ਪੰਜਾਬ ਵਿੱਚ ਬੀਤੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਸੀ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਬਹੁਤ ਰਾਹਤ ਮਿਲੀ ਸੀ ਪਰ ਕਲ ਤੇ ਪਰਸੋ ਤਾਪਮਾਨ ਵਿੱਚ ਫਿਰ ਵਾਧਾ ਦੇਖਿਆ ਗਿਆ ਹੈ। ਜਿਸ ਰਨ ਸੂਬੇ ਵਿੱਚ ਗਰਮੀ ਫਿਰ ਵੱਧ ਗਈ ਹੈ।
ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ (IMD) ਵੱਲੋਂ ਜੁਲਾਈ 2025 ਲਈ ਜਾਰੀ ਕੀਤੀ ਗਈ ਭਵਿੱਖਬਾਣੀ ਅਨੁਸਾਰ, ਇਸ ਮਹੀਨੇ ਪੰਜਾਬ ਰਾਜ ਵਿੱਚ ਮੌਸਮ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ।
ਪੂਰੇ ਪੰਜਾਬ ਖੇਤਰ ਵਿੱਚ ਮਹੀਨਾਵਾਰ ਔਸਤ ਬਾਰਿਸ਼ ਆਮ ਤੋਂ ਆਮ ਨਾਲੋਂ ਵੱਧ ਰਹਿ ਸਕਦੀ ਹੈ। ਇਸਦਾ ਮਤਲਬ ਹੈ ਕਿ ਜੁਲਾਈ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜੋ ਕਿ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ, ਖਾਸ ਕਰਕੇ ਇਸਨੂੰ ਝੋਨੇ ਲਈ ਚੰਗਾ ਮੰਨਿਆ ਜਾਂਦਾ ਹੈ।
ਪੰਜਾਬ ਨੂੰ ਵੀ ਤਾਪਮਾਨ ਦੇ ਮਾਮਲੇ ਵਿੱਚ ਰਾਹਤ ਮਿਲ ਸਕਦੀ ਹੈ। ਵਿਭਾਗ ਦਾ ਅਨੁਮਾਨ ਹੈ ਕਿ ਰਾਜ ਵਿੱਚ ਮਾਸਿਕ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਘੱਟ ਰਹੇਗਾ। ਦਿਨ ਵੇਲੇ ਤੇਜ਼ ਗਰਮੀ ਤੋਂ ਬਚਾਅ ਰਹੇਗਾ ਅਤੇ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ ਅਤੇ ਗਰਮੀ ਦੀਆਂ ਸਥਿਤੀਆਂ ਲਗਭਗ ਨਾਮਾਤਰ ਰਹਿਣਗੀਆਂ। ਹਾਲਾਂਕਿ, ਮੀਂਹ ਨਾ ਪੈਣ ਕਾਰਨ ਬੁੱਧਵਾਰ ਨੂੰ ਤਾਪਮਾਨ 5 ਡਿਗਰੀ ਵਧ ਗਿਆ। ਅੰਮ੍ਰਿਤਸਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਮੀਂਹ ਪਿਆ ਹੈ।
ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਵੀ ਆਮ ਤੋਂ ਘੱਟ ਜਾਂ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਇਸਦਾ ਮਤਲਬ ਹੈ ਕਿ ਰਾਤਾਂ ਨੂੰ ਮੌਸਮ ਮੁਕਾਬਲਤਨ ਠੰਡਾ ਜਾਂ ਆਰਾਮਦਾਇਕ ਵੀ ਰਹਿ ਸਕਦਾ ਹੈ, ਜੋ ਕਿ ਲਗਾਤਾਰ ਬਾਰਿਸ਼ ਦਾ ਪ੍ਰਭਾਵ ਹੋ ਸਕਦਾ ਹੈ।