ਬੁੱਧਵਾਰ, ਜੁਲਾਈ 22, 2026 04:00 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ICC ODI Rankings: ਟੌਪ 4 ਬੱਲੇਬਾਜ਼ਾਂ ‘ਚ ਵਿਰਾਟ ਕੋਹਲੀ ਦੀ ਐਂਟਰੀ, ਗੇਂਦਬਾਜ਼ਾਂ ‘ਚ ਮੁਹੰਮਦ ਸਿਰਾਜ ਤੀਜੇ ਨੰਬਰ ‘ਤੇ

Virat Kohli and Mohammed Siraj: ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਦੋ ਸੈਂਕੜਿਆਂ ਦੀ ਮਦਦ ਨਾਲ 283 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਨੂੰ ਆਈਸੀਸੀ ਦੀ ਤਾਜ਼ਾ ਵਨਡੇ ਬੱਲੇਬਾਜ਼ੀ ਰੈਂਕਿੰਗ 'ਚ ਚਾਰ ਸਥਾਨ ਦਾ ਫਾਇਦਾ ਹੋਇਆ ਹੈ।

by ਮਨਵੀਰ ਰੰਧਾਵਾ
ਜਨਵਰੀ 18, 2023
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
Virat Kohli and Mohammed Siraj: ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਦੋ ਸੈਂਕੜਿਆਂ ਦੀ ਮਦਦ ਨਾਲ 283 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਨੂੰ ਆਈਸੀਸੀ ਦੀ ਤਾਜ਼ਾ ਵਨਡੇ ਬੱਲੇਬਾਜ਼ੀ ਰੈਂਕਿੰਗ 'ਚ ਚਾਰ ਸਥਾਨ ਦਾ ਫਾਇਦਾ ਹੋਇਆ ਹੈ।
ਕੋਹਲੀ ਅੱਠਵੇਂ ਤੋਂ ਚੌਥੇ ਸਥਾਨ 'ਤੇ ਪਹੁੰਚ ਗਏ। ਗੇਂਦਬਾਜ਼ੀ ਰੈਂਕਿੰਗ 'ਚ ਮੁਹੰਮਦ ਸਿਰਾਜ ਨੂੰ 15 ਸਥਾਨ ਦਾ ਫਾਇਦਾ ਹੋਇਆ ਹੈ। ਉਹ ਗੇਂਦਬਾਜ਼ੀ ਰੈਂਕਿੰਗ 'ਚ ਨੰਬਰ-3 'ਤੇ ਆ ਗਿਆ ਹੈ।
ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਪਾਕਿਸਤਾਨ ਦੇ ਬਾਬਰ ਆਜ਼ਮ (887) ਸਿਖਰ 'ਤੇ ਹਨ। ਇੱਥੇ ਦੂਜੇ ਤੇ ਤੀਜੇ ਨੰਬਰ 'ਤੇ ਪ੍ਰੋਟੀਆਜ਼ ਬੱਲੇਬਾਜ਼ਾਂ ਦਾ ਕਬਜ਼ਾ ਹੈ। ਰਾਸੀ ਵੈਨ ਡੇਰ ਡੁਸਨ (766) ਦੂਜੇ ਸਥਾਨ 'ਤੇ ਤੇ ਕਵਿੰਟਨ ਡਿਕੌਕ (759) ਤੀਜੇ ਸਥਾਨ 'ਤੇ ਹੈ।
ਵਿਰਾਟ ਕੋਹਲੀ (750) ਚੌਥੇ ਸਥਾਨ 'ਤੇ ਹੈ। ਇਸ ਤੋਂ ਬਾਅਦ ਟੌਪ-10 ਵਿੱਚ ਡੇਵਿਡ ਵਾਰਨਰ (747), ਇਮਾਮ-ਉਲ-ਹੱਕ (740), ਕੇਨ ਵਿਲੀਅਮਸਨ (721), ਸਟੀਵ ਸਮਿਥ (719), ਜੌਨੀ ਬੇਅਰਸਟੋ (710) ਅਤੇ ਰੋਹਿਤ ਸ਼ਰਮਾ (704) ਸ਼ਾਮਲ ਹਨ।
ਸ਼ੁਭਮਨ ਗਿੱਲ ਨੂੰ ਬੱਲੇਬਾਜ਼ੀ ਰੈਂਕਿੰਗ ਵਿੱਚ ਵੀ 10 ਸਥਾਨ ਦਾ ਫਾਇਦਾ ਹੋਇਆ ਹੈ। ਇਸ ਬੱਲੇਬਾਜ਼ ਨੇ ਸ਼੍ਰੀਲੰਕਾ ਖਿਲਾਫ ਤਿੰਨ ਵਨਡੇ ਮੈਚਾਂ 'ਚ 200 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਉਹ ਹੁਣ 26ਵੇਂ ਰੈਂਕ 'ਤੇ ਆ ਗਿਆ ਹੈ।
ਮੁਹੰਮਦ ਸਿਰਾਜ ਨੇ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ 9 ਵਿਕਟਾਂ ਲਈਆਂ ਸੀ। ਇਸ ਦੌਰਾਨ ਉਸ ਦਾ ਇਕਾਨਮੀ ਰੇਟ ਵੀ ਸ਼ਾਨਦਾਰ ਰਿਹਾ। ਇਸ ਦਾ ਫਾਇਦਾ ਇਹ ਹੈ ਕਿ ਉਹ ਆਪਣੇ ਕਰੀਅਰ ਦੇ ਸਰਵੋਤਮ ਰੇਟਿੰਗ ਅੰਕ (685) ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਇਹ 28 ਸਾਲਾ ਗੇਂਦਬਾਜ਼ ਪਹਿਲਾਂ 18ਵੇਂ ਸਥਾਨ 'ਤੇ ਸੀ।
ਗੇਂਦਬਾਜ਼ਾਂ 'ਚ ਟ੍ਰੈਂਟ ਬੋਲਟ (730) ਪਹਿਲੇ ਨੰਬਰ 'ਤੇ ਹਨ। ਦੂਜੇ ਨੰਬਰ 'ਤੇ ਆਸਟਰੇਲੀਆ ਦਾ ਜੋਸ ਹੇਜ਼ਲਵੁੱਡ (727) ਆਉਂਦਾ ਹੈ। ਮੁਹੰਮਦ ਸਿਰਾਜ (685) ਤੀਜੇ ਨੰਬਰ 'ਤੇ ਹੈ। ਇਸ ਦੇ ਨਾਲ ਹੀ ਮਿਸ਼ੇਲ ਸਟਾਰਕ (665) ਚੌਥੇ ਸਥਾਨ 'ਤੇ ਮੌਜੂਦ ਹੈ।
ਰਾਸ਼ਿਦ ਖ਼ਾਨ (659), ਐਡਮ ਜ਼ਾਂਪਾ (655), ਸ਼ਾਕਿਬ ਅਲ ਹਸਨ (652), ਮੈਟ ਹੈਨਰੀ (643) ਅਤੇ ਸ਼ਾਹੀਨ ਅਫਰੀਦੀ (641) ਚੋਟੀ ਦੇ-10 ਗੇਂਦਬਾਜ਼ਾਂ ਵਿੱਚ ਮੌਜੂਦ ਹਨ।
ਭਾਰਤੀ ਸਪਿਨਰ ਕੁਲਦੀਪ ਯਾਦਵ ਦੀ ਗੇਂਦਬਾਜ਼ੀ ਰੈਂਕਿੰਗ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। ਕੁਲਦੀਪ ਨੇ 7 ਸਥਾਨਾਂ ਦੀ ਛਾਲ ਮਾਰ ਕੇ 21ਵਾਂ ਰੈਂਕ ਹਾਸਲ ਕੀਤਾ ਹੈ।
Virat Kohli and Mohammed Siraj: ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਦੋ ਸੈਂਕੜਿਆਂ ਦੀ ਮਦਦ ਨਾਲ 283 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਨੂੰ ਆਈਸੀਸੀ ਦੀ ਤਾਜ਼ਾ ਵਨਡੇ ਬੱਲੇਬਾਜ਼ੀ ਰੈਂਕਿੰਗ ‘ਚ ਚਾਰ ਸਥਾਨ ਦਾ ਫਾਇਦਾ ਹੋਇਆ ਹੈ।
ਕੋਹਲੀ ਅੱਠਵੇਂ ਤੋਂ ਚੌਥੇ ਸਥਾਨ ‘ਤੇ ਪਹੁੰਚ ਗਏ। ਗੇਂਦਬਾਜ਼ੀ ਰੈਂਕਿੰਗ ‘ਚ ਮੁਹੰਮਦ ਸਿਰਾਜ ਨੂੰ 15 ਸਥਾਨ ਦਾ ਫਾਇਦਾ ਹੋਇਆ ਹੈ। ਉਹ ਗੇਂਦਬਾਜ਼ੀ ਰੈਂਕਿੰਗ ‘ਚ ਨੰਬਰ-3 ‘ਤੇ ਆ ਗਿਆ ਹੈ।
ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਪਾਕਿਸਤਾਨ ਦੇ ਬਾਬਰ ਆਜ਼ਮ (887) ਸਿਖਰ ‘ਤੇ ਹਨ। ਇੱਥੇ ਦੂਜੇ ਤੇ ਤੀਜੇ ਨੰਬਰ ‘ਤੇ ਪ੍ਰੋਟੀਆਜ਼ ਬੱਲੇਬਾਜ਼ਾਂ ਦਾ ਕਬਜ਼ਾ ਹੈ। ਰਾਸੀ ਵੈਨ ਡੇਰ ਡੁਸਨ (766) ਦੂਜੇ ਸਥਾਨ ‘ਤੇ ਤੇ ਕਵਿੰਟਨ ਡਿਕੌਕ (759) ਤੀਜੇ ਸਥਾਨ ‘ਤੇ ਹੈ।
ਵਿਰਾਟ ਕੋਹਲੀ (750) ਚੌਥੇ ਸਥਾਨ ‘ਤੇ ਹੈ। ਇਸ ਤੋਂ ਬਾਅਦ ਟੌਪ-10 ਵਿੱਚ ਡੇਵਿਡ ਵਾਰਨਰ (747), ਇਮਾਮ-ਉਲ-ਹੱਕ (740), ਕੇਨ ਵਿਲੀਅਮਸਨ (721), ਸਟੀਵ ਸਮਿਥ (719), ਜੌਨੀ ਬੇਅਰਸਟੋ (710) ਅਤੇ ਰੋਹਿਤ ਸ਼ਰਮਾ (704) ਸ਼ਾਮਲ ਹਨ।
ਗੇਂਦਬਾਜ਼ਾਂ ‘ਚ ਟ੍ਰੈਂਟ ਬੋਲਟ (730) ਪਹਿਲੇ ਨੰਬਰ ‘ਤੇ ਹਨ। ਦੂਜੇ ਨੰਬਰ ‘ਤੇ ਆਸਟਰੇਲੀਆ ਦਾ ਜੋਸ ਹੇਜ਼ਲਵੁੱਡ (727) ਆਉਂਦਾ ਹੈ। ਮੁਹੰਮਦ ਸਿਰਾਜ (685) ਤੀਜੇ ਨੰਬਰ ‘ਤੇ ਹੈ। ਇਸ ਦੇ ਨਾਲ ਹੀ ਮਿਸ਼ੇਲ ਸਟਾਰਕ (665) ਚੌਥੇ ਸਥਾਨ ‘ਤੇ ਮੌਜੂਦ ਹੈ।
ਸ਼ੁਭਮਨ ਗਿੱਲ ਨੂੰ ਬੱਲੇਬਾਜ਼ੀ ਰੈਂਕਿੰਗ ਵਿੱਚ ਵੀ 10 ਸਥਾਨ ਦਾ ਫਾਇਦਾ ਹੋਇਆ ਹੈ। ਇਸ ਬੱਲੇਬਾਜ਼ ਨੇ ਸ਼੍ਰੀਲੰਕਾ ਖਿਲਾਫ ਤਿੰਨ ਵਨਡੇ ਮੈਚਾਂ ‘ਚ 200 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਉਹ ਹੁਣ 26ਵੇਂ ਰੈਂਕ ‘ਤੇ ਆ ਗਿਆ ਹੈ।
ਮੁਹੰਮਦ ਸਿਰਾਜ ਨੇ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 9 ਵਿਕਟਾਂ ਲਈਆਂ ਸੀ। ਇਸ ਦੌਰਾਨ ਉਸ ਦਾ ਇਕਾਨਮੀ ਰੇਟ ਵੀ ਸ਼ਾਨਦਾਰ ਰਿਹਾ। ਇਸ ਦਾ ਫਾਇਦਾ ਇਹ ਹੈ ਕਿ ਉਹ ਆਪਣੇ ਕਰੀਅਰ ਦੇ ਸਰਵੋਤਮ ਰੇਟਿੰਗ ਅੰਕ (685) ਦੇ ਨਾਲ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਇਹ 28 ਸਾਲਾ ਗੇਂਦਬਾਜ਼ ਪਹਿਲਾਂ 18ਵੇਂ ਸਥਾਨ ‘ਤੇ ਸੀ।
ਰਾਸ਼ਿਦ ਖ਼ਾਨ (659), ਐਡਮ ਜ਼ਾਂਪਾ (655), ਸ਼ਾਕਿਬ ਅਲ ਹਸਨ (652), ਮੈਟ ਹੈਨਰੀ (643) ਅਤੇ ਸ਼ਾਹੀਨ ਅਫਰੀਦੀ (641) ਚੋਟੀ ਦੇ-10 ਗੇਂਦਬਾਜ਼ਾਂ ਵਿੱਚ ਮੌਜੂਦ ਹਨ।
ਭਾਰਤੀ ਸਪਿਨਰ ਕੁਲਦੀਪ ਯਾਦਵ ਦੀ ਗੇਂਦਬਾਜ਼ੀ ਰੈਂਕਿੰਗ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। ਕੁਲਦੀਪ ਨੇ 7 ਸਥਾਨਾਂ ਦੀ ਛਾਲ ਮਾਰ ਕੇ 21ਵਾਂ ਰੈਂਕ ਹਾਸਲ ਕੀਤਾ ਹੈ।
Tags: ICC ODI rankingsICC RankingsIndian Cricket NewsMohammed Sirajpro punjab tvpunjabi newssports newsVirat KohliVirat Kohli in ICC ODI Rankings
Share240Tweet150Share60

Related Posts

ਪ੍ਰਧਾਨ ਮੰਤਰੀ ਨੇ ਜਪਾਨ ਓਪਨ 2026 ਦਾ ਖਿਤਾਬ ਜਿੱਤਣ ‘ਤੇ ਪੀਵੀ ਸਿੰਧੂ ਨੂੰ ਦਿੱਤੀ ਵਧਾਈ

ਜੁਲਾਈ 20, 2026

ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ 2026 ਵਿੱਚ ਭਾਰਤ ਦੀ ਝੋਲੀ ਪਏ ਪੰਜ ਸੋਨ ਤਗਮੇ

ਜੁਲਾਈ 13, 2026

IPL 2026: ਹਾਰਦਿਕ ਪੰਡਯਾ ਖਿਲਾਫ ਹੋਈ ਕਾਰਵਾਈ, BCCI ਨੇ ਇਸ ਕਾਰਨ ਲਿਆ ਐਕਸ਼ਨ

ਮਈ 21, 2026

IPL 2026 : ਪੰਜਾਬ ਦੀ ਟੀਮ ਨੇ ਲਗਾਤਾਰ ਛੇਵਾਂ ਮੈਚ ਹਾਰਿਆ

ਮਈ 17, 2026

IPL 2026 ਤੋਂ ਪਹਿਲਾਂ RCB ਪ੍ਰਬੰਧਨ ਦਾ ਵੱਡਾ ਕਦਮ, ਇਸ ਤਰਾਂ ਦਿੱਤੀ ਜਾਵੇਗੀ ਭਗਦੜ ਪੀੜਤਾਂ ਨੂੰ ਸ਼ਰਧਾਂਜਲੀ

ਮਾਰਚ 24, 2026

ਯੁਵਰਾਜ ਅਤੇ ਹਾਰਦਿਕ ਦੀਆਂ AI ਤਸਵੀਰਾਂ ਵਾਇਰਲ, ਹਰਿਮੰਦਰ ਸਾਹਿਬ ਦੀ ਸ਼ਾਨ ‘ਤੇ ਖੜ੍ਹਾ ਵਿਵਾਦ

ਮਾਰਚ 21, 2026
Load More

Recent News

‘DBT ਨੇ ਵਿਚੋਲਿਆਂ ਦੀ ਭੂਮਿਕਾ ਖਤਮ ਕਰਕੇ ਅਤੇ ਲੀਕੇਜ ਤੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾ ਕੇ ਭਲਾਈ ਸਕੀਮਾਂ ਦੇ ਲਾਭ ਪਹੁੰਚਾਉਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ’: ਸੰਸਦ ਮੈਂਬਰ ਸਤਨਾਮ ਸੰਧੂ

ਜੁਲਾਈ 21, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ‘ਨੈਕਸਟਜੈਨ ਨੇਕਸਸ 2026’ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ

ਜੁਲਾਈ 21, 2026

ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ, ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਜਤਿੰਦਰ ਸਿੰਘ

ਜੁਲਾਈ 21, 2026

ਮਾਨ ਸਰਕਾਰ ਵੱਲੋਂ ਔਰਤਾਂ ਦੀ ਮੁਫ਼ਤ ਬੱਸ ਯਾਤਰਾ ‘ਤੇ 298 ਕਰੋੜ ਰੁਪਏ ਖ਼ਰਚ : ਡਾ. ਬਲਜੀਤ ਕੌਰ

ਜੁਲਾਈ 21, 2026

ਵਿਜੀਲੈਂਸ ਬਿਊਰੋ ਨੇ 10000 ਰੁਪਏ ਰਿਸ਼ਵਤ ਲੈਂਦੇ ASI ਨੂੰ ਕੀਤਾ ਗ੍ਰਿਫ਼ਤਾਰ

ਜੁਲਾਈ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.