ਅੱਜ ਕੱਲ੍ਹ ਲੋਕ ਫ਼ੋਨ ਤੇ ਸੋਸ਼ਲ ਮੀਡੀਆ ਦੇ ਆਦੀ ਹੋ ਚੁੱਕੇ ਹਨ।ਹਰ ਕਿਸੇ ਬੱਚੇ, ਬੁੱਢੇ ਤੇ ਹੱਥ ‘ਚ ਫੋਨ ਨਜ਼ਰ ਆਉਂਦਾ ਹੈ।ਮੈਟਰੋ ‘ਚ ਸਫਰ ਕਰਦੇ ਵੀ ਲੋਕ ਆਪਣੇ ਫੋਨ ‘ਤੇ ਰੁੱਝੇ ਰਹਿੰਦੇ ਹਨ।ਸਵੇਰੇ ਉਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਹਰ ਕੋਈ ਆਪਣੇ ਫੋਨ ‘ਚ ਵਿਅਸਤ ਰਹਿੰਦਾ ਹੈ।ਹਾਲਾਂਕਿ ਦੇਰ ਰਾਤ ਤੱਕ ਫੋਨ ਦੀ ਵਰਤੋਂ ਕਰਨਾ ਸਿਹਤ ਲਈ ਚੰਗਾ ਸੰਕੇਤ ਨਹੀਂ ਹੈ।ਹਰ ਕੋਈ , ਵੱਡਾ ਜਾਂ ਛੋਟਾ, ਸ਼ਾਰਟਸ ਵੀਡੀਓਜ਼ ਤੇ ਰੀਲਜ਼ ਲਈ ਪਾਗਲ ਹਨ।ਜੇ ਤੁਸੀਂ ਸੌਣ ਤੋਂ ਪਹਿਲਾਂ ਰੀਲਜ਼ ਦੇਖਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਅੱਖਾਂ ਨਾਲ ਸਬੰਧਤ ਸਮੱਸਿਆਵਾਂ; ਫੋਨ ਤੋਂ ਨਿਕਲਣ ਵਾਲੀ ਰੌਸ਼ਨੀ ਦਾ ਅਸਰ ਅੱਖਾਂ ‘ਤੇ ਪੈਂਦਾ ਹੈ।ਅਜਿਹੇ ‘ਚ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਸਕਦੀ ਹੈ।ਫੋਨ ਦੀ ਵਰਤੋਂ ਕਰਨ ਨਾਲ ਅੱਖਾਂ ਖੁਸ਼ਕ ਹੋ ਜਾਂਦੀਆਂ ਹਨ।ਅੱਖਾ ‘ਚ ਲਾਲੀ ਹੋਣ ਦੀ ਸਮੱਸਿਆ ਹੈ।
ਸਿਰ ਦਰਦ ਦੀ ਸਮੱਸਿਆ: ਫੋਨ ਤੇ ਘੰਟਿਆਂ ਤੱਕ ਵੈਬ ਸੀਰੀਜ਼ ਤੇ ਸਕ੍ਰੋਲਿੰਗ ਕਰਕੇ ਰਿਲੀਜ਼ ਦੇਖਦੇ ਹੋ ਤਾਂ ਸਿਰਦਰਦ ਦਾ ਕਾਰਨ ਬਣ ਸਕਦਾ ਹੈ।ਫੋਨ ਦੀ ਸਕ੍ਰੀਨ ਤੋਂ ਨਿਕਲਣ ਵਾਲੀ ਰੌਸ਼ਨੀ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ।
ਅਨੀਂਦਰੇ ਦੀ ਸਮੱਸਿਆ; ਦੇਰ ਰਾਤ ਤੱਕ ਫੋਨ ਦੀ ਵਰਤੋਂ ਕਰਨ ਤੇ ਸਵੇਰੇ ਜਲਦੀ ਉਠਣ ਕਾਰਨ ਨੀਂਦ ਪੂਰੀ ਨਹੀਂ ਹੁੰਦੀ।
ਮਾਨਸਿਕ ਤਣਾਅ: ਭਾਵੇਂ ਅਸੀਂ ਆਪਣੇ ਦਿਮਾਗ ਨੂੰ ਤਰੋਤਾਜ਼ਾ ਕਰਨ ਲਈ ਕੁਝ ਮਿੰਟ ਰੀਲਜ਼ ਦੇਖਦੇ ਹੋਈਏ ਪਰ ਇਹ ਸਿਹਤ ਲਈ ਖਰਾਬ ਹੈ।ਸੌਣ ਤੋਂ ਪਹਿਲਾਂ ਦੇਰ ਰਾਤ ਤੱਕ ਫੋਨ ਦੀ ਵਰਤੋਂ ਕਰਨ ਨਾਲ ਚਿੜਚਿੜਾਪਨ ਤੇ ਭੁੱਲਣ ਦੀ ਸਮੱਸਿਆ ਹੋ ਸਕਦੀ ਹੈ।