ਮੋਗਾ ਜਿਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਚ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਪਿੰਡ ਚੁੱਗਾ ਖੁਰਦ ਦੀ ਸਰਪੰਚ ਅਤੇ ਉਸਦੇ ਪਤੀ ਨੇ ਜਾਲੀ ਦਸਤਾਵੇਜ ਬਣਵਾ ਕੇ ਚੋਣ ਜਿੱਤ ਲਈ।
ਦੱਸ ਦੇਈਏ ਕਿ ਜਾਲੀ ਦਸਤਾਵੇਜ ਬਣਵਾ ਕੇ ਚੋਣ ਪਿੰਡ ਦੀ ਮਹਿਲਾ ਸਰਪੰਚ ਸਮੇਤ ਛੇ ਜਣਿਆਂ ਦੇ ਉੱਤੇ ਜਾਲੀ ਦਾਸਤਾਵੇਜ ਤਿਆਰ ਕਰਕੇ ਚੋਣਾਂ ਲੜਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਅਤੇ ਪੰਜ ਲੋਕਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਜਾਣਕਾਰੀ ਦਿੰਦੇ ਹੋਏ DSP ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਸਾਨੂੰ ਪਿੰਡ ਚੁੱਗਾ ਖੁਰਦ ਦੇ ਰਹਿਣ ਵਾਲੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਦੀ ਸਰਪੰਚ ਕੁਲਦੀਪ ਕੌਰ ਅਤੇ ਉਸਦੇ ਪਤੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਜਾਲੀ ਨੋ ਡਿਊ ਸਰਟੀਫਿਕੇਟ ਤਿਆਰ ਕਰਵਾਇਆ ਗਿਆ ਸੀ।
ਕੁਲਦੀਪ ਕੌਰ ਕਨੇਡਾ ਵਿੱਚ ਸੀ ਅਤੇ ਤਿੰਨ ਅਕਤੂਬਰ ਨੂੰ ਹੀ ਵਾਪਸ ਭਾਰਤ ਆਈ ਸੀ ਅਤੇ 15 ਅਕਤੂਬਰ ਨੂੰ ਵੋਟਾਂ ਪੈਣੀਆਂ ਸਨ ਨੋ ਡਿਊ ਸਰਟੀਫਿਕੇਟ ਦੇ ਉੱਪਰ ਕੁਲਦੀਪ ਕੌਰ ਦੇ ਪਤੀ ਦੁਆਰਾ ਆਪਣੇ ਸਾਥੀਆਂ ਨਾਲ ਮਿਲ ਕੇ ਜਾਲੀ ਦਸਤਖਤ ਕਰਵਾਏ ਅਤੇ ਨੋ ਡਿਊ ਸਰਟੀਫਿਕੇਟ ਹਾਸਿਲ ਕੀਤਾ ਤਫਤੀਸ਼ ਦੌਰਾਨ ਇਲਜਾਮ ਸਹੀ ਪਾਏ ਗਏ ਜਿਸਦੇ ਚਲਦੇ ਕੁਲਦੀਪ ਕੌਰ ਉਸਦੇ ਪਤੀ ਰਜਿੰਦਰ ਸਿੰਘ ਲਵਦੀਪ ਸਿੰਘ ਪਵਨਦੀਪ ਕੌਰ ਤਰਨਪ੍ਰੀਤ ਕੌਰ ਗੁਰਮੀਤ ਕੌਰ ਨੂੰ ਦੋਸ਼ੀ ਪਾਇਆ ਗਿਆ ਲਵਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੰਜਾਂ ਦੀ ਗਿਰ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।