ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਕਿਹਾ ਹੈ ਕਿ ਮੀਨੂੰ ਮਲਹੋਤਰਾ ਆਸ਼ੂ ਦੇ ਪੀਏ ਨਹੀਂ ਹਨ।