ਮੰਗਲਵਾਰ, ਅਕਤੂਬਰ 20, 2026 10:09 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

Lohri 2023: ਕੀ ਤੁਸੀਂ ਜਾਣਦੇ ਹੋ ਕਿ ਕੌਣ ਸੀ ਦੁੱਲਾ ਭੱਟੀ ਤੇ ਲੋਹੜੀ ‘ਤੇ ਕਿਉਂ ਦੱਸੀ ਜਾਂਦੀ ਉਸ ਦੀ ਕਹਾਣੀ?

Dulla Bhatti Story on Lohri: ਦੁੱਲਾ ਭੱਟੀ ਦੀ ਕਥਾ ਸੁਣੇ ਬਗੈਰ ਲੋਹੜੀ ਦਾ ਤਿਉਹਾਰ ਅਧੂਰਾ ਮੰਨਿਆ ਜਾਂਦਾ ਹੈ। ਜਾਣੋ ਕੌਣ ਸੀ ਦੁੱਲਾ ਭੱਟੀ ਤੇ ਲੋਹੜੀ 'ਤੇ ਉਸ ਦੀ ਕਹਾਣੀ ਕਿਉਂ ਗਾਈ ਤੇ ਸੁਣਾਈ ਜਾਂਦੀ ਹੈ।

by Gurjeet Kaur
ਜਨਵਰੀ 10, 2023
in ਪੰਜਾਬ
0

Lohri 2023: ਲੋਹੜੀ ਦਾ ਤਿਉਹਾਰ ਹਰ ਸਾਲ ਜਨਵਰੀ ਦੇ ਮਹੀਨੇ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ 13 ਜਨਵਰੀ ਨੂੰ ਆ ਰਿਹਾ ਹੈ। ਇਹ ਤਿਉਹਾਰ ਜਿੱਥੇ ਪੰਜਾਬ ਵਿੱਚ ਮਨਾਇਆ ਜਾਂਦਾ ਹੈ, ਉੱਥੇ ਹੀ ਉੱਤਰੀ ਭਾਰਤ ਦੇ ਕਈ ਸ਼ਹਿਰ ਵੀ ਇਸ ਦੇ ਜਸ਼ਨ ਵਿੱਚ ਰੰਗੇ ਹੋਏ ਹਨ। ਘਰ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ, ਫੁੱਲਾਂ ਤੇ ਰਿਉੜੀਆਂ ਨੂੰ ਅੱਗ ਦੇ ਦੁਆਲੇ ਬੈਠ ਕੇ ਖਾਧਾ ਜਾਂਦਾ ਹੈ ਤੇ ਲੋਕ ਨੱਚਦੇ-ਗਾਉਂਦੇ ਜਸ਼ਨ ਮਨਾਉਂਦੇ ਹਨ।

ਲੋਹੜੀ ਦੇ ਇਨ੍ਹਾਂ ਰਿਵਾਜਾਂ ਚੋਂ ਇੱਕ ਦੁੱਲਾ ਭੱਟੀ ਦੀ ਕਹਾਣੀ ਵੀ ਹੈ। ਕਿਹਾ ਜਾਂਦਾ ਹੈ ਕਿ ਦੁੱਲਾ ਭੱਟੀ ਦੀ ਕਹਾਣੀ ਤੋਂ ਬਗੈਰ ਲੋਹੜੀ ਅਧੂਰੀ ਮੰਨੀ ਜਾਂਦੀ ਹੈ। ਆਬਾਦੀ ਦਾ ਇੱਕ ਵੱਡਾ ਹਿੱਸਾ ਹੈ ਜੋ ਲੋਹੜੀ ਮਨਾਉਂਦੇ ਹਨ ਪਰ ਦੁੱਲਾ ਭੱਟੀ ਤੋਂ ਅਣਜਾਣ ਹਨ। ਆਓ ਜਾਣਦੇ ਹਾਂ ਕਿ ਦੁੱਲਾ ਭੱਟੀ ਕੌਣ ਸੀ ਤੇ ਮਿਥਿਹਾਸ ਅਤੇ ਲੋਕਧਾਰਾ ਦੇ ਆਧਾਰ ‘ਤੇ ਉਸ ਦੀ ਕਹਾਣੀ ਕੀ ਹੈ।

ਦੁੱਲਾ ਭੱਟੀ ਦੀ ਕਹਾਣੀ

ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਦੁੱਲਾ ਭੱਟੀ ਦੇ ਲੋਕ ਗੀਤ ਅਤੇ ਲੋਕ ਗਾਥਾਵਾਂ ਗਾਈਆਂ ਅਤੇ ਸੁਣਾਈਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਦੁੱਲਾ ਭੱਟੀ ਲੋਕਾਂ ਦਾ ਨਾਇਕ ਸੀ, ਇੱਕ ਬਹਾਦਰ ਵਿਅਕਤੀ ਸੀ ਜਿਸ ਨੇ ਆਮ ਆਦਮੀ ਨੂੰ ਕਈ ਮੁਸੀਬਤਾਂ ਤੋਂ ਬਚਾਇਆ।

ਮਿਥਿਹਾਸ ਮੁਤਾਬਕ, ਦੁੱਲਾ ਭੱਟੀ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਪੰਜਾਬ ਵਿੱਚ ਰਹਿਣ ਵਾਲਾ ਇੱਕ ਨੌਜਵਾਨ ਸੀ। ਉਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ਵਿਚ ਧਨਾਢ ਵਪਾਰੀ ਕੁੜੀਆਂ ਇਨ੍ਹਾਂ ਨੂੰ ਵੇਚਣ ਦਾ ਧੰਦਾ ਕਰਦੇ ਸੀ, ਜਿਸ ਨੂੰ ਰੋਕਣ ਦਾ ਕੰਮ ਦੁੱਲਾ ਭੱਟੀ ਨੇ ਕੀਤਾ। ਉਸ ਨੇ ਕੁੜੀਆਂ ਨੂੰ ਇਨ੍ਹਾਂ ਵਪਾਰੀਆਂ ਅਤੇ ਮਾੜੇ ਇਰਾਦਿਆਂ ਵਾਲੇ ਲੋਕਾਂ ਤੋਂ ਬਚਾਇਆ। ਇਸ ਕਾਰਨ ਉਹ ਲੋਕਾਂ ਦਾ ਹੀਰੋ ਬਣ ਗਿਆ।

ਇੱਕ ਹੋਰ ਕਥਾ ਮੁਤਾਬਕ ਇੱਕ ਪਿੰਡ ਵਿਚ ਸੁੰਦਰਦਾਸ ਨਾਂ ਦਾ ਕਿਸਾਨ ਰਹਿੰਦਾ ਸੀ। ਉਨ੍ਹਾਂ ਦੀਆਂ ਦੋ ਧੀਆਂ ਸੀ ਜਿਨ੍ਹਾਂ ਦੇ ਨਾਂ ਸੁੰਦਰੀ ਅਤੇ ਮੁੰਦਰੀ ਸੀ। ਇਨ੍ਹਾਂ ਦੋਵਾਂ ਲੜਕੀਆਂ ਦਾ ਵਿਆਹ ਜ਼ਬਰਦਸਤੀ ਕਰਵਾਇਆ ਜਾ ਰਿਹਾ ਸੀ, ਜਿਸ ਨੂੰ ਦੁੱਲਾ ਭੱਟੀ ਨੇ ਮੌਕੇ ‘ਤੇ ਪਹੁੰਚ ਕੇ ਰੋਕ ਦਿੱਤਾ। ਇਸ ਤੋਂ ਬਾਅਦ ਦੋਵੇਂ ਲੜਕੀਆਂ ਦਾ ਵਿਆਹ ਯੋਗ ਲਾੜਿਆਂ ਨਾਲ ਕੀਤਾ ਗਿਆ।

ਦੁੱਲਾ ਭੱਟੀ ਦੀ ਕਹਾਣੀ ਹਰ ਸਾਲ ਲੋਹੜੀ ਦੇ ਮੌਕੇ ‘ਤੇ ਸੁਣਾਈ ਜਾਂਦੀ ਹੈ ਤੇ ਲੋਕ ਉਸ ਦੇ ਲੋਕ ਗੀਤਾਂ ਨੂੰ ਕੁੜੀਆਂ ਦੀ ਰੱਖਿਆ ਦੀ ਦਲੇਰੀ ਦੇ ਸੰਦਰਭ ਵਿੱਚ ਗਾਉਂਦੇ ਹਨ।

(Disclaimer: ਇੱਥੇ ਦਿੱਤੀ ਗਈ ਜਾਣਕਾਰੀ ਆਮ ਵਿਸ਼ਵਾਸਾਂ ਅਤੇ ਜਾਣਕਾਰੀ ‘ਤੇ ਅਧਾਰਤ ਹੈ। Pro Punjab TV ਇਸਦੀ ਪੁਸ਼ਟੀ ਨਹੀਂ ਕਰਦਾ ਹੈ।)

Tags: Dulla Bhatti Story on Lohrihistory of dula bhattiLohri
Share288Tweet180Share72

Related Posts

ਅਮਿਤ ਸ਼ਾਹ ਨੂੰ ਪੰਜਾਬ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਦੇਸ਼ ਵਿੱਚ ਵਧ ਰਹੇ ਗੈਂਗਸਟਰਵਾਦ, ਫਿਰੌਤੀ ਅਤੇ ਨਸ਼ਾ ਤਸਕਰੀ ਦਾ ਜਵਾਬ ਦੇਣਾ ਚਾਹੀਦਾ ਹੈ: ਹਰਪਾਲ ਸਿੰਘ ਚੀਮਾ

ਅਕਤੂਬਰ 20, 2026

“ਰਾਮ ਭਗਤਾਂ ਦੀ ਇੱਕ ਪੁਕਾਰ, ਚੰਦਾ ਚੋਰਾਂ ਨੂੰ ਸਜ਼ਾ ਇਸ ਵਾਰ”: ਅਮਨ ਅਰੋੜਾ ਨੇ ਸ਼੍ਰੀ ਰਾਮ ਮੰਦਰ ਚੰਦਾ-ਚੋਰੀ ਮਾਮਲੇ ‘ਚ ਪ੍ਰਧਾਨ ਮੰਤਰੀ ਮੋਦੀ ਤੋਂ ਸਖ਼ਤ ਸਜ਼ਾ ਦੀ ਕੀਤੀ ਮੰਗ

ਅਕਤੂਬਰ 20, 2026

ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ

ਅਕਤੂਬਰ 19, 2026

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਧਿਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਅਕਤੂਬਰ 17, 2026

ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

ਅਕਤੂਬਰ 17, 2026
Load More

Recent News

ਅਮਿਤ ਸ਼ਾਹ ਨੂੰ ਪੰਜਾਬ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਦੇਸ਼ ਵਿੱਚ ਵਧ ਰਹੇ ਗੈਂਗਸਟਰਵਾਦ, ਫਿਰੌਤੀ ਅਤੇ ਨਸ਼ਾ ਤਸਕਰੀ ਦਾ ਜਵਾਬ ਦੇਣਾ ਚਾਹੀਦਾ ਹੈ: ਹਰਪਾਲ ਸਿੰਘ ਚੀਮਾ

ਅਕਤੂਬਰ 20, 2026

“ਰਾਮ ਭਗਤਾਂ ਦੀ ਇੱਕ ਪੁਕਾਰ, ਚੰਦਾ ਚੋਰਾਂ ਨੂੰ ਸਜ਼ਾ ਇਸ ਵਾਰ”: ਅਮਨ ਅਰੋੜਾ ਨੇ ਸ਼੍ਰੀ ਰਾਮ ਮੰਦਰ ਚੰਦਾ-ਚੋਰੀ ਮਾਮਲੇ ‘ਚ ਪ੍ਰਧਾਨ ਮੰਤਰੀ ਮੋਦੀ ਤੋਂ ਸਖ਼ਤ ਸਜ਼ਾ ਦੀ ਕੀਤੀ ਮੰਗ

ਅਕਤੂਬਰ 20, 2026

ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 19, 2026

ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ

ਅਕਤੂਬਰ 19, 2026

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਧਿਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਅਕਤੂਬਰ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.