Clash between two communities in Nuh: ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਸੋਮਵਾਰ ਨੂੰ ਦੋ ਭਾਈਚਾਰਿਆਂ ਵਿਚਾਲੇ ਮਾਮੂਲੀ ਝਗੜਾ ਹੋ ਗਿਆ, ਜਿਸ ਤੋਂ ਬਾਅਦ ਇਲਾਕੇ ‘ਚ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ। ਦੱਸ ਦੇਈਏ ਕਿ ਨੂਹ ਜ਼ਿਲ੍ਹੇ ਦੇ ਪਿੰਡ ਖੇੜਾ ਖਲੀਲਪੁਰ ਵਿੱਚ ਦੋ ਧਿਰਾਂ ਵਿੱਚ ਝਗੜਾ ਇੰਨਾ ਵੱਧ ਗਿਆ ਕਿ ਸਥਿਤੀ ਪੱਥਰਬਾਜ਼ੀ ਅਤੇ ਹਵਾਈ ਫਾਇਰਿੰਗ ਤੱਕ ਪਹੁੰਚ ਗਈ। ਇਸ ਮਾਮਲੇ ‘ਚ ਸ਼ਿਕਾਇਤ ਦੇ ਆਧਾਰ ‘ਤੇ 63 ਨਾਮੀ ਅਤੇ 10 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਨੂਹ ਜ਼ਿਲੇ ਦੇ ਖੇੜਾ ਖਲੀਲਪੁਰ ਪਿੰਡ ‘ਚ ਹੋਈ ਹਿੰਸਕ ਝੜਪ ‘ਚ 9 ਲੋਕ ਜ਼ਖਮੀ ਹੋਏ। ਕਰੀਬ 2 ਘੰਟੇ ਤੱਕ ਪੱਥਰਬਾਜ਼ੀ ਕੀਤੀ ਗਈ, ਲਾਠੀਆਂ ਦੀ ਵਰਤੋਂ ਕੀਤੀ ਗਈ ਅਤੇ ਗੋਲੀਬਾਰੀ ਵੀ ਹੋਈ। ਨੱਥੂਰਾਮ ਗੁਰਜਰ ਨਾਂ ਦੇ ਵਿਅਕਤੀ ਸਮੇਤ 9 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਗੁਰੂਗ੍ਰਾਮ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ 63 ਨਾਮੀ ਅਤੇ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
#WATCH हरियाणा के नूंह में आज दो गुटों के बीच हुई झड़प के बाद के हालात। pic.twitter.com/DQ8H1FNPEz
— ANI_HindiNews (@AHindinews) July 31, 2023
ਪੁਲfਸ ਮੁਤਾਬਕ ਨੂਹ ਦੇ ਖੇਡਲਾ ਮੋੜ ਨੇੜੇ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ ਨੂੰ ਨੌਜਵਾਨਾਂ ਦੇ ਇ$ਕ ਸਮੂਹ ਨੇ ਰੋਕ ਲਿਆ ਅਤੇ ਪਥਰਾਅ ਸ਼ੁਰੂ ਕਰ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਜਲੂਸ ‘ਚ ਸ਼ਾਮਲ ਕੁਝ ਕਾਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਜਲੂਸ ‘ਚ ਸ਼ਾਮਲ ਲੋਕਾਂ ਨੇ ਨੌਜਵਾਨਾਂ ਨੂੰ ਰੋਕਣ ‘ਤੇ ਉਨ੍ਹਾਂ ‘ਤੇ ਪਥਰਾਅ ਕੀਤਾ। ਜਲਾਭਿਸ਼ੇਕ ਯਾਤਰਾ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਪ੍ਰਧਾਨ ਗਾਰਗੀ ਕੱਕੜ ਨੇ ਸਿਵਲ ਲਾਈਨ, ਗੁਰੂਗ੍ਰਾਮ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਲੂਸ ਦੇ ਨਾਲ ਪੁਲਿਸ ਦੀ ਟੁਕੜੀ ਵੀ ਤਾਇਨਾਤ ਸੀ।
ਨੂਹ-ਹੋਡਲ ਰਸਤਾ ਕੀਤਾ ਗਿਆ ਡਾਈਵਰਟ
ਹੰਗਾਮੇ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਕਈ ਸਰਕਾਰੀ ਵਾਹਨਾਂ ਦੀ ਭੰਨਤੋੜ ਕੀਤੀ ਗਈ। ਭੀੜ ਵੱਲੋਂ ਕੁਝ ਨਿੱਜੀ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਹਾਈ ਅਲਰਟ ‘ਤੇ ਹੈ। ਕਰੀਬ 1000 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਗੋਲੀ ਵੀ ਚਲਾਈ। ਘਟਨਾ ਤੋਂ ਬਾਅਦ ਨੂਹ ਸ਼ਹਿਰ ਪੂਰੀ ਤਰ੍ਹਾਂ ਸੁੰਨਸਾਨ ਹੈ। ਬਾਜ਼ਾਰਾਂ ਨੂੰ ਤਾਲੇ ਲੱਗੇ ਹੋਏ ਹਨ। ਇਲਾਕੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਦੌਰਾਨ ਨੂਹ-ਹੋਡਲ ਰਾਹ ਡਾਈਵਰਟ ਕੀਤਾ ਗਿਆ ਹੈ।
#WATCH हम लोगों से शांति बनाए रखने और अफवाहों पर ध्यान न देने की अपील कर रहे हैं। स्थिति दुर्भाग्यपूर्ण है। प्रशासन और पुलिस की ऐसी नाकामी मैंने कभी नहीं देखी: नूंह से कांग्रेस विधायक चौधरी आफताब अहमद, हरियाणा pic.twitter.com/bOYbLqbvLc
— ANI_HindiNews (@AHindinews) July 31, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h