ਪੰਜਾਬ ਪਿਛਲੇ ਕਈ ਦਿਨਾਂ ਤੋਂ ਹੜ੍ਹ ਵਰਗੀ ਸਥਿਤੀ ਨਾਲ ਜੂਝ ਰਿਹਾ ਹੈ ਪਰ ਹੁਣ ਮੌਸਮ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਜਿਸ ਨਾਲ ਪਾਣੀ ਦਾ ਪੱਧਰ ਘੱਟ ਦਾ ਜਾ ਰਿਹਾ ਹੈ ਪਰ ਬੀਤੇ ਦਿਨ ਪਏ ਪੰਜਾਬ ਦੇ ਲਗਭਗ ਕਈ ਸੂਬਿਆਂ ਵਿੱਚ ਮੀਂਹ ਦੇ ਕਾਰਨ ਪਾਣੀ ਨੇ ਇੱਕ ਵਾਰ ਆਪਣਾ ਖਤਰਾ ਵਧ ਦਿੱਤਾ।
ਦੱਸ ਦੇਈਏ ਕਿ ਸਤਲੁਜ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਇੱਕ ਵਾਰ ਫਿਰ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਹਾਲ ਹੀ ਵਿੱਚ ਘਟਣ ਤੋਂ ਬਾਅਦ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਸੀ, ਅਤੇ ਲੋਕ ਆਪਣੇ ਘਰਾਂ ਨੂੰ ਵਾਪਸ ਪਰਤ ਆਏ ਸਨ, ਪਰ ਹੁਣ ਪਾਣੀ ਦਾ ਪੱਧਰ ਫਿਰ ਤੋਂ ਵਧਣ ਲੱਗ ਪਿਆ ਹੈ।
ਦਰਿਆ ਦੇ ਪਾਣੀ ਦਾ ਪੱਧਰ ਪਿਛਲੇ ਦਿਨ ਦੇ ਮੁਕਾਬਲੇ ਲਗਭਗ 25,000 ਕਿਊਸਿਕ ਵਧਿਆ ਹੈ। ਪਿੰਡਾਂ ਦੀਆਂ ਸੜਕਾਂ ਅਤੇ ਗਲੀਆਂ ਜੋ ਪਹਿਲਾਂ ਘੱਟ ਗਈਆਂ ਸਨ, ਹੁਣ ਪਾਣੀ ਨਾਲ ਭਰ ਗਈਆਂ ਹਨ।
ਤੇਜਾ ਰੁਹੇਲਾ, ਗੱਟੀ ਨੰਬਰ 3, ਦੋਨਾ ਨਾਨਕਾ ਅਤੇ ਝੰਗੜ ਭੈਣੀ ਪਿੰਡਾਂ ਵਿੱਚ ਪਾਣੀ ਘਰਾਂ ਤੱਕ ਪਹੁੰਚ ਗਿਆ ਹੈ। ਜਦੋਂ ਕਿ ਐਤਵਾਰ ਤੱਕ ਪਾਣੀ ਦਾ ਵਹਾਅ 100,000 ਕਿਊਸਿਕ ਤੋਂ ਘੱਟ ਸੀ, ਸੋਮਵਾਰ ਅਤੇ ਮੰਗਲਵਾਰ ਨੂੰ ਇਹ ਅਚਾਨਕ ਵਧ ਗਿਆ।