Weather Forecast Today, 20 June, 2023: ਇਨ੍ਹੀਂ ਦਿਨੀਂ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਮੌਸਮ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਕੁਝ ਸੂਬਿਆਂ ‘ਚ ਮੀਂਹ ਨੇ ਸਮੱਸਿਆ ਬਣ ਚੁੱਕੀ ਹੈ, ਉੱਥੇ ਹੀ ਕਈ ਸੂਬਿਆਂ ‘ਚ ਹੀਟਵੇਵ ਅਤੇ ਤੇਜ਼ ਗਰਮੀ ਨੇ ਲੋਕਾਂ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ। ਰਾਜਸਥਾਨ, ਗੁਜਰਾਤ, ਅਸਾਮ, ਸਿੱਕਮ ਵਰਗੇ ਸੂਬਿਆਂ ‘ਚ ਮੀਂਹ ਕਾਰਨ ਤਬਾਹੀ ਦੀ ਸਥਿਤੀ ਬਣੀ ਹੋਈ ਹੈ, ਜਦੋਂ ਕਿ ਬਿਹਾਰ-ਯੂਪੀ ਵਿੱਚ ਕੜਾਕੇ ਦੀ ਗਰਮੀ ਜਾਨਲੇਵਾ ਸਾਬਤ ਹੋਈ ਹੈ।
ਦਿੱਲੀ, ਯੂਪੀ ਸਮੇਤ ਉੱਤਰ ਭਾਰਤ ਦੇ ਸਾਰੇ ਸੂਬਿਆਂ ਵਿੱਚ ਲੋਕ ਮੌਨਸੂਨ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ, ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਕਈ ਰਾਜਾਂ ਦਾ ਮੌਸਮ ਅਜੇ ਵੀ ਬਦਲ ਰਿਹਾ ਹੈ। ਦਿੱਲੀ-ਐਨਸੀਆਰ ਵਿੱਚ ਤੜਕੇ ਮੁੜ ਮੀਂਹ ਪਿਆ। ਇਸ ਕਾਰਨ ਦਿਨ ਭਰ ਰਾਹਤ ਦੀ ਉਮੀਦ ਹੈ। ਹਾਲਾਂਕਿ, ਬਾਅਦ ਵਿੱਚ ਨਮੀ ਵਾਲੇ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਹੈ।
ਦਿੱਲੀ-ਐਨਸੀਆਰ ਵਿੱਚ ਕੱਲ ਸਵੇਰੇ ਮੌਸਮ ਨੇ ਅਚਾਨਕ ਕਰਵਟ ਲੈ ਲਿਆ। ਸਵੇਰੇ ਕਰੀਬ ਦੋ ਘੰਟੇ ਚੰਗੀ ਬਾਰਿਸ਼ ਹੋਈ ਅਤੇ ਫਿਰ ਦਿਨ ਭਰ ਮੌਸਮ ਹਲਕਾ ਰਿਹਾ। ਮੌਸਮ ਵਿਭਾਗ ਨੇ 24-25 ਜੂਨ ਨੂੰ ਵੀ ਮੀਂਹ ਪੈਣ ਦੀ ਗੱਲ ਕਹੀ ਹੈ। ਇਸਦੇ ਨਾਲ ਹੀ ਬੇਸ਼ੱਕ ਗੁਜਰਾਤ ‘ਚ ਬਿਪਰਜੋਏ ਚੱਕਰਵਾਤ ਦਾ ਅਸਰ ਘੱਟ ਹੋ ਗਿਆ ਹੈ ਪਰ ਸ਼ੁੱਕਰਵਾਰ ਤੋਂ ਇਸ ਦਾ ਪ੍ਰਭਾਵ ਤੇ ਪੱਛਮੀ ਗੜਬੜੀ ਦਿੱਲੀ-ਐਨਸੀਆਰ ‘ਚ ਵੀ ਦੇਖਣ ਨੂੰ ਮਿਲੀ।
— RWFC New Delhi (@RWFC_ND) June 19, 2023
ਮੌਨਸੂਨ ਬਾਰੇ ਅਪਡੇਟ ਕੀ ਹੈ?
ਮੌਸਮ ਵਿਭਾਗ ਅਨੁਸਾਰ ਅਗਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਮੌਨਸੂਨ ਬੰਗਾਲ, ਝਾਰਖੰਡ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਦੱਖਣੀ ਪ੍ਰਾਇਦੀਪ ਭਾਰਤ ਦੇ ਕੁਝ ਹਿੱਸਿਆਂ, ਉੜੀਸਾ ਦੇ ਕੁਝ ਹਿੱਸਿਆਂ ਅਤੇ ਗੰਗਾ ਦੇ ਪੱਛਮ ਦੇ ਕੁਝ ਹੋਰ ਹਿੱਸਿਆਂ ਵਿੱਚ ਅੱਗੇ ਵਧ ਸਕਦਾ ਹੈ। ਦੱਸ ਦੇਈਏ ਕਿ ਯੂਪੀ ਵਿੱਚ ਜਿਸ ਤਰ੍ਹਾਂ ਨਾਲ ਗਰਮੀ ਪੈ ਰਹੀ ਹੈ, ਲੋਕ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੌਨਸੂਨ ਦੇ ਮੀਂਹ ਨਾਲ ਗਰਮੀ ਤੋਂ ਰਾਹਤ ਮਿਲੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h