Health Tips: ਸਰਦੀਆਂ ਵਿੱਚ ਠੰਡ ਤੋਂ ਬਚਣ ਲਈ ਲੋਕ ਗਰਮ ਪਾਣੀ ਨਾਲ ਨਹਾਉਣਾ ਵੀ ਪਸੰਦ ਕਰਦੇ ਹਨ। ਗਰਮ ਸ਼ਾਵਰ ਲੈਣ ਨਾਲ ਦਿਨ ਦੀ ਥਕਾਵਟ ਦੂਰ ਹੁੰਦੀ ਹੈ ਅਤੇ ਤੁਹਾਨੂੰ ਚੰਗੀ ਨੀਂਦ ਲੈਣ ਵਿਚ ਵੀ ਮਦਦ ਮਿਲਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਰਦੀਆਂ ਵਿੱਚ ਆਪਣੇ ਵਾਲ ਗਰਮ ਪਾਣੀ ਨਾਲ ਧੋਂਦੇ ਹਨ। ਇਸ ਨਾਲ ਤੁਹਾਡੇ ਵਾਲਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਵੀ ਕਰ ਰਹੇ ਹੋ ਅਜਿਹਾ ਕੁਝ, ਤਾਂ ਜਾਣੋ ਨੁਕਸਾਨ।
ਗਰਮ ਪਾਣੀ ਨਾਲ ਨਹਾਉਣ ‘ਚ ਕਾਫੀ ਆਰਾਮ ਮਿਲਦਾ ਹੈ ਪਰ ਜੇਕਰ ਤੁਸੀਂ ਵੀ ਵਾਲਾਂ ਨੂੰ ਵੀ ਗਰਮ ਪਾਣੀ ਨਾਲ ਧੋ ਰਹੇ ਹੋ ਤਾਂ ਇਹ ਤੁਹਾਨੂੰ ਨੁਕਸਾਨ ਦੇ ਸਕਦਾ ਹੈ।ਤੁਹਾਡੇ ਵਾਲ ਕਾਫੀ ਹੱਦ ਤੱਕ ਕਮਜ਼ੋਰ ਹੋ ਜਾਂਦੇ ਹਨ।
ਸ਼ੈਪੂ ਕਰਦੇ ਸਮੇਂ ਗਰਮ ਪਾਣੀ ਦਾ ਉਪਯੋਗ ਕਰਨ ਨਾਲ ਤੁਹਾਡੇ ਵਾਲ ਕਾਫੀ ਟੁੱਟਣੇ ਸ਼ੁਰੂ ਹੋ ਜਾਂਦੇ ਹਨ।ਇਹ ਵਾਲਾਂ ਦੀ ਨਮੀ ਨੂੰ ਹਮੇਸ਼ਾ ਦੇ ਲਈ ਖੋ ਲੈਂਦੀ ਹੈ।ਤੁਹਾਡੇ ਵਾਲ ਕਾਫੀ ਡ੍ਰਾਈ ਵੀ ਹੋਣ ਲੱਗਦੇ ਹਨ।
ਵਾਲਾਂ ਨੂੰ ਗਰਮ ਪਾਣੀ ਨਾਲ ਧੋਣ ਨਾਲ ਸੜ ਵੀ ਜਾਂਦੇ ਹਨ ਤੇ ਫਿਰ ਤੁਹਾਡੇ ਵਾਲ ਪੂਰੀ ਤਰ੍ਹਾਂ ਨਾਲ ਖਰਾਬ ਵੀ ਹੋ ਜਾਂਦੇ ਹਨ।ਵਾਲਾਂ ਨੂੰ ਹਲਕੇ ਗੁਣਗੁਣੇ ਪਾਣੀ ਨਾਲ ਹੀ ਤੁਹਾਨੂੰ ਧੋਣੇ ਚਾਹੀਦੇ।
ਜੇਕਰ ਤੁਸੀਂ ਰੋਜ਼ਾਨਾ ਤੁਹਾਡੇ ਵਾਲਾਂ ਨੂੰ ਗਰਮ ਪਾਣੀ ਨਾਲ ਧੋਂਦੇ ਹੋ, ਤਾਂ ਤੁਹਾਨੂੰ ਵਾਲ ਡ੍ਰਾਈ ਹੋਣ ਲੱਗਦੇ ਹਨ ਤੇ ਹੌਲੀ ਹੌਲੀ ਬੇਜ਼ਾਨ ਲਗਦੇ ਹਨ।ਝੜਨ ਦੀ ਕਾਫੀ ਪ੍ਰੇਸ਼ਾਨੀ ਦੇਖਣ ਨੂੰ ਮਿਲਦੀ ਹੈ।
ਗਰਮ ਪਾਣੀ ਦੇ ਇਸਤੇਮਾਲ ਨਾਲ ਸਕੈਲਪ ਨੂੰ ਕਾਫੀ ਨੁਕਸਾਨ ਵੀ ਹੁੰਦਾ ਹੈ।ਜਲਨ, ਰੂਸੀ ਤੇ ਰੈਡਨੇਸ ਵਰਗੀਆਂ ਪ੍ਰੇਸ਼ਾਨੀਆਂ ਦੇਖਣ ਨੂੰ ਤੁਹਾਨੂੰ ਮਿਲਦੀ ਹੈ।ਇਸਲਈ ਤੁਹਾਨੂੰ ਹਮੇਸ਼ਾ ਆਪਣੇ ਵਾਲਾਂ ਨੂੰ ਠੰਡੇ ਪਾਣੀ ਨਾਲ ਧੋਣਾ ਚਾਹੀਦਾ।
Disclaimer: ਪਿਆਰੇ ਪਾਠਕ, ਸਾਡੀ ਇਹ ਖਬਰ ਪੜ੍ਹਨ ਲਈ ਧੰਨਵਾਦ।ਇਹ ਖਬਰ ਤੁਹਾਨੂੰ ਸਿਰਫ਼ ਜਾਗਰੂਕ ਕਰਨ ਦੇ ਮਕਸਦ ਲਈ ਲਿਖੀ ਗਈ ਹੈ।ਅਸੀਂ ਇਸਨੂੰ ਲਿਖਣ ‘ਚ ਘਰੇਲੂ ਨੁਸਖਿਆਂ ਤੇ ਸਧਾਰਨ ਜਾਣਕਾਰੀਆਂ ਦੀ ਮਦਦ ਲਈ ਗਈ।