Bank Balance Check: ਅੱਜ ਦੇ ਸਮੇਂ ‘ਚ ਆਧਾਰ ਕਾਰਡ ਭਾਰਤ ਵਿੱਚ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਦਸਤਾਵੇਜ਼ ਭਾਰਤ ਵਿੱਚ ਕਈ ਹੋਰ ਕੰਮਾਂ ਲਈ ਲਾਜ਼ਮੀ ਹੈ। ਇਸ ਦੇ ਨਾਲ ਹੀ ਬੈਂਕ ਖਾਤਾ ਖੋਲ੍ਹਣ ਲਈ ਵੀ ਆਧਾਰ ਕਾਰਡ ਜ਼ਰੂਰੀ ਹੈ। ਆਧਾਰ ਕਾਰਡ ਦੀ ਮਦਦ ਨਾਲ ਦੇਸ਼ ‘ਚ ਕਈ ਕੰਮ ਕੀਤੇ ਜਾਂਦੇ ਹਨ।
ਇਸ ਦੇ ਨਾਲ ਹੀ ਆਧਾਰ ਕਾਰਡ ਲੋਕਾਂ ਦੀ ਜ਼ਿੰਦਗੀ ‘ਚ ਕਈ ਕੰਮ ਆਸਾਨ ਵੀ ਕਰ ਰਿਹਾ ਹੈ। ਜੇਕਰ ਤੁਸੀਂ ਬੈਂਕ ਬੈਲੇਂਸ ਵੀ ਜਾਣਨਾ ਚਾਹੁੰਦੇ ਹੋ ਤਾਂ ਹੁਣ ਉਹ ਵੀ ਆਧਾਰ ਕਾਰਡ ਦੀ ਮਦਦ ਨਾਲ ਜਾਣਿਆ ਜਾ ਸਕਦਾ ਹੈ। ਇਸ ਦੇ ਲਈ ਕੁਝ ਕਦਮਾਂ ਦਾ ਪਾਲਣ ਕਰਨਾ ਹੋਵੇਗਾ।
ਆਧਾਰ ਕਾਰਡ- ਜੇਕਰ ਕਿਸੇ ਦਾ ਬੈਂਕ ਖਾਤਾ ਹੈ ਤੇ ਉਹ ਔਨਲਾਈਨ ਬੈਂਕਿੰਗ ਲੈਣ-ਦੇਣ ਨਹੀਂ ਕਰਦਾ ਹੈ, ਤਾਂ ਉਸ ਕੋਲ ਬੈਂਕ ਸ਼ਾਖਾ ਜਾਂ ਏਟੀਐਮ ਦੀ ਮਦਦ ਨਾਲ ਆਪਣੇ ਬੈਂਕ ਖਾਤੇ ਵਿੱਚ ਪੈਸੇ ਦੀ ਜਾਣਕਾਰੀ ਲੈਣ ਦਾ ਵਿਕਲਪ ਹੈ। ਹਾਲਾਂਕਿ ਭਾਰਤ ਦੇ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਹ ਆਧਾਰ ਕਾਰਡ ਦੀ ਮਦਦ ਨਾਲ ਬੈਂਕ ਬੈਲੇਂਸ ਵੀ ਚੈੱਕ ਕਰ ਸਕਦੇ ਹਨ।
ਬੈਂਕ– ਹੁਣ ਆਧਾਰ ਕਾਰਡ ਦੀ ਵਰਤੋਂ ਬੈਂਕ ਬੈਲੇਂਸ ਚੈੱਕ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਆਧਾਰ ਕਾਰਡ ਨੂੰ ਬੈਂਕ ਖਾਤੇ ਅਤੇ ਮੋਬਾਈਲ ਨੰਬਰ ਨਾਲ ਵੀ ਲਿੰਕ ਕੀਤਾ ਗਿਆ ਹੈ। ਅਜਿਹੇ ‘ਚ ਘਰ ਬੈਠੇ ਹੀ ਆਧਾਰ ਕਾਰਡ ਦੀ ਮਦਦ ਨਾਲ ਬੈਂਕ ਬੈਲੇਂਸ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਫੋਲੋ ਕਰੋ ਇਹ ਸਟਪਸ
- ਰਜਿਸਟਰਡ ਮੋਬਾਈਲ ਨੰਬਰ ਤੋਂ *99*99*1# ‘ਤੇ ਕਾਲ ਕਰੋ।
- ਹੁਣ ਉੱਥੇ ਆਪਣਾ ਆਧਾਰ ਕਾਰਡ ਨੰਬਰ ਦਰਜ ਕਰੋ।
- ਇਸ ਤੋਂ ਬਾਅਦ ਆਧਾਰ ਕਾਰਡ ਨੰਬਰ ਮੁੜ ਭਰਨਾ ਹੋਵੇਗਾ ਤੇ ਇਸ ਦੀ ਤਸਦੀਕ ਕਰਨੀ ਹੋਵੇਗੀ।
- ਇਸ ਤੋਂ ਬਾਅਦ ਬੈਂਕ ਬੈਲੇਂਸ ਦੇ ਨਾਲ ਐਸਐਮਐਸ ਵੀ ਮਿਲੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h