Benefits of curry leaf tea: ਅੱਜ ਕੱਲ ਲੋਕ ਕੜ੍ਹੀ ਪੱਤੇ ਦੀ ਬਹੁਤ ਵਰਤੋਂ ਕਰ ਰਹੇ ਨੇ। ਅਜਿਹਾ ਇਸ ਲਈ ਕਿਉਂਕਿ ਇਹ ਭੋਜਨ ਦਾ ਸੁਆਦ ਵਧਾਉਣ ਦਾ ਕੰਮ ਕਰਦਾ ਹੈ। ਕੜ੍ਹੀ ਪੱਤੇ ਦੀ ਵਰਤੋਂ ਮੁੱਖ ਤੌਰ ‘ਤੇ ਸਾਂਬਰ, ਦਾਲ, ਸਬਜ਼ੀਆਂ ਆਦਿ ਵਿੱਚ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਲੋਕ ਕੜ੍ਹੀ ਪੱਤੇ ਦਾ ਜੂਸ ਵੀ ਪੀਂਦੇ ਨੇ। ਪਰ, ਇਕ ਹੋਰ ਚੀਜ਼ ਹੈ ਜੋ ਤੁਸੀਂ ਇਸ ਪੱਤੇ ਤੋਂ ਬਣਾ ਅਤੇ ਪੀ ਸਕਦੇ ਹੋ ਅਤੇ ਉਹ ਹੈ ਕੜ੍ਹੀ ਪੱਤੇ ਤੋਂ ਬਣੀ ਸਿਹਤਮੰਦ ਚਾਹ। ਕੜ੍ਹੀ ਪੱਤੇ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ, ਜੋ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਤੋਂ ਸਾਨੂੰ ਬਚਾਉਂਦੇ ਨੇ।
ਕੜ੍ਹੀ ਪੱਤੇ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜਿਵੇਂ ਆਇਰਨ, ਫਾਸਫੋਰਸ, ਕੈਲਸ਼ੀਅਮ, ਵਿਟਾਮਿਨ ਏ (ਕੈਰੋਟੀਨ), ਵਿਟਾਮਿਨ ਸੀ ਆਦਿ। ਵਿਟਾਮਿਨ ਸੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਅਜਿਹੇ ‘ਚ ਕੜ੍ਹੀ ਪੱਤੇ ਵਾਲੀ ਚਾਹ ਪੀਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।
Benefits of curry leaf tea:
ਦੱਖਣੀ ਭਾਰਤ ਵਿੱਚ ਕੜ੍ਹੀ ਪੱਤੇ ਦੀ ਵਰਤੋਂ ਬਹੁਤ ਕੀਤੀ ਜਾਂਦੀ ਹੈ। ਹਾਲਾਂਕਿ ਹੁਣ ਜ਼ਿਆਦਾਤਰ ਲੋਕਾਂ ਨੇ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਕੜ੍ਹੀ ਪੱਤੇ ਦੀ ਵਰਤੋਂ ਨਾ ਸਿਰਫ ਸਵਾਦ ਲਈ ਕੀਤੀ ਜਾਂਦੀ ਹੈ, ਬਲਕਿ ਇਸ ਸਿਹਤਮੰਦ ਜੜੀ-ਬੂਟੀ ਤੋਂ ਬਣੀ ਚਾਹ ਤੁਹਾਨੂੰ ਕਈ ਸਿਹਤ ਲਾਭ ਵੀ ਹੁੰਦੇ ਹਨ।
ਕੜ੍ਹੀ ਪੱਤੇ ਦੀ ਚਾਹ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਵਿੱਚ ”Mild laxative properties” ਅਤੇ ਪਾਚਕ ਐਨਜ਼ਾਈਮ ਹੁੰਦੇ ਹਨ, ਜੋ ਅੰਤੜੀਆਂ ਦੀ ਗਤੀ ਨੂੰ ਸੁਧਾਰਦੇ ਨੇ।ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਕਬਜ਼, ਗੈਸ ਆਦਿ ਸਮੱਸਿਆਵਾਂ ਵੀ ਕੜ੍ਹੀ ਪੱਤੇ ਦੀ ਚਾਹ ਪੀਣ ਨਾਲ ਠੀਕ ਹੋ ਸਕਦੀਆਂ ਹਨ।
ਜੇਕਰ ਤੁਹਾਨੂੰ ਡਾਇਬਟੀਜ਼ ਹੈ ਅਤੇ ਤੁਸੀਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਕੜ੍ਹੀ ਪੱਤੇ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਕੜ੍ਹੀ ਪੱਤੇ ਦੀ ਚਾਹ ਬਲੱਡ ਸ਼ੂਗਰ ਲੈਵਲ ਨੂੰ ਨਹੀਂ ਵੱਧਣ ਦਿੰਦੀ , ਪਰ ਇਸ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੈ।
ਕੜ੍ਹੀ ਪੱਤੇ ਵਿੱਚ ਜ਼ਿਆਦਾ ਮਾਤਰਾ ‘ਚ ਫੀਨੋਲਿਕਸ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਫ੍ਰੀ ਰੈਡੀਕਲਸ ਦੇ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਐਂਟੀਆਕਸੀਡੈਂਟ ‘ਚ ਮੌਜੂਦ ਤੱਤ ਸਰੀਰ ਨੂੰ ਇਨਫੈਕਸ਼ਨ, ਸੋਜ ਆਦਿ ਤੋਂ ਸੁਰੱਖਿਅਤ ਰੱਖਣ ‘ਚ ਵੀ ਕਾਰਗਰ ਹੁੰਦੇ ਹਨ। ਜੇਕਰ ਤੁਸੀਂ ਬੀਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਕ ਕੱਪਕੜ੍ਹੀ ਪੱਤੇ ਦੀ ਚਾਹ ਦਾ ਸੇਵਨ ਕਰੋ।
ਤੁਸੀਂ ਗਰਭ ਅਵਸਥਾ ਦੌਰਾਨ ਵੀ ਇਸ ਚਾਹ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਪੀਣ ਨਾਲ ਤੁਹਾਨੂੰ ਉਲਟੀ, ਜੀਅ ਕੱਚਾ ਹੋਣਾ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਨਹੀਂ ਹੋਣਾ ਪਵੇਗਾ। ਜੇਕਰ ਤੁਹਾਨੂੰ ਮੋਸ਼ਨ ਸਿਕਨੇਸ ਹੈ ਤਾਂ ਸਫ਼ਰ ਤੋਂ ਪਹਿਲਾਂ ਇਸ ਚਾਹ ਨੂੰ ਪੀਂਦੇ ਰਹੋ ਅਤੇ ਸਫ਼ਰ ਦੌਰਾਨ ਤੁਹਾਨੂੰ ਉਲਟੀ, ਜੀਅ ਕੱਚਾ ਹੋਣ ਦਾ ਅਹਿਸਾਸ ਨਹੀਂ ਹੋਵੇਗਾ।
ਕੜ੍ਹੀ ਪੱਤੇ ਦੀ ਖੁਸ਼ਬੂ ਨਸਾਂ ਨੂੰ ਆਰਾਮ ਦੇਣ ਵਿੱਚ ਮਦਦ ਕਰਦੀ ਹੈ ਅਤੇ ਤਣਾਅ ਤੋਂ ਛੁਟਕਾਰਾ ਪਾ ਕੇ ਇਹ ਮਨ ਅਤੇ ਦਿਮਾਗ ਨੂੰ ਸ਼ਾਂਤ ਕਰਦਾ ਹੈ। ਜੇਕਰ ਤੁਸੀਂ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਕਰਦੇ ਹੋ, ਤਾਂ ਥਕਾਵਟ ਅਤੇ ਤਣਾਅ ਨੂੰ ਦੂਰ ਕਰਨ ਲਈ ਕੜ੍ਹੀ ਪੱਤੇ ਦੀ ਚਾਹ ਦਾ ਇੱਕ ਕੱਪ ਪੀਣ ਦੀ ਕੋਸ਼ਿਸ਼ ਜ਼ਰੂਰ ਕਰੋ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h
iOS: https://apple.co/3F63oER